waiting tickets by calling himself PA: ਅੰਬਾਲਾ : ਰੇਲ ਰਾਜ ਮੰਤਰੀ ਦਾ ਪੀ. ਏ. ਬਣ ਕੇ ਵੇਟਿੰਗ ਟਿਕਟ ਨੂੰ ਕੰਫਰਮ ਕਰਵਾਉਣ ਦਾ ਮਾਮਲਾ ਫੜਿਆ ਗਿਆ ਹੈ। ਰੇਲ ਕਰਮਚਾਰੀ ਚੰਦਨ ਰੇਲ ਰਾਜ ਮੰਤਰੀ ਸਕੱਤਰੇਤ ਦੀ ਪਰਚੀ ‘ਤੇ ਆਪਣੇ ਹਸਤਾਖਰ ਕਰਕੇ ਖੁਦ ਨੂੰ ਪੀ. ਏ. ਦੱਸਦਾ ਰਿਹਾ। ਇਸ ਪਰਚੀ ‘ਤੇ ਰੇਲਵੇ ਦੇ ਜ਼ੋਨ ਵੇਟਿੰਗ ਟਿਕਟ ‘ਤੇ ਕੋਟਾ ਜਾਰੀ ਕਰਕੇ ਕੰਫਰਮ ਵੀ ਕਰਦੇ ਰਹੇ। ਕਈ ਦਿਨਾਂ ਤੱਕ ਇਹ ਸਿਲਸਿਲਾ ਚੱਲਦਾ ਰਿਹਾ। ਜਦੋਂ ਫੜਿਆ ਗਿਆ ਤਾਂ ਰੇਲ ਮੰਤਰਾਲੇ ਨੇ ਸਾਰੇ ਜ਼ੋਨ ਅਤੇ ਮੰਡਲ ਨੂੰ ਇਸ ਬਾਰੇ ਜਾਣੂ ਕਰਵਾ ਦਿੱਤਾ। ਚੰਦਨ ਕਿਸੇ ਰੇਲਵੇ ਬੋਰਡ ‘ਚ ਕੰਮ ਕਰਦਾ ਹੈ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਉਸ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਪੀ. ਏ. ਬਣ ਕੇ ਵੇਟਿੰਗ ਟਿਕਟ ਨੂੰ ਕੰਫਰਮ ਕਰਨ ਵਾਲੀਆਂ ਪਰਚੀਆਂ ਰੇਲ ਮੰਤਰਾਲੇ ਨੇ ਸਾਰੇ ਮੰਡਲਾਂ ਨੂੰ ਭੇਜ ਦਿੱਤੀਆਂ ਹਨ। ਪਰਚੀ ‘ਤੇ ਚੰਦਨ ਨੇ ਮੁੰਬਈ ਤੋਂ ਗੁਹਾਟੀ ਜਾਣ ਵਾਲੀ ਟ੍ਰੇਨ ਨੰਬਰ 05645 ‘ਚ 6 ਲੋਕਾਂ ਦੀ ਕੰਫਰਮੇਸ਼ਨ ਲਈ ਸਿਫਾਰਸ਼ ਕੀਤੀ ਸੀ। ਸਲੀਪਰ ਕਲਾਸ ‘ਚ 30 ਅਗਸਤ 2020 ਨੂੰ ਪੀ. ਐੱਨ. ਆਰ. ਨੰਬਰ 6804776284 ‘ਤੇ ਲੋਕਾਂ ਨੇ ਯਾਤਰਾ ਕੀਤੀ। ਚੰਦਨ ਨੇ ਖੁਦ ਨੂੰ ਰੇਲ ਰਾਜ ਮੰਤਰੀ ਦੱਸਦੇ ਹੋਏ ਆਪਣਾ ਮੋਬਾਈਲ ਨੰਬਰ ਅਤੇ ਇਸ ‘ਤੇ ਬਹੁਤ ਜ਼ਰੂਰੀ ਲਿਖਿਆ ਹੋਇਆ ਸੀ। ਮੰਤਰਾਲੇ ਦੇ ਹੁਕਮ ਮਿਲਦੇ ਹੀ ਸਾਰੇ ਮੰਡਲਾਂ ਨੇ ਆਪਣੇ ਕਮਰਸ਼ੀਅਲ ਕੰਟਰੋਲ ਅਤੇ ਕੋਟਾ ਜਾਰੀ ਕਰਨ ਵਾਲੇ ਸਟਾਫ ਨੂੰ ਹਦਾਇਤ ਜਾਰੀ ਕਰ ਦਿੱਤੀ ਹੈ।
ਰੇਲਵੇ ‘ਚ ਵੇਟਿੰਗ ਟਿਕਟ ਨੂੰ ਕੰਫਰਮ ਕਰਨ ਲਈ ਹਾਈ ਆਫੀਸ਼ੀਅਲ ਰਿਕਿਵੀਜਿਸ਼ਨ (HOR) ਜਾਰੀ ਕੀਤਾ ਜਾਂਦਾ ਹੈ। ਰੇਲਵੇ ‘ਚ ਰਾਸ਼ਟਰਪਤੀ, ਉਪ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਰੇਲ ਮੰਤਰੀ, ਰੇਲ ਰਾਜ ਮੰਤਰੀ, ਸੰਸਦ ਮੈਂਬਰ, ਰਾਜਪਾਲ, ਮੁੱਖ ਮੰਤਰੀ, ਜੱਜ, ਰੇਲਵੇ ਅਧਿਕਾਰੀ ਆਦਿ ਦਾ ਕੋਟਾ ਜਾਰੀ ਕਰਨ ਦੀ ਸਿਫਾਰਸ਼ ਦਾ ਅਧਿਕਾਰ ਹੈ। ਰੇਲਵੇ ਦੀਆਂ ਸਾਰੀਆਂ ਕਲਾਸਾਂ ‘ਚ ਸੀਟ ਨੰਬਰ ਤੱਕ ਇਨ੍ਹਾਂ ਵੀ. ਆਈ. ਪੀ. ਲਈ ਰਾਖਵੇਂ ਰਹਿੰਦੇ ਹਨ। ਜੇਕਰ ਕਿਸੇ ਟ੍ਰੇਨ ‘ਚ ਕੋਟੇ ਦੀ ਸਿਫਾਰਸ਼ ਨਾ ਕੀਤੀ ਜਾਵੇ ਤਾਂ ਰਾਖਵਾਂਕਰਨ ਚਾਰਟ ਬਣਨ ਤੋਂ ਬਾਅਦ ਸੀਟ ਕਿਸੇ ਹੋਰ ਯਾਤਰੀ ਲਈ ਕੰਫਰਮ ਹੋ ਜਾਂਦੀ ਹੈ। ਵੀ. ਆਈ. ਪੀ. ਸੀਟ ਬੁੱਕ ਕਰਵਾਉਣ ਲਈ ਨਿਰਧਾਰਤ ਫਾਰਮੇਟ ਨੂੰ ਭਰ ਕੇ ਰੇਲਵੇ ਨੂੰ ਭੇਜਦਾ ਹੈ। ਇਸ ਪਰਚੀ ਦੇ ਆਧਾਰ ‘ਤੇ ਰੇਲਵੇ ਵੇਟਿੰਗ ਟਿਕਟ ਨੂੰ ਕੰਫਰਮ ਕਰ ਦਿੰਦਾ ਹੈ।