ਕਰਨਾਟਕ ਦੇ ਦਾਵਨਗਰੇ ਵਿੱਚ ਇੱਕ ਲੜਕੀ ਨੇ ਆਪਣੇ ਪਰਿਵਾਰ ਵਿੱਚ ਭੇਦਭਾਵ ਕਾਰਨ ਭੋਜਨ ਵਿੱਚ ਜ਼ਹਿਰ ਪਾ ਕੇ ਪਰਿਵਾਰ ਨੂੰ ਖੁਆ ਦਿੱਤਾ। ਜਿਸ ਵਿੱਚ ਪਰਿਵਾਰ ਦੇ 4 ਮੈਂਬਰਾਂ ਦੀ ਮੌਤ ਹੋ ਗਈ। ਫੌਰੈਂਸਿਕ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਹੁਣ ਇਸ ਘਟਨਾ ਦਾ ਖੁਲਾਸਾ ਹੋਇਆ ਹੈ। ਪੁਲਿਸ ਦੇ ਅਨੁਸਾਰ, ਦਾਵਾਨਗਰੇ ਜ਼ਿਲ੍ਹੇ ਵਿੱਚ ਰਹਿਣ ਵਾਲੀ ਇੱਕ 17 ਸਾਲਾ ਲੜਕੀ ਨੂੰ ਉਸਦੇ ਬਚਪਨ ਵਿੱਚ ਉਸਦੇ ਨਾਨਾ-ਨਾਨੀ ਆਪਣੇ ਘਰ ਲੈ ਗਏ ਸਨ। ਜਦੋਂ ਉਹ ਵੱਡੀ ਹੋਈ, ਉਸਦੇ ਮਾਪੇ ਉਸਨੂੰ 3 ਸਾਲ ਪਹਿਲਾਂ ਆਪਣੇ ਘਰ ਲੈ ਆਏ ਸਨ। ਦੋਵੇਂ ਪਰਿਵਾਰ ਇੱਕੋ ਪਿੰਡ ਵਿੱਚ 3 ਗਲੀਆਂ ਛੱਡ ਕੇ ਰਹਿੰਦੇ ਸਨ।
ਪੁੱਛਗਿੱਛ ਦੌਰਾਨ ਲੜਕੀ ਨੇ ਦੱਸਿਆ ਕਿ ਉਸ ਦੇ ਦੂਜੇ ਭੈਣ -ਭਰਾ ਨੂੰ ਜ਼ਿਆਦਾ ਪਿਆਰ ਕਰਦੇ ਸਨ। ਜਦੋਂ ਕਿ ਉਸਨੂੰ ਝਿੜਕਿਆ ਅਤੇ ਕੁੱਟਿਆ ਜਾਂਦਾ ਸੀ। ਪਿਤਾ ਨੇ ਉਸ ਨੂੰ 8 ਵੀਂ ਕਲਾਸ ਵਿੱਚ ਦਾਖਲਾ ਦਿਵਾਇਆ ਪਰ ਉਹ ਸਹੀ ਢੰਗ ਨਾਲ ਪੜ੍ਹਾਈ ਨਹੀਂ ਕਰ ਸਕੀ। ਇਸ ਤੋਂ ਬਾਅਦ ਪਿਤਾ ਨੇ ਉਸ ਨੂੰ ਖੇਤਾਂ ‘ਚ ਕੰਮ ‘ਤੇ ਲੈ ਕੇ ਜਾਣਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਲੜਕੀ ਨੇ ਪੂਰੇ ਪਰਿਵਾਰ ਨੂੰ ਤਬਾਹ ਕਰਨ ਦਾ ਫੈਸਲਾ ਕਰ ਲਿਆ। ਪੁਲਿਸ ਅਨੁਸਾਰ ਲੜਕੀ ਨੇ 12 ਜੁਲਾਈ ਦੀ ਰਾਤ ਨੂੰ ਖਾਣਾ ਪਕਾਇਆ ਅਤੇ ਪਰਿਵਾਰ ਦੇ ਮੈਂਬਰਾਂ ਨੂੰ ਖੁਆਇਆ। ਇਸ ਭੋਜਨ ਵਿੱਚ ਉਸ ਨੇ ਜ਼ਹਿਰ ਮਿਲਾ ਦਿੱਤਾ ਸੀ ਜਿਸ ਤੋਂ ਬਾਅਦ, 80 ਸਾਲਾ ਦਾਦੀ, 45 ਸਾਲਾ ਪਿਤਾ, 40 ਸਾਲਾ ਮਾਂ, 16 ਸਾਲਾ ਭੈਣ ਅਤੇ ਭਰਾ ਦੀ ਹਾਲਤ ਵਿਗੜ ਗਈ। ਉਨ੍ਹਾਂ ਸਾਰਿਆਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਭਰਾ ਨੂੰ ਛੱਡ ਕੇ ਸਾਰਿਆਂ ਦੀ ਮੌਤ ਹੋ ਗਈ। ਹੁਣ ਫੌਰੈਂਸਿਕ ਰਿਪੋਰਟ ਤੋਂ ਪਤਾ ਲੱਗਾ ਹੈ ਕਿ ਉਸ ਰਾਤ ਭੋਜਨ ਵਿੱਚ ਜ਼ਹਿਰ ਮਿਲਾਇਆ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -: