ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਸ਼ਲ ਮੀਡੀਆ ‘ਤੇ ਇੱਕ ਹੋਰ ਉਪਲੱਬਧੀ ਹਾਸਿਲ ਕਰ ਲਈ ਹੈ। ਦਰਅਸਲ, ਪੀਐੱਮ ਮੋਦੀ ਮਾਈਕ੍ਰੋ-ਬਲਾਗਿੰਗ ਸਾਈਟ ਟਵਿੱਟਰ ‘ਤੇ ਦੁਨੀਆ ਵਿੱਚ ਸਭ ਤੋਂ ਵੱਧ Follow ਕੀਤੇ ਜਾਣ ਵਾਲੇ ਰਾਜਨੇਤਾ ਬਣ ਗਏ ਹਨ ।
ਯਾਨੀ ਕਿ ਦੁਨੀਆ ਦੇ ਸਰਗਰਮ ਨੇਤਾਵਾਂ ਵਿੱਚੋਂ ਪੀਐਮ ਮੋਦੀ ਦੇ ਸਭ ਤੋਂ ਜ਼ਿਆਦਾ Followers ਹੋ ਗਏ ਹਨ। ਇਸ ਤੋਂ ਪਹਿਲਾਂ ਇਹ ਖਿਤਾਬ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਮ ਸੀ, ਪਰ ਹੁਣ ਪੀਐਮ ਮੋਦੀ ਪਹਿਲੇ ਸਥਾਨ ‘ਤੇ ਆ ਗਏ ਹਨ।
ਦਰਅਸਲ, ਪੀਐੱਮ ਮੋਦੀ ਦੇ ਟਵਿੱਟਰ ‘ਤੇ 70 ਮਿਲੀਅਨ ਯਾਨੀ ਕਿ 7 ਕਰੋੜ ਫਾਲੋਅਰਜ਼ ਹੋ ਗਏ ਹਨ। ਉੱਥੇ ਹੀ ਭਾਰਤ ਵਿੱਚ ਪ੍ਰਧਾਨ ਮੰਤਰੀ ਮੋਦੀ ਸਭ ਤੋਂ ਵੱਧ follow ਕੀਤੇ ਜਾਣ ਵਾਲੇ ਵਿਅਕਤੀ ਹਨ।
ਪੀਐਮ ਮੋਦੀ ਤੋਂ ਬਾਅਦ ਕਈ ਬਾਲੀਵੁੱਡ ਸਿਤਾਰਿਆਂ ਅਤੇ ਕ੍ਰਿਕਟਰਾਂ ਦਾ ਸਥਾਨ ਆਉਂਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਬਾਅਦ ਦੇਸ਼ ਵਿੱਚ ਸਭ ਤੋਂ ਜ਼ਿਆਦਾ ਮਹਾਂਨਾਇਕ ਯਾਨੀ ਕਿ ਅਮਿਤਾਭ ਬਚਨ ਨੂੰ follow ਕੀਤਾ ਜਾਂਦਾ ਹੈ। ਅਮਿਤਾਭ ਬੱਚਨ ਨੂੰ ਟਵਿੱਟਰ ‘ਤੇ 4.58 ਕਰੋੜ ਲੋਕ follow ਕਰਦੇ ਹਨ।
ਦੱਸ ਦੇਈਏ ਕਿ ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ 129.8 ਮਿਲੀਅਨ ਤੋਂ ਵੱਧ ਫੋਲੋਅਰਜ਼ ਨਾਲ ਸਿਖਰ ‘ਤੇ ਹਨ । ਇਸ ਸਾਲ ਦੀ ਸ਼ੁਰੂਆਤ ਵਿੱਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਟਵਿੱਟਰ ਅਕਾਊਂਟ ਸਸਪੈਂਡ ਹੋਣ ਤੋਂ ਬਾਅਦ ਪੀ.ਐੱਮ. ਮੋਦੀ ਦਾ ਨਾਮ ਟਵਿੱਟਰ ‘ਤੇ ਲੋਕਪ੍ਰਿਯ ਨੇਤਾਵਾਂ ਦੀ ਸੂਚੀ ਵਿੱਚ ਦੂਜੇ ਨੰਬਰ ‘ਤੇ ਆ ਗਿਆ ਹੈ।
ਟਰੰਪ ਦੇ ਨਿੱਜੀ ਟਵਿੱਟਰ ਹੈਂਡਲ ਨੂੰ ਕਰੀਬ 88.7 ਮਿਲੀਅਨ ਯਾਨੀ ਕਿ 8.87 ਕਰੋੜ ਲੋਕ follow ਕਰ ਰਹੇ ਸਨ। ਜਿਸ ਕਾਰਨ ਦੁਨੀਆ ਦੇ ਸਰਗਰਮ ਨੇਤਾਵਾਂ ਦੀ ਲਿਸਟ ਵਿੱਚ ਪੀ.ਐੱਮ. ਮੋਦੀ ਤੀਜੇ ਨੰਬਰ ‘ਤੇ ਸਨ।
ਇਹ ਵੀ ਦੇਖੋ: Punjab ਦੇ ਇਸ ਪਿੰਡ ਨੇ ਜੁਗਾੜ ਲਾ ਪਾਈ ਗੰਦੇ ਪਾਣੀ ਤੋਂ ਨਿਜਾਤ, ਛੱਡ ਦਿੱਤੇ RO, ਜਾਂਦਾ ਲੱਗਾ ਕੈਂਸਰ ਵੀ