ਪੁਰੀ – ਕੁਝ ਦਿਨ ਪਹਿਲਾ ਉੱਜੈਨ ਦੇ ਪ੍ਰਸਿੱਧ ਮਹਾਕਾਲ ਮੰਦਰ ‘ਚ ਮੋਬਾਈਲ ‘ਤੇ ਪਾਬੰਦੀ ਲਗਾਈ ਗਈ ਸੀ। ਉਸ ‘ਤੋਂ ਬਾਅਦ ਹੁਣ ਸ਼੍ਰੀ ਜਗਨਨਾਥ ਮੰਦਰ ਪ੍ਰਸ਼ਾਸਨ (SJTA) ਨੇ ਮੰਦਰ ਦੇ ਅੰਦਰ ਐਂਡਰਾਇਡ ਫੋਨ ‘ਤੇ ਪਾਬੰਦੀ ਲਗਾ ਦਿੱਤੀ ਹੈ। ਮੰਦਰ ਪ੍ਰਸ਼ਾਸਨ ਵਲੋਂ ਕਿਹਾ ਗਿਆ ਹੈ ਕਿ ਮੰਦਰ ਦੇ ਅੰਦਰ ਨਾ ਤਾਂ ਭਗਤਾਂ ਅਤੇ ਨਾ ਹੀ ਸੇਵਕਾਂ ਨੂੰ ਐਂਡਰਾਇਡ ਫੋਨ ਲਿਜਾਉਣ ਦੀ ਮਨਜ਼ੂਰੀ ਦਿੱਤੀ ਜਾਵੇਗੀ। SJTA ਦੇ ਮੁੱਖ ਪ੍ਰਸ਼ਾਸਕ ਵੀਰ ਵਿਕਰਮ ਯਾਦਵ ਨੇ ਕਿਹਾ ਕਿ ਜਗਨਨਾਥ ਮੰਦਰ ਦੇ ਪੁਲਿਸ ਕਮਾਂਡਰ ਅਧਿਕਾਰਤ ਸੰਚਾਰ ਲਈ ਸਿਰਫ਼ ਇਕ ਐਂਡਰਾਇਡ ਫੋਨ ਦਾ ਇਸਤੇਮਾਲ ਕਰ ਸਕਦੇ ਸਨ। ਇਸਦੇ ਨਾਲ ਹੀ ਸੇਵਾਦਾਰਾਂ ਨੂੰ ਆਮ ਗੈਰ ਐਂਡਰਾਇਡ ਮੋਬਾਇਲ ਫੋਨ ਨਾਲ ਮਨਜ਼ੂਰੀ ਦਿੱਤੀ ਜਾਵੇਗੀ।
ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਮੰਦਰ ਦੇ ਇਸ ਪ੍ਰਸਤਾਵ ਨੂੰ 15 ਦਸੰਬਰ ਨੂੰ ਹੋਣ ਵਾਲੀ ਮੰਦਰ ਪ੍ਰਬੰਧ ਕਮੇਟੀ ਦੀ ਬੈਠਕ ‘ਚ ਰੱਖਿਆ ਜਾਵੇਗਾ। ਯਾਦਵ ਨੇ ਕਿਹਾ ਪ੍ਰਬੰਧ ਕਮੇਟੀ ‘ਚ ਪ੍ਰਸਤਾਵ ਪਾਸ ਹੋਣ ਤੋਂ ਬਾਅਦ ਇਕ ਜਨਵਰੀ ਤੋਂ ਪਾਬੰਦੀ ਪ੍ਰਭਾਵੀ ਹੋ ਜਾਵੇਗੀ। ਦੱਸਣਯੋਗ ਗੱਲ ਕਿ ਇਹ ਆਦੇਸ਼ ਕਈ ਭਗਤਾਂ ਵਲੋਂ ਚੋਰੀ-ਚੋਰੀ ਤਸਵੀਰਾਂ ਲੈਣ ਅਤੇ ਉਨ੍ਹਾਂ ਨੂੰ ਸੋਸ਼ਲ ਮੀਡੀਆ ‘ਤੇ ਵਾਇਰਲ ਕਰਨ ਤੋਂ ਬਾਅਦ ਲਿਆ ਗਿਆ ਹੈ। ਉਨ੍ਹਾਂ ‘ਚੋਂ ਕਈਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਅਦਾਲਤ ‘ਚ ਮੁਕੱਦਮੇ ਦਾ ਵੀ ਸਾਹਮਣਾ ਕਰਨਾ ਪਿਆ ਹੈ।
ਵੀਡੀਓ ਲਈ ਕਲਿੱਕ ਕਰੋ -: