ਬਦਲਦੇ ਸਮੇਂ ਦੇ ਨਾਲ ਜ਼ਮਾਨਾ ਵੀ ਬਦਲ ਰਿਹਾ ਹੈ। ਹਰ ਕਿਸੇ ਕੋਲ ਫ਼ੋਨ ਅਤੇ ਇੰਟਰਨੈੱਟ ਵਰਗੀਆਂ ਸਹੂਲਤਾਂ ਹਨ। ਅਜਿਹੇ ‘ਚ ਹੁਣ ਲੋਕ ਸੋਸ਼ਲ ਮੀਡੀਆ ‘ਤੇ ਵੀ ਐਕਟਿਵ ਹੋ ਰਹੇ ਹਨ। ਚਾਹੇ ਬੱਚਾ ਹੋਵੇ ਜਾਂ ਬਜ਼ੁਰਗ, ਤੁਹਾਨੂੰ ਹਰ ਕਿਸੇ ਦੇ ਫੋਨ ‘ਚ ਸੋਸ਼ਲ ਮੀਡੀਆ ਐਪਸ ਜ਼ਰੂਰ ਨਜ਼ਰ ਆਉਣਗੀਆਂ ਪਰ ਕੀ ਤੁਸੀਂ ਜਾਣਦੇ ਹੋ ਕਿ ਇਨ੍ਹਾਂ ਐਪਸ ‘ਤੇ ਤੁਹਾਡੀ ਮਾਮੂਲੀ ਜਿਹੀ ਲਾਪਰਵਾਹੀ ਤੁਹਾਨੂੰ ਤੁਹਾਡੇ ਬੈੱਡਰੂਮ ਤੋਂ ਲੈ ਕੇ ਜੇਲ੍ਹ ਤੱਕ ਪਹੁੰਚਾ ਸਕਦੀ ਹੈ।
ਜਾਣੋ ਤੁਸੀਂ ਸੋਸ਼ਲ ਮੀਡੀਆ ‘ਤੇ ਆਪਣੇ ਆਪ ਨੂੰ ਕਿਵੇਂ ਸੁਰੱਖਿਅਤ ਰੱਖ ਸਕਦੇ ਹੋ ਅਤੇ ਕਿਸੇ ਪਰੇਸ਼ਾਨੀ ਤੋਂ ਕਿਵੇਂ ਬੱਚ ਸਕਦੇ ਹੋ – ਜਲਦਬਾਜ਼ੀ ਤੋਂ ਬਚੋ – ਲੋਕਾਂ ਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਕਿਸੇ ਵੀ ਸੋਸ਼ਲ ਮੀਡੀਆ ਪੋਸਟ ਨੂੰ ਸਾਂਝਾ (ਸ਼ੇਅਰ ) ਕਰਨ ਲਈ ਜਲਦਬਾਜ਼ੀ ਨਾ ਕੀਤੀ ਜਾਵੇ। ਪਹਿਲਾਂ ਦੇਖੋ ਕਿ ਇਹ ਕਿਸ ਬਾਰੇ ਹੈ। ਕੀ ਇਸ ਨੂੰ ਸਾਂਝਾ (ਸ਼ੇਅਰ ) ਕਰਨਾ ਚਾਹੀਦਾ ਹੈ? ਕੀ ਇਸ ਨਾਲ ਕਿਸੇ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚ ਸਕਦੀ ਹੈ? ਕੀ ਇਹ ਕਿਸੇ ਨੂੰ ਬਦਨਾਮ ਕਰ ਸਕਦਾ ਹੈ? ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੋਈ ਵੀ ਪੋਸਟ ਜਾਂ ਜਾਣਕਾਰੀ ਸਾਂਝੀ ਕਰਨੀ ਚਾਹੀਦੀ ਹੈ।
ਪੋਸਟ ਸ਼ੇਅਰ ਕਰਨ ਨਾਲ ਕੀ ਹੋਵੇਗਾ – ਅੱਜ ਕੱਲ੍ਹ ਫਾਰਵਰਡ ਕੀਤੇ ਮੈਸੇਜ ਅਤੇ ਪੋਸਟਾਂ ਨੂੰ ਸਾਂਝਾ ਕਰਨਾ ਆਮ ਗੱਲ ਹੈ, ਪਰ ਕੀ ਤੁਸੀਂ ਜਾਣਦੇ ਹੋ ਕਿ ਜੇਕਰ ਤੁਸੀਂ ਬਿਨਾਂ ਸੋਚੇ ਸਮਝੇ ਕਿਸੇ ਦੀ ਪੋਸਟ ਨੂੰ ਸਾਂਝਾ ਕਰਦੇ ਹੋ ਤਾਂ ਕੀ ਹੋਵੇਗਾ? ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਵਨ ਦੁੱਗਲ ਨੇ ਕਿਹਾ ਕਿ ਮੰਨ ਲਓ ਜੇਕਰ ਤੁਸੀਂ ਕਿਸੇ ਦੀ ਪੋਸਟ ਸ਼ੇਅਰ ਕਰਦੇ ਹੋ ਤਾਂ ਅਜਿਹੇ ‘ਚ ਜੇਕਰ ਉਹ ਪੋਸਟ ਕਿਸੇ ਵੀ ਤਰ੍ਹਾਂ ਸਾਈਬਰ ਕਾਨੂੰਨ ਦੀ ਉਲੰਘਣਾ ਕਰਦੀ ਹੈ ਤਾਂ ਸਰਕਾਰ ਤੁਹਾਡੇ ‘ਤੇ ਆਈ.ਟੀ ਨਿਯਮਾਂ ਦੇ ਆਧਾਰ ‘ਤੇ ਸਖਤੀ ਵੀ ਕਰ ਸਕਦੀ ਹੈ।
ਤੱਥਾਂ ਦੀ ਜਾਂਚ – ਇਹ ਜ਼ਰੂਰੀ ਨਹੀਂ ਹੈ ਕਿ ਸੋਸ਼ਲ ਮੀਡੀਆ ‘ਤੇ ਪ੍ਰਾਪਤ ਸਾਰੀ ਜਾਣਕਾਰੀ ਸਹੀ ਹੋਵੇ, ਇਸ ਲਈ ਕੋਈ ਵੀ ਪੋਸਟ ਸ਼ੇਅਰ ਕਰਨ ਤੋਂ ਪਹਿਲਾਂ ਤੱਥਾਂ ਦੀ ਜਾਂਚ ਕਰ ਲਓ। ਇਸਦੇ ਲਈ ਤੁਹਾਨੂੰ 3 ਗੱਲਾਂ ‘ਤੇ ਧਿਆਨ ਦੇਣਾ ਚਾਹੀਦਾ ਹੈ ਜਿਵੇਂ ਕਿ ਜਾਣਕਾਰੀ ਦੇ ਪਿੱਛੇ ਕੌਣ ਹੈ? ਇਸ ਦਾ ਕੀ ਸਬੂਤ ਹੈ? ਅਤੇ ਇਸਦਾ ਸਰੋਤ ਕੀ ਹੈ? ਅੱਜਕੱਲ੍ਹ ਗੂਗਲ ਦੀ ਮਦਦ ਨਾਲ ਤੱਥਾਂ ਦੀ ਜਾਂਚ ਵੀ ਕੀਤੀ ਜਾਂਦੀ ਹੈ।
ਸਜ਼ਾ ਦੀ ਵਿਵਸਥਾ – ਭਾਰਤ ਵਿੱਚ ਸਾਈਬਰ ਕਾਨੂੰਨ ਲਈ ਇੱਕ ਹੀ ਕਾਨੂੰਨ ਹੈ। ਭਾਰਤੀ ਸੂਚਨਾ ਤਕਨਾਲੋਜੀ ਐਕਟ 2000 ਇਹ ਕਾਨੂੰਨ ਭਾਰਤ ਦੇ ਤਿੰਨ ਸਭ ਤੋਂ ਮਹੱਤਵਪੂਰਨ ਕਾਨੂੰਨਾਂ ਵਿੱਚੋਂ ਇੱਕ ਹੈ। ਇਸ ਕਾਨੂੰਨ ਦੇ ਚੈਪਟਰ 11 ਵਿੱਚ ਕੁਝ ਅਪਰਾਧਾਂ ਨੂੰ ਸਾਈਬਰ ਅਪਰਾਧ ਦੱਸਿਆ ਗਿਆ ਹੈ, ਜਿਵੇਂ ਕਿ ਕਿਸੇ ਦਾ ਖਾਤਾ ਹੈਕ ਕਰਨਾ। ਕਿਸੇ ਦੀ ਪਛਾਣ ਦੀ ਵਰਤੋਂ ਕਰਕੇ ਅਸ਼ਲੀਲ ਇਲੈਕਟ੍ਰਾਨਿਕ ਸਮੱਗਰੀ ਦਾ ਪ੍ਰਸਾਰਣ, ਬਾਲ ਪੋਰਨੋਗ੍ਰਾਫੀ ਦੇਖਣਾ ਅਤੇ ਪ੍ਰਸਾਰਿਤ ਕਰਨਾ। ਤੁਹਾਨੂੰ ਦੱਸ ਦੇਈਏ ਕਿ ਭਾਰਤ ਦੇ ਆਈਟੀ ਨਿਯਮਾਂ ਦੇ ਮੁਤਾਬਿਕ ਸਾਈਬਰ ਕ੍ਰਾਈਮ ਵਿੱਚ ਸਜ਼ਾ ਦੀ ਵਿਵਸਥਾ ਹੈ। ਇਹ ਸਜ਼ਾ 3 ਸਾਲ ਤੋਂ ਲੈ ਕੇ ਉਮਰ ਕੈਦ ਤੱਕ ਹੈ, ਜਿਸ ਵਿੱਚ ਇੱਕ ਲੱਖ ਤੋਂ 10 ਲੱਖ ਰੁਪਏ ਤੱਕ ਦੇ ਜੁਰਮਾਨੇ ਦੀ ਵਿਵਸਥਾ ਹੈ। ਤੁਸੀਂ ਧਾਰਾ 43 ਦੇ ਅਨੁਸਾਰ ਆਪਣੇ ਡੇਟਾ ਦੀ ਵਰਤੋਂ ਲਈ ਹਰਜਾਨਾ ਵੀ ਮੰਗ ਸਕਦੇ ਹੋ।
ਵੀਡੀਓ ਲਈ ਕਲਿੱਕ ਕਰੋ -: