ਟਵਿੱਟਰ ਨੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦਾ ਅਕਾਊਂਟ ਬਹਾਲ ਕਰ ਦਿੱਤਾ ਹੈ। ਟਵਿੱਟਰ ਨੇ ਰਾਹੁਲ ਗਾਂਧੀ ਦੇ ਅਕਾਊਂਟ ਨੂੰ ਅਸਥਾਈ ਤੌਰ ‘ਤੇ ਮੁਅੱਤਲ ਕਰ ਦਿੱਤਾ ਸੀ, ਜਦੋਂ ਉਨ੍ਹਾਂ ਨੇ ਦਿੱਲੀ ਦੀ ਨੌਂ ਸਾਲਾ ਬਲਾਤਕਾਰ ਪੀੜਤ ਦੇ ਪਰਿਵਾਰਿਕ ਮੈਂਬਰਾਂ ਦੀ ਇੱਕ ਤਸਵੀਰ ਪੋਸਟ ਕੀਤੀ ਸੀ।
ਇਸ ਤੋਂ ਬਾਅਦ ਉਨ੍ਹਾਂ ਦਾ ਅਕਾਊਂਟ ਲੌਕ ਕਰ ਦਿੱਤਾ ਗਿਆ ਸੀ। ਸੂਤਰਾਂ ਅਨੁਸਾਰ, ਹੋਰ ਕਾਂਗਰਸੀ ਨੇਤਾਵਾਂ ਜਿਨ੍ਹਾਂ ਦੇ ਟਵਿੱਟਰ ਹੈਂਡਲ ਇਸ ਤਸਵੀਰ ਨੂੰ ਸਾਂਝਾ ਕਰਨ ਲਈ ਬੰਦ ਕੀਤੇ ਗਏ ਸਨ, ਉਨ੍ਹਾਂ ਨੂੰ ਵੀ ਬਹਾਲ ਕਰ ਦਿੱਤਾ ਗਿਆ ਹੈ। ਕਾਂਗਰਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਰਾਹੁਲ ਗਾਂਧੀ ਦੇ ਨਾਲ ਪਾਰਟੀ ਦੇ ਕੁੱਝ ਹੋਰ ਨੇਤਾਵਾਂ ਨੇ ਵੀ ਇਹ ਤਸਵੀਰ ਸਾਂਝੀ ਕੀਤੀ ਸੀ। ਇਨ੍ਹਾਂ ਨੇਤਾਵਾਂ ਦੇ ਟਵਿੱਟਰ ਹੈਂਡਲਸ ਨੂੰ ਵੀ ਟਵਿੱਟਰ ਦੁਆਰਾ ਬੰਦ ਕਰ ਦਿੱਤਾ ਗਿਆ ਸੀ। ਹੁਣ ਸਾਰੇ ਹੈਂਡਲ ਅਨਲੌਕ ਹਨ। ਮਹੱਤਵਪੂਰਨ ਗੱਲ ਇਹ ਹੈ ਕਿ ਰਾਹੁਲ ਗਾਂਧੀ ਅਤੇ ਪਾਰਟੀ ਦੇ ਹੋਰ ਨੇਤਾਵਾਂ ਦੇ ਹੈਂਡਲਸ ਨੂੰ lock ਕਰਨ ਤੋਂ ਬਾਅਦ ਕਾਂਗਰਸ ਨੇ ਟਵਿੱਟਰ ‘ਤੇ ਵੀ ਹਮਲਾ ਕੀਤਾ ਸੀ। ਕਾਂਗਰਸ ਨੇ ਰਾਹੁਲ ਗਾਂਧੀ ਦੇ ਟਵਿੱਟਰ ਹੈਂਡਲ ਨੂੰ ਅਸਥਾਈ ਤੌਰ ‘ਤੇ ਮੁਅੱਤਲ ਕੀਤੇ ਜਾਣ ਅਤੇ ਫਿਰ ਲੌਕ ਕੀਤੇ ਜਾਣ ਦੀ ਜਾਣਕਾਰੀ ਦਿੱਤੀ ਸੀ।
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਉਨ੍ਹਾਂ ਦੇ ਟਵਿੱਟਰ ਹੈਂਡਲ ਨੂੰ ਅਨਲੌਕ ਕੀਤੇ ਜਾਣ ਤੋਂ ਇੱਕ ਦਿਨ ਪਹਿਲਾਂ ਇੱਕ ਵੀਡੀਓ ਬਿਆਨ ਜਾਰੀ ਕਰਕੇ ਟਵਿੱਟਰ ਨੂੰ ਨਿਸ਼ਾਨਾ ਬਣਾਇਆ ਸੀ। ਰਾਹੁਲ ਗਾਂਧੀ ਨੇ ਕਿਹਾ ਸੀ ਕਿ ਇੱਕ ਕੰਪਨੀ ਦੇ ਰੂਪ ਵਿੱਚ ਟਵਿੱਟਰ ਦੇਸ਼ ਦੀ ਰਾਜਨੀਤੀ ਨੂੰ ਤੈਅ ਕਰਨ ਦਾ ਕੰਮ ਕਰ ਰਿਹਾ ਹੈ, ਜੋ ਲੋਕਤੰਤਰੀ ਢਾਂਚੇ ਉੱਤੇ ਹਮਲਾ ਹੈ। ਟਵਿੱਟਰ ‘ਤੇ ਉਨ੍ਹਾਂ ਨੇ ਕਿਹਾ ਸੀ ਕਿ ਇਹ ਸਿਰਫ ਮੇਰੀ ਆਵਾਜ਼ ਬੰਦ ਕਰਨ ਦੀ ਗੱਲ ਨਹੀਂ ਹੈ, ਇਹ ਕਰੋੜਾਂ ਲੋਕਾਂ ਨੂੰ ਚੁੱਪ ਕਰਾਉਣ ਦੀ ਗੱਲ ਹੈ।
ਇਹ ਵੀ ਪੜ੍ਹੋ : ਅਫਗਾਨਿਸਤਾਨ ‘ਤੇ ਕਬਜ਼ਾ ਕਰਨ ਵਾਲੇ ਤਾਲਿਬਾਨ ਨੇ ਭਾਰਤੀ ਪ੍ਰੋਜੈਕਟਾਂ ਦੀ ਕੀਤੀ ਪ੍ਰਸ਼ੰਸਾ, ਪਰ ਫੌਜ ਭੇਜਣ ਦੇ ਵਿਰੁੱਧ ਦਿੱਤੀ ਚਿਤਾਵਨੀ
ਰਾਹੁਲ ਗਾਂਧੀ ਇੱਥੇ ਹੀ ਨਹੀਂ ਰੁਕੇ। ਉਨ੍ਹਾਂ ਕਿਹਾ ਕਿ ਟਵਿੱਟਰ ਦਾ ਇਹ ਕਦਮ ਦਰਸਾਉਂਦਾ ਹੈ ਕਿ ਇਹ ਨਿਰਪੱਖ ਪਲੇਟਫਾਰਮ ਨਹੀਂ ਹੈ। ਟਵਿੱਟਰ ਨੂੰ ਪੱਖਪਾਤੀ ਮੰਚ ਦੱਸਦਿਆਂ ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਇਹ ਮੌਜੂਦਾ ਸਰਕਾਰ ਦੀਆਂ ਗੱਲਾਂ ਨੂੰ ਸੁਣਦਾ ਹੈ। ਪੀੜਤ ਦੀ ਮਾਂ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਰਾਹੁਲ ਗਾਂਧੀ ਵੱਲੋਂ ਉਨ੍ਹਾਂ ਦੇ ਪਰਿਵਾਰ ਦੀ ਤਸਵੀਰ ਟਵੀਟ ਕਰਨ ‘ਤੇ ਕੋਈ ਇਤਰਾਜ਼ ਨਹੀਂ ਹੈ।
ਇਹ ਵੀ ਦੇਖੋ : ਪੰਜਾਬ ‘ਚ ਕਿਉਂ ਵੱਧ ਰਿਹਾ ਗੈਂਗਸਟਰਵਾਦ, ਕਿਉਂ ਸ਼ਰੇਆਮ ਮਾਰ ਦਿੱਤੇ ਕਾਂਗਰਸ ਤੇ ਅਕਾ ਲੀ ਦਲ ਦੇ ਯੂਥ ਲੀਡਰ?