ਉਤਰਾਖੰਡ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇੱਕ ਭਿਖਾਰਨ ਲਖਪਤੀ ਨਿਕਲੀ ਹੈ। ਭਿਖਾਰਨ ਦੇ ਝੋਲੇ ਵਿਚੋਂ ਇੰਨੇ ਪੈਸੇ ਮਿਲੇ ਕਿ ਲੋਕਾਂ ਦੇ ਹੋਸ਼ ਉੱਡ ਗਏ। ਲੋਕ ਨੋਟ ਤੇ ਸਿੱਕੇ ਗਿਣਦੇ-ਗਿਣਦੇ ਥੱਕ ਗਏ। ਦੱਸਿਆ ਜਾ ਰਿਹਾ ਹੈ ਕਿ ਇਹ ਭਿਖਾਰਨ ਇੱਕ ਘਰ ਦੇ ਬਾਹਰ 12 ਸਾਲਾਂ ਤੋਂ ਭੀਖ ਮੰਗ ਰਹੀ ਸੀ।

ਮਾਮਲਾ ਉਤਰਾਖੰਡ ਦੇ ਰੁੜਕੀ ਤੋਂ ਸਾਹਮਣੇ ਆਇਆ ਹੈ। ਜਿਸ ਘਰ ਦੇ ਬਾਹਰ ਇਹ ਭਿਖਾਰਨ ਬੈਠ ਕੇ ਭੀਖ ਮੰਗਦੀ ਸੀ, ਉਥੋਂ ਬੀਤੇ ਦਿਨ ਉਸ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਜਦੋਂ ਉਸ ਦੇ ਬੈਗ ਚੈੱਕ ਕੀਤੇ ਗਏ ਤਾਂ ਲੋਕ ਹੈਰਾਨ ਰਹਿ ਗਏ। ਬੈਗਾਂ ਵਿਚੋਂ ਲੱਖਾਂ ਰੁਪਏ ਨਿਕਲੇ। ਇਸ ਵਿਚ 10-10, 20-20 ਰੁਪਏ ਦੇ ਨਾਲ-ਨਾਲ ਸਿੱਕਿਆਂ ਦਾ ਢੇਰ ਵੀ ਨਿਕਲਿਆ।

ਇਹ ਔਰਤ ਮਾਨਸਿਕ ਔਰਤ ਪ੍ਰੇਸ਼ਾਨ ਦੱਸੀ ਜਾ ਰਹੀ ਹੈ। ਰੁੜਕੀ ਦੇ ਮੰਗਲੌਰ ਥਾਣਾ ਖੇਤਰ ਅਧੀਨ ਪੈਂਦੇ ਪਠਾਨਪੁਰਾ ਮੁਹੱਲਾ ਵਿਚ ਇਹ ਔਰਤ 12 ਸਾਲਾਂ ਤੋਂ ਇੱਕ ਘਰ ਦੇ ਬਾਹਰ ਭੀਖ ਮੰਗ ਰਹੀ ਸੀ। ਜਦੋਂ ਸਥਾਨਕ ਲੋਕਾਂ ਨੇ ਉਸ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ। ਉਸ ਦੇ ਬੈਗ ਵਿਚੋਂ ਨੋਟਾਂ ਤੇ ਸਿੱਕਿਆਂ ਦਾ ਢੇਰ ਨਿਕਲਿਆ ਤਾਂ ਲੋਕਾਂ ਨੇ ਸਵੇਰੇ-ਸ਼ਾਮ ਲਾ ਕੇ ਗਿਣਨੇ ਸ਼ੁਰੂ ਕੀਤੇ ਪਰ ਪੈਸੇ ਪੂਰੇ ਫਿਰ ਵੀ ਨਾ ਗਿਣੇ ਜਾ ਸਕੇ। ਲੋਕਾਂ ਨੇ ਕਿਹਾ ਕਿ ਹੁਣ ਤੱਕ ਇੱਕ ਲੱਖ ਰੁਪਏ ਗਿਣੇ ਜਾ ਚੁੱਕੇ ਹਨ ਪਰ ਅਜੇ ਵੀ ਕਾਫੀ ਪੈਸੇ ਬਾਕੀ ਹੈ।
ਇਹ ਵੀ ਪੜ੍ਹੋ : ਸਾਬਕਾ DGP ਦੇ ਪੁੱਤ ਦਾ ਮੌਤ ਮਾਮਲਾ, SIT ਦੇ ਹੱਥ ਲਈ ਅਕੀਲ ਦੀ ਡਾਇਰੀ, ਹੋਣਗੇ ਵੱਡੇ ਖੁਲਾਸੇ!
ਲੋਕਾਂ ਵੱਲੋਂ ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ। ਪੁਲਿਸ ਦਾ ਕਹਿਣਾ ਹੈ ਕਿ ਔਰਤ ਕੋਲੋਂ ਮਿਲੇ ਪੈਸੇ ਸੁਰੱਖਿਅਤ ਰੱਖੇ ਜਾਣਗੇ ਅਤੇ ਔਰਤ ਦਾ ਇਲਾਜ ਕਰਵਾਇਆ ਜਾਵੇਗਾ। ਉਸ ਨੂੰ ਹਸਪਤਾਲ ਵਿਚ ਦਾਖਲ ਕਰਵਾਉਣ ਦੀ ਪ੍ਰਕਿਰਿਆ ਜਾਰੀ ਹੈ।
ਵੀਡੀਓ ਲਈ ਕਲਿੱਕ ਕਰੋ -:
























