two people were killed: ਨਵੀਂ ਦਿੱਲੀ: ਰਾਜਧਾਨੀ ਦਿੱਲੀ ਵਿੱਚ ਐਤਵਾਰ ਸਵੇਰੇ ਕਾਰ ਅਤੇ ਆਟੋ ਵਿੱਚ ਆਪਸ ਵਿੱਚ ਟੱਕਰ ਹੋ ਗਈ। ਇਸ ਘਟਨਾ ਵਿਚ ਇਕ ਆਟੋ ਵਿਚ ਬੈਠੇ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਇਕ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਪੁਲਿਸ ਅਨੁਸਾਰ ਐਤਵਾਰ ਸਵੇਰੇ ਕਰੀਬ 8.30 ਵਜੇ ਚਿਰਾਗ ਦਿੱਲੀ ਦੀ ਬੀਆਰਟੀ ਰੋਡ ਨੇੜੇ ਲੈਂਡ ਕਰੂਜ਼ਰ ਪ੍ਰਡੋ ਕਾਰ ਅਤੇ ਆਟੋ ਨਾਲ ਟਕਰਾ ਗਿਆ। ਜਿਸ ਵਿੱਚ ਆਟੋ ਵਿੱਚ ਸਵਾਰ 3 ਵਿਅਕਤੀ ਗੰਭੀਰ ਜ਼ਖਮੀ ਹੋ ਗਏ। ਸੂਚਨਾ ਮਿਲਣ ‘ਤੇ ਪੁਲਿਸ ਨੇ ਸਾਰੇ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ, ਜਿਥੇ ਇਲਾਜ ਦੌਰਾਨ ਆਟੋ ਚਾਲਕ ਵਿਨੋਦ ਅਤੇ ਅਰੁਣ ਦੀ ਮੌਤ ਹੋ ਗਈ। ਜਦੋਂਕਿ ਪੰਕਜ ਇਸ ਸਮੇਂ ਹਸਪਤਾਲ ਵਿਚ ਜ਼ੇਰੇ ਇਲਾਜ ਹੈ।
ਪੁਲਿਸ ਨੇ ਇਸ ਮਾਮਲੇ ਵਿੱਚ ਲੈਂਡ ਕਰੂਜ਼ਰ ਪ੍ਰਡੋ ਕਾਰ ਚਲਾਉਣ ਵਾਲੇ ਸੁਰੇਂਦਰ ਸਹਿਲੋਤ ਨੂੰ ਗ੍ਰਿਫ਼ਤਾਰ ਕੀਤਾ ਸੀ। ਪੁਲਿਸ ਅਨੁਸਾਰ ਸੁਰੇਂਦਰ ਬਿਲਡਰ ਹੈ। ਬਾਅਦ ਵਿੱਚ ਪੁਲਿਸ ਨੇ ਉਸਨੂੰ ਥਾਣੇ ਤੋਂ ਜ਼ਮਾਨਤ ਦੇ ਦਿੱਤੀ। ਘਟਨਾ ਵਿਚ ਆਟੋ ਪੂਰੀ ਤਰ੍ਹਾਂ ਤਬਾਹ ਹੋ ਗਿਆ, ਜਦੋਂ ਕਿ ਕਾਰ ਦਾ ਅਗਲਾ ਹਿੱਸਾ ਟੁੱਟ ਗਿਆ।