ਦੇਸ਼ ਭਰ ‘ਚ ਕੋਰੋਨਾ ਵਾਇਰਸ ਦਾ ਸੰਕਰਮਣ ਲਗਾਤਾਰ ਵਧਦਾ ਜਾ ਰਿਹਾ ਹੈ ਅਤੇ ਇਸੇ ਦੌਰਾਨ ਮੱਧ ਪ੍ਰਦੇਸ਼ ਦੇ ਰੀਵਾ ਤੋਂ ਇਕ ਦਰਦਨਾਕ ਘਟਨਾ ਸਾਹਮਣੇ ਆਈ ਹੈ, ਜਿੱਥੇ ਅੱਠ ਮਹੀਨੇ ਪਹਿਲਾਂ ਕੋਰੋਨਾ ਪੀੜਤ ਕਿਸਾਨ ਦੇ ਇਲਾਜ ‘ਤੇ 8 ਕਰੋੜ ਰੁਪਏ ਖਰਚ ਕੀਤੇ ਗਏ ਪਰ ਉਸ ਦੀ ਜਾਨ ਨਹੀਂ ਬਚ ਸਕੀ। ਚੇਨਈ ਦੇ ਅਪੋਲੋ ਹਸਪਤਾਲ ਵਿੱਚ ਅੱਠ ਮਹੀਨਿਆਂ ਦੇ ਇਲਾਜ ਤੋਂ ਬਾਅਦ, ਰੀਵਾ ਦੇ ਕਿਸਾਨ ਧਰਮਜੇ ਸਿੰਘ ਦੀ ਮੰਗਲਵਾਰ ਰਾਤ ਨੂੰ ਕੋਰੋਨਾ ਨਾਲ ਮੌਤ ਹੋ ਗਈ। 50 ਸਾਲਾ ਕਿਸਾਨ ਧਰਮਜੇ ਸਿੰਘ ਮਈ 2021 ਵਿੱਚ ਕੋਰੋਨਾ ਸੰਕਰਮਿਤ ਹੋਇਆ ਸੀ।
ਕੋਰੋਨਾ ਨਾਲ ਸੰਕਰਮਿਤ ਹੋਣ ਤੋਂ ਬਾਅਦ, ਧਰਮਜੇ ਸਿੰਘ ਨੂੰ ਰੀਵਾ ਦੇ ਸੰਜੇ ਗਾਂਧੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ, ਜਿੱਥੋਂ ਫੇਫੜਿਆਂ ‘ਚ ਜ਼ਿਆਦਾ ਇਨਫੈਕਸ਼ਨ ਹੋਣ ਕਾਰਨ ਉਨ੍ਹਾਂ ਨੂੰ 18 ਮਈ ਨੂੰ ਏਅਰਲਿਫਟ ਕਰਕੇ ਚੇਨਈ ਦੇ ਅਪੋਲੋ ਹਸਪਤਾਲ ਲਿਜਾਇਆ ਗਿਆ ਸੀ, ਜਿੱਥੇ ਲੰਡਨ ਦੇ ਡਾਕਟਰ ਨਿਗਰਾਨੀ ਕਰ ਰਹੇ ਸਨ।
ਰਿਪੋਰਟ ਮੁਤਾਬਕ ਹਸਪਤਾਲ ‘ਚ ਭਰਤੀ ਹੋਣ ਤੋਂ ਬਾਅਦ ਧਰਮਜੇ ਸਿੰਘ ਦੀ ਹਾਲਤ ਲਗਾਤਾਰ ਵਿਗੜ ਰਹੀ ਸੀ। ਉਸ ਦਾ ਇਲਾਜ 8 ਮਹੀਨੇ ਤੱਕ ਚੱਲਿਆ ਅਤੇ ਇਸ ਦੌਰਾਨ ਉਸ ਨੂੰ ਈਕਮੋ ਮਸ਼ੀਨ ‘ਤੇ ਰੱਖਿਆ ਗਿਆ। ਇਲਾਜ ‘ਤੇ ਰੋਜ਼ਾਨਾ ਕਰੀਬ 3 ਲੱਖ ਰੁਪਏ ਖਰਚ ਹੋ ਰਿਹਾ ਸੀ। ਤੁਹਾਨੂੰ ਦੱਸ ਦੇਈਏ ਕਿ ਜਦੋਂ ਵੈਂਟੀਲੇਟਰ ਵੀ ਫੇਲ ਹੋ ਜਾਂਦਾ ਹੈ ਤਾਂ ਮਰੀਜ਼ ਨੂੰ ਈਕਮੋ ਮਸ਼ੀਨ ‘ਤੇ ਰੱਖਿਆ ਜਾਂਦਾ ਹੈ। ਇਸ ਮਸ਼ੀਨ ਤੋਂ ਮਰੀਜ਼ ਦਾ ਖੂਨ ਕੱਢ ਕੇ ਆਕਸੀਜਨੇਸ਼ਨ ਕੀਤੀ ਜਾਂਦੀ ਹੈ ਅਤੇ ਫਿਰ ਉਸ ਖੂਨ ਨੂੰ ਦੁਬਾਰਾ ਸਰੀਰ ਦੇ ਅੰਦਰ ਭੇਜਿਆ ਜਾਂਦਾ ਹੈ।
ਧਰਮਜੇ ਸਿੰਘ ਦੇ ਵੱਡੇ ਭਰਾ ਪ੍ਰਦੀਪ ਸਿੰਘ ਅਨੁਸਾਰ ਉਸ ਦੇ ਇਲਾਜ ’ਤੇ ਕਰੀਬ 8 ਕਰੋੜ ਰੁਪਏ ਖਰਚ ਹੋਏ ਸਨ ਅਤੇ ਇਸ ਲਈ ਉਸ ਨੇ ਆਪਣੀ 50 ਏਕੜ ਜ਼ਮੀਨ ਵੀ ਵੇਚ ਦਿੱਤੀ ਸੀ। ਧਰਮਜੇ ਦੇ ਇਲਾਜ ਲਈ ਸਰਕਾਰ ਤੋਂ ਚਾਰ ਲੱਖ ਰੁਪਏ ਵੀ ਮਿਲੇ ਸਨ ਪਰ ਉਸ ਦੇ ਇਲਾਜ ਦਾ ਖਰਚਾ ਇਕ ਤੋਂ ਤਿੰਨ ਲੱਖ ਰੁਪਏ ਪ੍ਰਤੀ ਦਿਨ ਸੀ।
ਵੀਡੀਓ ਲਈ ਕਲਿੱਕ ਕਰੋ -: