ਦਿੱਲੀ-ਐਨਸੀਆਰ ਵਿੱਚ ਪ੍ਰਦੂਸ਼ਣ ਦੇ ਹਾਲਾਤ ਬਹੁਤ ਖਰਾਬ ਹਨ। ਰਾਜਧਾਨੀ ਦੇ ਜ਼ਿਆਦਾਤਰ ਇਲਾਕੇ ਧੂੰਏਂ ਨਾਲ ਘਿਰੇ ਹੋਏ ਹਨ, ਸਵੇਰੇ 6 ਵਜੇ ਵਿਜੀਬਿਲਟੀ ਕਾਫ਼ੀ ਘੱਟ ਹੋ ਗਈ। ਦਿੱਲੀ-ਐਨਸੀਆਰ ਵਿੱਚ ਹਵਾ ਦੀ ਕੁਆਲਿਟੀ ਬਹੁਤ ਮਾੜੀ ਹੈ। ਕਈ ਇਲਾਕਿਆਂ ਵਿੱਚ ਹਾਲਾਤ ਅਜਿਹੇ ਹਨ ਕਿ ਸਵੇਰੇ ਸੜਕਾਂ ‘ਤੇ ਕੁਝ ਮੀਟਰ ਅੱਗੇ ਵੀ ਦਿਖਾਈ ਨਹੀਂ ਦੇ ਰਿਹਾ, ਜਿਸ ਨਾਲ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ ਤ ਸੜਕ ਹਾਦਸਿਆਂ ਦ ਖਤਰਾ ਵੱਧ ਗਿਆ ਹੈ। ਸ਼ਨੀਵਾਰ ਨੂੰ, ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਦਿੱਲੀ-NCR ਵਿੱਚ ਸਾਰੀਆਂ ਕਾਰਵਾਈਆਂ ਲਾਗੂ ਕੀਤੀਆਂ, ਪਹਿਲਾਂ GRAP-3 ਅਤੇ ਫਿਰ GRAP-4 ਦੇ ਤਹਿਤ ਵੀ ਐਕਸ਼ਨ ਲਾਗੂ ਕੀਤੇ ਗਏ ਹਨ।
ਅੱਜ ਪ੍ਰਦੂਸ਼ਣ ਦਾ ਪੱਧਰ ਬਹੁਤ ਖਤਰਨਾਕ ਸ਼੍ਰੇਣੀ ਵਿੱਚ ਹੈ। ਰੋਹਿਣੀ ਵਿੱਚ ਸਭ ਤੋਂ ਵੱਧ AQI 499 ਹੈ, ਜਿਸ ਨੂੰ ਖ਼ਤਰਨਾਕ ਮੰਨਿਆ ਜਾਂਦਾ ਹੈ। ਦਿੱਲੀ ਦੇ ਲਗਭਗ ਸਾਰੇ AQI ਨਿਗਰਾਨੀ ਸਟੇਸ਼ਨ ਰੈੱਡ ਜ਼ੋਨ ਵਿੱਚ ਹਨ, ਸਾਰੀਆਂ ਥਾਵਾਂ ‘ਤੇ AQI 400 ਤੋਂ ਵੱਧ ਹਨ। ਸਵੇਰੇ 6 ਵਜੇ SAMEER ਐਪ ‘ਤੇ ਦਿੱਲੀ ਦਾ ਸਮੁੱਚਾ AQI 462 ਦਰਜ ਕੀਤਾ ਗਿਆ ਸੀ। aqi.in ਮੁਤਾਬਕ ਦਿੱਲੀ ਦੀ ਹਵਾ ਦੀ ਕੁਆਲਿਟੀ ਬਹੁਤ ਜਿਆਦਾ ਮਾੜੀ ਹੈ, ਐਤਵਾਰ ਨੂੰ ਕੁੱਲ AQI 645 ਸੀ।

ਹਵਾ ਕੁਆਲਿਟੀ ਸੂਚਕਾਂਕ ਲਗਾਤਾਰ ਉੱਚ ਪੱਧਰ ‘ਤੇ ਦਰਜ ਕੀਤਾ ਜਾ ਰਿਹਾ ਹੈ, ਜਿਸ ਕਾਰਨ ਲੋਕ ਸਾਹ ਲੈਣ ਵਿੱਚ ਮੁਸ਼ਕਲ, ਅੱਖਾਂ ਵਿੱਚ ਜਲਣ, ਗਲੇ ਵਿੱਚ ਖਰਾਸ਼ ਅਤੇ ਖੰਘ ਦੀ ਸ਼ਿਕਾਇਤ ਕਰ ਰਹੇ ਹਨ। 400 ਤੋਂ ਵੱਧ AQI ਵਾਲੇ ਖੇਤਰਾਂ ਵਿੱਚ ਅਲੀਪੁਰ ਦਾ AQI 444, ਆਨੰਦ ਵਿਹਾਰ ਦਾ 491, ਅਸ਼ੋਕ ਵਿਹਾਰ ਦਾ 493, ਆਯਾ ਨਗਰ ਦ 449, ਬਵਾਨਾ ਦਾ 498, ਬੁਰਾੜੀ ਕਰਾਸਿੰਗ ਦਾ 472, ਚਾਂਦਨੀ ਚੌਕ ਦਾ 469, ਡੀਟੀਯੂ ਦਾ 497, ਦਵਾਰਕਾ-ਸੈਕਟਰ 8 455, ਆਈਜੀਆਈ ਏਅਰਪੋਰਟ ਦਾ 414, ਆਈਟੀਓ ਦਾ 484, ਜਹਾਂਗੀਰਪੁਰੀ ਦਾ 495 ਅਤੇ ਸੋਨੀਆ ਵਿਹਾਰ ਦਾ 482 ਦਰਜ ਕੀਤਾ ਗਿਆ ਹੈ।
ਸਵੇਰੇ, ਗਾਜ਼ੀਆਬਾਦ ਦਾ ਏਕਿਊਆਈ 460, ਗੁਰੂਗ੍ਰਾਮ ਦਾ 347 ਅਤੇ ਨੋਇਡਾ ਦਾ 472 ਦਰਜ ਕੀਤਾ ਗਿਆ। ਇਸ ਤੋਂ ਇਲਾਵਾ, ਹੋਰ ਖੇਤਰਾਂ ਵਿੱਚ ਵੀ AQI 400 ਤੋਂ ਉੱਪਰ ਦਰਜ ਕੀਤਾ ਗਿਆ। NH-24 ‘ਤੇ ਪਟਪੜਗੰਜ, ITO ਅਤੇ ਆਨੰਦ ਵਿਹਾਰ ਸਮੇਤ ਵੱਖ-ਵੱਖ ਖੇਤਰਾਂ ਦੀਆਂ ਤਸਵੀਰਾਂ ਸਪੱਸ਼ਟ ਤੌਰ ‘ਤੇ ਦਰਸਾਉਂਦੀਆਂ ਹਨ ਕਿ ਕਿਵੇਂ ਜ਼ਹਿਰੀਲੀ ਹਵਾ ਦੀ ਇੱਕ ਮੋਟੀ ਪਰਤ ਨੇ ਪੂਰੇ ਸ਼ਹਿਰ ਨੂੰ ਘੇਰ ਲਿਆ ਹੈ।
ਇਸ ਸਥਿਤੀ ਵਿੱਚ ਲੋਕਾਂ ਨੂੰ ਬਿਨਾਂ ਕਾਰਨ ਆਪਣੇ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਜਾ ਰਹੀ ਹੈ। ਸ਼ਨੀਵਾਰ ਨੂੰ, ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਦਿੱਲੀ-NCR ਵਿੱਚ ਸਾਰੀਆਂ ਕਾਰਵਾਈਆਂ ਲਾਗੂ ਕੀਤੀਆਂ, ਪਹਿਲਾਂ GRAP-3 ਅਤੇ ਫਿਰ GRAP-4 ਦੇ ਤਹਿਤ ਵੀ ਐਕਸ਼ਨ ਲਾਗੂ ਕੀਤੇ ਗਏ ਹਨ। ਹਾਲਾਂਕਿ, ਇਸ ਦੇ ਬਾਵਜੂਦ, ਸਥਿਤੀ ਉਹੀ ਬਣੀ ਹੋਈ ਹੈ। ਜ਼ਹਿਰੀਲੀ ਹਵਾ ਲੋਕਾਂ ਲਈ ਨੁਕਸਾਨਦੇਹ ਹੁੰਦੀ ਜਾ ਰਹੀ ਹੈ।
ਇਹ ਵੀ ਪੜ੍ਹੋ : ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਲਈ ਵੋਟਿੰਗ ਸ਼ੁਰੂ, ਬੈਲਟ ਪੇਪਰਾਂ ਰਾਹੀਂ ਪੈ ਰਹੀਆਂ ਵੋਟਾਂ, ਵੋਟਰਾਂ ‘ਚ ਉਤਸ਼ਾਹ
ਦਿੱਲੀ ਦੀ ਹਵਾ ਦੀ ਗੁਣਵੱਤਾ ਬਹੁਤ ਮਾੜੇ ਪੱਧਰ ‘ਤੇ ਪਹੁੰਚਣ ਤੋਂ ਬਾਅਦ, ਸਰਕਾਰ ਨੇ ਸਕੂਲਾਂ ਸੰਬੰਧੀ ਇੱਕ ਮਹੱਤਵਪੂਰਨ ਫੈਸਲਾ ਲਿਆ ਹੈ। ਗ੍ਰੇਪ ਸਟੇਜ 4 ਦੇ ਲਾਗੂ ਹੋਣ ਨਾਲ, ਹੁਣ 9ਵੀਂ ਅਤੇ 11ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਹਾਈਬ੍ਰਿਡ ਮੋਡ ਵਿੱਚ ਪੜ੍ਹਾਇਆ ਜਾਵੇਗਾ। ਇਸਦਾ ਮਤਲਬ ਹੈ ਕਿ ਵਿਦਿਆਰਥੀ ਜਿੱਥੇ ਵੀ ਸੰਭਵ ਹੋਵੇ ਸਕੂਲ ਜਾ ਸਕਣਗੇ, ਜਦੋਂਕਿ ਆਨਲਾਈਨ ਪੜ੍ਹਾਈ ਦਾ ਵਿਕਲਪ ਵੀ ਖੁੱਲ੍ਹਾ ਰਹੇਗਾ। ਸਰਕਾਰ ਨੇ ਇਹ ਵੀ ਫੈਸਲਾ ਕੀਤਾ ਹੈ ਕਿ ਸਾਰੇ ਸਰਕਾਰੀ ਅਤੇ ਨਿੱਜੀ ਦਫ਼ਤਰ 50 ਫੀਸਦੀ ਸਟਾਫ ਦੀ ਗਿਣਤੀ ਨਾਲ ਕੰਮ ਕਰਨਗੇ। ਹੋਰ ਕਰਮਚਾਰੀਆਂ ਨੂੰ ਘਰੋਂ ਕੰਮ ਕਰਨਾ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -:
























