ਟੀਮ ਇੰਡੀਆ ਦੇ ਸਾਬਕਾ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਨੇ ਸ਼ੁੱਕਰਵਾਰ ਨੂੰ ਓਡੀਸ਼ਾ ਵਿੱਚ ਵਾਪਰੇ ਟ੍ਰੇਨ ਹਾਦਸੇ ਦੇ ਪੀੜਤਾਂ ਦੇ ਬੱਚਿਆਂ ਲਈ ਮਦਦ ਦਾ ਹੱਥ ਵਧਾਇਆ ਹੈ। ਟ੍ਰੇਨ ਹਾਦਸੇ ਵਿੱਚ ਹੁਣ ਤੱਕ 275 ਤੋਂ ਵੱਧ ਲੋਕਾਂ ਦੀ ਮੌ.ਤ ਹੋ ਗਈ, ਜਦਕਿ 1175 ਲੋਕ ਜ਼ਖਮੀ ਹੋਏ ਹਨ। ਤਿੰਨ ਟ੍ਰੇਨਾਂ ਸ਼ਾਲੀਮਾਰ-ਚੇੱਨਈ ਕੋਰੋਮੰਡਲ ਐਕਸਪ੍ਰੈੱਸ, ਬੈਂਗਲੁਰੂ-ਹਾਵੜਾ ਸੁਪਰ ਫਾਸਟ ਤੇ ਇੱਕ ਮਾਲਗੱਡੀ ਦੀ ਬਾਲਾਸੌਰ ਜ਼ਿਲ੍ਹੇ ਵਿੱਚ ਟੱਕਰ ਹੋ ਗਈ ਸੀ। ਇਹ ਭਾਰਤੀ ਇਤਿਹਾਸ ਵਿੱਚ ਸਭ ਤੋਂ ਵੱਡੇ ਟ੍ਰੇਨ ਹਾਦਸਿਆਂ ਵਿੱਚ ਸ਼ਾਮਿਲ ਹੈ।
ਇਸ ਹਾਦਸੇ ‘ਤੇ ਵਰਿੰਦਰ ਸਹਿਵਾਗ ਨੇ ਕਿਹਾ ਕਿ ਉਹ ਸਹਿਵਾਗ ਸਕੂਲ ਵਿੱਚ ਉਨ੍ਹਾਂ ਸਾਰੇ ਬੱਚਿਆਂ ਨੂੰ ਮੁਫ਼ਤ ਪੜ੍ਹਾਉਣਗੇ, ਜਿਨ੍ਹਾਂ ਨੇ ਇਸ ਹਾਦਸੇ ਵਿੱਚ ਆਪਣੇ ਮਾਤਾ-ਪਿਤਾ ਨੂੰ ਗੁਆ ਦਿੱਤਾ ਹੈ। ਸਹਿਵਾਗ ਨੇ ਇਸ ਘਟਨਾ ਦੀ ਫੋਟੋ ਪੋਸਟ ਕਰਦਿਆਂ ਲਿਖਿਆ- “ਇਹ ਫੋਟੋ ਸਾਨੂ ਲੰਬੇ ਸਮੇ ਤੱਕ ਪਰੇਸ਼ਾਨ ਕਰੇਗੀ ਦੁੱਖ ਦੀ ਇਸ ਘੜੀ ਵਿੱਚ ਮੈਂ ਘੱਟੋ-ਘੱਟ ਇੰਨਾ ਤਾਂ ਕਰ ਹੀ ਸਕਦਾ ਹਾਂ ਕਿ ਇਸ ਦਰਦਨਾਕ ਹਾਦਸੇ ਵਿੱਚ ਜਾਣ ਗਵਾਉਣ ਵਾਲਿਆਂ ਦੇ ਬੱਚਿਆਂ ਦੀ ਪੜ੍ਹਾਈ ਦਾ ਧਿਆਨ ਰੱਖਾਂ। ਮੇ ਅਜਿਹੇ ਬੱਚਿਆਂ ਨੂੰ ਸਹਿਵਾਗ ਸਕੂਲ ਦੇ ਬੋਰਡਿੰਗ ਫੈਸਿਲਟੀ ਵਿੱਚ ਮੁਫ਼ਤ ਸਿੱਖਿਆ ਦੇਣ ਦਾ ਆਫਰ ਦੇ ਰਿਹਾ ਹਾਂ।”
ਦੱਸ ਦੇਈਏ ਕਿ ਇਸ ਐਲਾਨ ਤੋਂ ਬਾਅਦ ਤੋਂ ਹੀ ਸੋਸ਼ਲ ਮੀਡੀਆ ‘ਤੇ ਲੋਕ ਵਰਿੰਦਰ ਸਹਿਵਾਗ ਦੀ ਕਾਫ਼ੀ ਸਰਾਹਨਾ ਕਰ ਰਹੇ ਹਨ। 2015 ਵਿੱਚ ਭਾਰਤ ਦੇ ਲਈ ਆਖਰੀ ਮੈਚ ਖੇਡਣ ਵਾਲੇ 44 ਸਾਲਾ ਸਹਿਵਾਗ ਦਾ ਹਰਿਆਣਾ ਵਿੱਚ ਸਕੂਲ ਹੈ। ਇਸ ਤੋਂ ਪਹਿਲਾਂ 2019 ਵਿੱਚ ਹੋਏ ਪੁਲਵਾਮਾ ਹਮਲੇ ਦੇ ਬਾਅਦ ਵੀ ਸਹਿਵਾਗ ਨੇ ਸ਼ਹੀਦਾਂ ਦੇ ਬੱਚਿਆਂ ਲਈ ਇਸੇ ਤਰ੍ਹਾਂ ਦਾ ਆਫਰ ਦਿੱਤਾ ਸੀ।
ਵੀਡੀਓ ਲਈ ਕਲਿੱਕ ਕਰੋ -: