ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਵਿੱਚ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ। ਇੱਥੇ ਨੈਨੀਤਾਲ ਤੋਂ ਵਾਪਸ ਆ ਰਹੀ ਕਾਰ ਵਿੱਚ ਸਵਾਰ ਚਾਰ ਦੋਸਤਾਂ ਨੂੰ ਕੰਟੇਨਰ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਦੌਰਾਨ ਕਾਰ ਲੌਕ ਹੋ ਜਾਣ ਕਾਰਨ ਕਾਰ ‘ਚ ਸਵਾਰ ਚਾਰੇ ਦੋਸਤ ਕਾਫੀ ਦੇਰ ਤੱਕ ਤੜਫਦੇ ਰਹੇ। ਇਸ ਹਾਦਸੇ ਵਿੱਚ ਦੋ ਲੜਕੀਆਂ ਦੀ ਮੌਤ ਹੋ ਗਈ, ਜਦਕਿ ਦੋ ਨੌਜਵਾਨ ਗੰਭੀਰ ਜ਼ਖਮੀ ਹੋ ਗਏ ਹਨ। ਪੁਲਿਸ ਨੇ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਭੇਜ ਦਿੱਤਾ ਹੈ।
ਪੁਲਿਸ ਮੁਤਾਬਕ ਚਾਰੇ ਦੋਸਤ ਨੈਨੀਤਾਲ ਤੋਂ ਘੁੰਮ ਕੇ ਘਰ ਪਰਤ ਰਹੇ ਸਨ। ਉਨ੍ਹਾਂ ਦੀ ਕਾਰ ਮੂਢਾਪਾਂਡੇ ਥਾਣਾ ਖੇਤਰ ‘ਚ ਸੀਮਿੰਟ ਦੀਆਂ ਪਾਈਪਾਂ ਨਾਲ ਭਰੇ ਟਰੱਕ ਨਾਲ ਟਕਰਾ ਗਈ। ਇਸ ਹਾਦਸੇ ‘ਚ ਸਿਮਰਨ (18 ਸਾਲ) ਅਤੇ ਸ਼ਿਵਾਨੀ (25 ਸਾਲ) ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦਕਿ ਰਾਹੁਲ ਅਤੇ ਸੰਜੂ ਗੰਭੀਰ ਜ਼ਖਮੀ ਦੱਸੇ ਜਾ ਰਹੇ ਹਨ।

ਇਹ ਭਿਆਨਕ ਹਾਦਸਾ ਦਿੱਲੀ-ਲਖਨਊ ਹਾਈਵੇਅ ‘ਤੇ ਬੀਤੀ ਰਾਤ ਕਰੀਬ 12 ਵਜੇ ਵਾਪਰਿਆ। ਜਦੋਂ ਕਾਰ ‘ਚ ਸਵਾਰ ਲੋਕ ਘਟਨਾ ਵਾਲੀ ਥਾਂ ਤੋਂ ਦਿੱਲੀ ਜਾਣ ਲਈ ਮੁੜ ਰਹੇ ਸਨ ਤਾਂ ਅਚਾਨਕ ਇਕ ਟਰੱਕ ਨੇ ਉਨ੍ਹਾਂ ਦੀ ਕਾਰ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ।
ਇਹ ਵੀ ਪੜ੍ਹੋ : ਗਰਮੀ ਵਿਖਾਉਣ ਲੱਗੀ ਤੇਵਰ! ਪੰਜਾਬ ‘ਚ ਪਾਰਾ 37 ਡਿਗਰੀ ਤੋਂ ਪਾਰ, ਅਗਲੇ ਹਫਤੇ ਲੂ ਦਾ ਅਲਰਟ
ਇਸ ਭਿਆਨਕ ਸੜਕ ਹਾਦਸੇ ‘ਚ ਪੁਲਿਸ ਨੇ ਖੁਲਾਸਾ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਗੂਗਲ ਮੈਪ ਰਾਹੀਂ ਦਿੱਲੀ ਜਾਣ ਦੀ ਕੋਸ਼ਿਸ਼ ਵਿਚ ਕਾਰ ਚਲਾ ਰਿਹਾ ਨੌਜਵਾਨ ਨੇ ਮੁਰਾਦਾਬਾਦ ਬਾਈਪਾਸ ਵੱਲ ਮੁੜਨ ਲੱਗਾ, ਇਸ ਦੌਰਾਨ ਸਾਹਮਣੇ ਤੋਂ ਆ ਰਹੇ ਟਰੱਕ ਨਾਲ ਟਕਰਾ ਗਿਆ ਅਤੇ ਜ਼ਬਰਦਸਤ ਟੱਕਰ ਹੋ ਗਈ।
ਵੀਡੀਓ ਲਈ ਕਲਿੱਕ ਕਰੋ -:
























