Two Dalit minor sisters die: ਉੱਤਰ ਪ੍ਰਦੇਸ਼ ਦੇ ਉਨਾਓ ਜ਼ਿਲ੍ਹੇ ਵਿਚ ਤਿੰਨ ਨਾਬਾਲਿਗ ਦਲਿਤ ਲੜਕੀਆਂ ਪਸ਼ੂਆਂ ਦਾ ਚਾਰਾ ਲੈਣ ਜੰਗਲ ਵਿਚ ਗਈਆਂ ਸਨ ਪਰ ਦੋ ਮ੍ਰਿਤਕ ਅਤੇ ਇਕ ਬੇਹੋਸ਼ ਪਈ ਮਿਲੀ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਤਿੰਨੇ ਕੁੜੀਆਂ ਇਕੱਠੀਆਂ ਬੰਨੀਆਂ ਹੋਈਆਂ ਸਨ। ਘਟਨਾ ਉਨਾਓ ਦੇ ਪਿੰਡ ਬਬਰੂਹਾ ਦੀ ਹੈ। ਬੁੱਧਵਾਰ ਨੂੰ ਦੁਪਹਿਰ 3 ਵਜੇ ਤਿੰਨੋਂ ਲੜਕੀਆਂ ਪਸ਼ੂਆਂ ਲਈ ਚਾਰਾ ਲੈਣ ਲਈ ਆਮ ਵਾਂਗ ਪਿੰਡ ਦੇ ਜੰਗਲ ਵਿੱਚ ਗਈਆਂ, ਪਰ ਦੇਰ ਸ਼ਾਮ ਤੱਕ ਵਾਪਸ ਨਹੀਂ ਪਰਤੀਆਂ। ਕੁੜੀਆਂ ਚਚੇਰੀਆਂ ਭੈਣਾਂ ਹਨ। ਕੁੜੀਆਂ ਦੀ ਭਰਜਾਈ ਦਾ ਕਹਿਣਾ ਹੈ ਕਿ ਜਦੋਂ ਬਹੁਤ ਦੇਰ ਹੋ ਚੁੱਕੀ ਸੀ ਅਤੇ ਕੁੜੀਆਂ ਨਹੀਂ ਆਈਆਂ ਸਨ, ਤਾਂ ਉਨ੍ਹਾਂ ਨੇ ਘਰ ਦੇ ਲੋਕਾਂ ਨੂੰ ਦੱਸਿਆ ਕਿ ਕੁੜੀਆਂ ਚਾਰਾ ਲੈਣ ਗਈਆਂ ਤਿੰਨ ਤੋਂ ਚਾਰ ਘੰਟੇ ਨਹੀਂ ਪਰਤੀ। ਇਨ੍ਹਾਂ ਵਿਚੋਂ ਇਕ ਲੜਕੀ ਰੋਸ਼ਨੀ ਦੇ ਭਰਾ ਦਾ ਕਹਿਣਾ ਹੈ ਕਿ ਜਦੋਂ ਉਸ ਨੂੰ ਲੜਕੀਆਂ ਦੇ ਵਾਪਸ ਨਾ ਆਉਣ ਦੀ ਖ਼ਬਰ ਮਿਲੀ, ਉਹ ਘਰ ਵਾਲਿਆਂ ਨਾਲ ਉਨ੍ਹਾਂ ਨੂੰ ਲੱਭਣ ਗਿਆ, ਤਾਂ ਤਿੰਨਾਂ ਨੂੰ ਇਕ ਖੇਤ ਵਿਚ ਬੰਨ੍ਹਿਆ ਪਾਇਆ ਗਿਆ।
ਲੜਕੀਆਂ ਨੂੰ ਤੁਰੰਤ ਉਸ ਖੇਤਰ ਦੇ ਮੁਢਲੇ ਸਿਹਤ ਕੇਂਦਰ ਵਿਖੇ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਦੱਸਿਆ ਕਿ ਦੋ ਲੜਕੀਆਂ ਦੀ ਮੌਤ ਹੋ ਗਈ ਸੀ, ਜਦੋਂਕਿ ਤੀਜੀ ਅਜੇ ਜ਼ਿੰਦਾ ਹੈ, ਪਰ ਉਸਦੀ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਬਿਹਤਰ ਇਲਾਜ ਲਈ ਕਾਨਪੁਰ ਰੈਫਰ ਕੀਤਾ ਗਿਆ ਹੈ। ਘਟਨਾ ਤੋਂ ਬਾਅਦ ਪੂਰੇ ਪਿੰਡ ਵਿਚ ਹਫੜਾ-ਦਫੜੀ ਮਚ ਗਈ। ਦੋਵਾਂ ਲੜਕੀਆਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਉਨਾਓ ਦੇ ਐਸ ਪੀ ਅਨੰਦ ਕੁਲਕਰਨੀ ਨੇ ਤੁਰੰਤ ਪਿੰਡ ਦਾ ਦੌਰਾ ਕੀਤਾ ਅਤੇ ਮੌਕੇ ਦਾ ਮੁਆਇਨਾ ਕੀਤਾ। ਉਸ ਨੇ ਦੱਸਿਆ ਕਿ ਮੌਕੇ ‘ਤੇ ਕਾਫ਼ੀ ਝੱਗ ਸੀ, ਜਿਸ ਨੂੰ ਪਹਿਲੀ ਨਜ਼ਰ ਵਿਚ ਲੱਗਦਾ ਹੈ ਕਿ ਉਸ ਦੀ ਮੌਤ ਜ਼ਹਿਰ ਕਾਰਨ ਹੋਈ ਸੀ, ਪਰ ਪੋਸਟਮਾਰਟਮ ਤੋਂ ਬਾਅਦ ਹੀ ਮੌਤ ਦਾ ਅਸਲ ਕਾਰਨ ਸਪੱਸ਼ਟ ਹੋ ਸਕੇਗਾ।
ਦੇਖੋ ਵੀਡੀਓ : ਇਹਨਾਂ ਕਿਸਾਨ ਆਗੂਆਂ ਨੇ ਕੀਤੀਆਂ ਅਜਿਹੀਆਂ ਗੱਲਾਂ ਜੋ ਕਰ ਦੇਣਗੀਆਂ ਤੁਹਾਨੂੰ ਸੋਚਣ ‘ਤੇ ਮਜਬੂਰ