ਗੁਜਰਾਤ ਦੇ ਸੂਰਤ ਜ਼ਿਲ੍ਹੇ ਵਿੱਚ ਅੱਜ ਸਵੇਰੇ ਪੰਜ ਮੰਜ਼ਿਲਾ ‘ਪੈਕਿੰਗ’ ਯੂਨਿਟ ਵਿੱਚ ਲੱਗੀ ਭਿਆਨਕ ਅੱਗ ਵਿੱਚ ਦੋ ਮਜ਼ਦੂਰਾਂ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਕਡੋਡੋਰਾ ਉਦਯੋਗਿਕ ਖੇਤਰ ਵਿੱਚ ਸਥਿਤ ਯੂਨਿਟ ਤੋਂ 125 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ ਅਤੇ ਕੁਝ ਕਰਮਚਾਰੀ ਇਸ ਘਟਨਾ ਵਿੱਚ ਜਖਮੀ ਹਨ। ਬਚਾਅ ਕਾਰਜ ਅਜੇ ਜਾਰੀ ਹੈ।

ਕਡੋਡੋਰਾ ਦੇ ਪੁਲਿਸ ਇੰਸਪੈਕਟਰ ਹੇਮੰਤ ਪਟੇਲ ਨੇ ਦੱਸਿਆ ਕਿ ‘ਵੀਵਾ ਪੈਕਜਿੰਗ ਕੰਪਨੀ’ ਵਿੱਚ ਸਵੇਰੇ ਕਰੀਬ 4.30 ਵਜੇ ਅੱਗ ਲੱਗੀ। ਅੱਗ ਫੈਕਟਰੀ ਦੀ ਪਹਿਲੀ ਮੰਜ਼ਿਲ ਤੋਂ ਲੱਗੀ ਅਤੇ ਤੇਜ਼ੀ ਨਾਲ ਹੋਰ ਮੰਜ਼ਿਲਾਂ ਵਿੱਚ ਵੀ ਫੈਲ ਗਈ। ਇਮਾਰਤ ਦੇ ਅੰਦਰ ਫਸੇ ਕਰਮਚਾਰੀਆਂ ਨੂੰ ਬਚਾਉਣ ਲਈ ਕਰੇਨਾਂ ਦੀ ਵਰਤੋਂ ਕੀਤੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।
ਵੀਡੀਓ ਲਈ ਕਲਿੱਕ ਕਰੋ -:

Sooji Parshad | Sooji Halwa | ਸੂਜ਼ੀ ਦਾ ਦਾਣੇਦਾਰ ਪ੍ਰਸ਼ਾਦ | Semolina Halwa | Ashtami Recipe























