ਵਕਫ਼ ਸੋਧ ਐਕਟ, 2025 ਨੂੰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੀ ਮਨਜ਼ੂਰੀ ਮਿਲ ਗਈ ਹੈ। ਰਾਸ਼ਟਰਪਤੀ ਭਵਨ ਵੱਲੋਂ ਸ਼ਨੀਵਾਰ ਰਾਤ ਨੂੰ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ। ਇਸ ਵਿਚ ਕਿਹਾ ਗਿਆ ਹੈ, ‘ਸੰਸਦ ਦੁਆਰਾ ਪਾਸ ਕੀਤੇ ਗਏ ਵਕਫ਼ ਸੋਧ ਕਾਨੂੰਨ ਨੂੰ 5 ਅਪ੍ਰੈਲ, 2025 ਨੂੰ ਰਾਸ਼ਟਰਪਤੀ ਦੀ ਮਨਜ਼ੂਰੀ ਮਿਲ ਗਈ ਹੈ ਅਤੇ ਆਮ ਜਾਣਕਾਰੀ ਲਈ ਪ੍ਰਕਾਸ਼ਿਤ ਕੀਤਾ ਗਿਆ ਹੈ।’
ਰਾਸ਼ਟਰਪਤੀ ਮੁਰਮੂ ਨੇ ਮੁਸਲਿਮ ਵਕਫ਼ ਰੱਦ ਕਰਨ ਵਾਲੇ ਬਿੱਲ, 2025 ਨੂੰ ਵੀ ਆਪਣੀ ਮਨਜ਼ੂਰੀ ਦੇ ਦਿੱਤੀ ਹੈ। ਰਾਸ਼ਟਰਪਤੀ ਦੀ ਮਨਜ਼ੂਰੀ ਤੋਂ ਬਾਅਦ ਇਹ ਕਾਨੂੰਨ ਬਣ ਗਿਆ ਹੈ। ਸਰਕਾਰ ਦਾ ਦਾਅਵਾ ਹੈ ਕਿ ਇਸ ਨਾਲ ਵਕਫ਼ ਜਾਇਦਾਦ ਦੀ ਦੁਰਵਰਤੋਂ ਬੰਦ ਹੋ ਜਾਵੇਗੀ। ਵਿਰੋਧੀ ਧਿਰ ਇਸ ਨੂੰ ਧਾਰਮਿਕ ਖੁਦਮੁਖਤਿਆਰੀ ‘ਤੇ ਹਮਲਾ ਮੰਨਦੀ ਹੈ ਅਤੇ ਇਸ ਨੂੰ ਸੁਪਰੀਮ ਕੋਰਟ ‘ਚ ਚੁਣੌਤੀ ਵੀ ਦੇ ਚੁੱਕੀ ਹੈ।
ਇਹ ਵੀ ਪੜ੍ਹੋ : 12ਵੀਂ ‘ਚ ਪੜ੍ਹਦੇ ਮੁੰਡੇ ਨੇ ਮਾਲ ‘ਚ ਜਾ ਕੇ ਦਿੱਤੀ ਜਾ/ਨ, ਚੌਥੀ ਮੰਜ਼ਿਲ ਤੋਂ ਮਾ/ਰੀ ਛਾ/ਲ
ਵਕਫ਼ ਸੋਧ ਬਿੱਲ, 2025 ਗਰਮ ਬਹਿਸ ਅਤੇ ਵੋਟਿੰਗ ਤੋਂ ਬਾਅਦ ਸੰਸਦ ਵਿੱਚ ਪਾਸ ਹੋ ਗਿਆ। ਸਭ ਤੋਂ ਪਹਿਲਾਂ ਇਹ ਬਿੱਲ 2 ਅਪ੍ਰੈਲ ਨੂੰ ਲੋਕ ਸਭਾ ਵਿੱਚ ਪੇਸ਼ ਕੀਤਾ ਗਿਆ ਸੀ। ਵੀਰਵਾਰ ਤੜਕੇ ਤੱਕ ਚੱਲੀ ਚਰਚਾ ਤੋਂ ਬਾਅਦ ਇਸ ਨੂੰ ਵੋਟਿੰਗ ਲਈ ਪਾ ਦਿੱਤਾ ਗਿਆ। ਲੋਕ ਸਭਾ ਵਿੱਚ 543 ਵਿੱਚੋਂ 520 ਮੈਂਬਰ ਹਾਜ਼ਰ ਸਨ, ਜਿਨ੍ਹਾਂ ਵਿੱਚੋਂ 288 ਨੇ ਹੱਕ ਵਿੱਚ ਅਤੇ 232 ਨੇ ਵਿਰੋਧ ਵਿੱਚ ਵੋਟ ਪਾਈ। ਇਸ ਤੋਂ ਬਾਅਦ ਬਿੱਲ ਰਾਜ ਸਭਾ ‘ਚ ਪਹੁੰਚ ਗਿਆ, ਜਿੱਥੇ 4 ਅਪ੍ਰੈਲ ਨੂੰ 13 ਘੰਟੇ ਤੋਂ ਜ਼ਿਆਦਾ ਸਮੇਂ ਤੱਕ ਬਹਿਸ ਹੋਈ। ਵਿਰੋਧੀ ਧਿਰ ਨੇ ਸੋਧਾਂ ਦੀ ਮੰਗ ਕੀਤੀ, ਪਰ ਸਰਕਾਰ ਨੇ ਉਨ੍ਹਾਂ ਨੂੰ ਰੱਦ ਕਰ ਦਿੱਤਾ। ਆਖਿਰਕਾਰ, ਸ਼ੁੱਕਰਵਾਰ ਤੜਕੇ ਵੋਟਿੰਗ ਹੋਈ, ਜਿਸ ਵਿੱਚ 245 ਵਿੱਚੋਂ 223 ਮੈਂਬਰਾਂ ਨੇ ਹਿੱਸਾ ਲਿਆ। ਇਸ ਵਿੱਚ 128 ਨੇ ਸਮਰਥਨ ਅਤੇ 95 ਨੇ ਵਿਰੋਧ ਕੀਤਾ। ਭਾਜਪਾ ਦੀ ਗਠਜੋੜ ਤਾਕਤ ਨੇ ਇਸ ਨੂੰ ਪਾਸ ਕਰ ਦਿੱਤਾ।
ਵੀਡੀਓ ਲਈ ਕਲਿੱਕ ਕਰੋ -:
