ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ (IGI) ਦੇ ਕਸਟਮ ਅਧਿਕਾਰੀਆਂ ਨੇ ਸੋਨੇ ਦੀ ਤਸਕਰੀ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ। ਅਧਿਕਾਰੀਆਂ ਨੇ ਇੱਕ ਮਹਿਲਾ ਯਾਤਰੀ ਤੋਂ ਲਗਭਗ 997.5 ਗ੍ਰਾਮ ਸੋਨਾ ਜ਼ਬਤ ਕੀਤਾ, ਜਿਸ ਦੀ ਕੀਮਤ ਲੱਖਾਂ ਰੁਪਏ ਦੱਸੀ ਜਾਂਦੀ ਹੈ। ਇਹ ਕਾਰਵਾਈ ਸ਼ੁੱਕਰਵਾਰ ਨੂੰ ਉਸ ਸਮੇਂ ਹੋਈ, ਜਦੋਂ ਯਾਤਰੀ ਯਾਂਗੂਨ (ਮਿਆਂਮਾਰ) ਤੋਂ ਫਲਾਈਟ ਨੰਬਰ 8M 620 ‘ਤੇ ਦਿੱਲੀ ਪਹੁੰਚੀ।
ਏਜੰਸੀ ਮੁਤਾਬਕ ਔਰਤ ਗ੍ਰੀਨ ਚੈਨਲ ਰਾਹੀਂ ਹਵਾਈ ਅੱਡੇ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੀ ਸੀ। ਇਹ ਚੈਨਲ ਉਨ੍ਹਾਂ ਯਾਤਰੀਆਂ ਲਈ ਹੁੰਦਾ ਹੈ, ਜਿਨ੍ਹਾਂ ਕੋਲ ਕੋਈ ਮਨਾਹੀ ਵਾਲਾ ਜਾਂ ਡਿਊਟੀ ਯੋਗ ਸਾਮਾਨ ਨਹੀਂ ਹੁੰਦਾ, ਪਰ ਜਦੋਂ ਅਧਿਕਾਰੀਆਂ ਦੀ ਨਜਰ ਔਰਤ ‘ਤੇ ਪਈ ਤਾਂ ਉਨ੍ਹਾਂ ਨੂੰ ਕੁਝ ਸ਼ੱਕ ਹੋਇਆ। ਇਸ ਤੋਂ ਬਾਅਦ ਉਸ ਦ ਤਲਾਸ਼ੀ ਲਈ ਗਈ।

ਨਿੱਜੀ ਤਲਾਸ਼ੀ ਦੌਰਾਨ ਕਸਟਮ ਅਧਿਕਾਰੀਆਂ ਨੇ ਪਾਇਆ ਕਿ ਉਸ ਨੇ ਆਪਣੇ ਅੰਡਰਗਾਰਮੈਂਟ ਵਿੱਚ ਛੇ ਸੋਨੇ ਦੀਆਂ ਇੱਟਾਂ ਲੁਕਾਈਆਂ ਹੋਈਆਂ ਸਨ। ਜਦੋਂ ਇਹਨਾਂ ਇੱਟਾਂ ਨੂੰ ਕੱਢਿਆ ਗਿਆ, ਤਾਂ ਉਹਨਾਂ ਦਾ ਕੁੱਲ ਭਾਰ 997.5 ਗ੍ਰਾਮ ਨਿਕਲਿਆ। ਕਸਟਮ ਵਿਭਾਗ ਨੇ ਤੁਰੰਤ ਸੋਨੇ ਦੀਆਂ ਇੱਟਾਂ ਨੂੰ ਜ਼ਬਤ ਕਰ ਲਿਆ ਅਤੇ ਮਾਮਲਾ ਦਰਜ ਕਰ ਲਿਆ ਅਤੇ ਹੋਰ ਜਾਂਚ ਸ਼ੁਰੂ ਕਰ ਦਿੱਤੀ।
ਅਧਿਕਾਰੀਆਂ ਨੇ ਦੱਸਿਆ ਕਿ ਜ਼ਬਤ ਕੀਤਾ ਗਿਆ ਸੋਨਾ ਕਸਟਮ ਐਕਟ, 1962 ਦੇ ਉਪਬੰਧਾਂ ਤਹਿਤ ਜ਼ਬਤ ਕੀਤਾ ਗਿਆ ਸੀ। ਇਸ ਐਕਟ ਦੇ ਤਹਿਤ ਬਿਨਾਂ ਐਲਾਨ ਕੀਤੇ ਸੋਨੇ ਜਾਂ ਹੋਰ ਕੀਮਤੀ ਚੀਜਾਂ ਨੂੰ ਦੇਸ਼ ਵਿਚ ਲਿਆਉਣਾ ਜਾਂ ਬਾਹਰ ਲਿਜਾਣਾ ਇੱਕ ਗੰਭੀਰ ਅਪਰਾਧ ਮੰਨਿਆ ਜਾਂਦਾ ਹੈ। ਹੁਣ ਇਸ ਮਾਮਲੇ ਵਿਚ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ, ਤਾਂਕਿ ਇਹ ਪਤਾ ਲਾਇਆ ਜਾ ਸਕੇ ਕਿ ਇਹ ਮਹਿਲਾ ਕਿਸੇ ਤਸਕਰੀ ਗਿਰੋਹ ਨਾਲ ਜੁੜੀ ਹੈ ਜਾਂ ਨਹੀਂ।
ਇਹ ਵੀ ਪੜ੍ਹੋ : ਇੱਕ ਦਿਨ ‘ਚ 1,836 ਰੁ. ਸਸਤਾ ਹੋਇਆ ਸੋਨਾ, ਚਾਂਦੀ ਦੀ ਵੀ ਘਟੀ ਕੀਮਤ, ਜਾਣੋ ਨਵੇਂ Rate
ਦਿੱਲੀ ਕਸਟਮ ਵਿਭਾਗ ਨੇ ਇਸ ਸਬੰਧ ਵਿੱਚ ਇੱਕ ਅਧਿਕਾਰਤ ਬਿਆਨ ਜਾਰੀ ਕੀਤਾ ਹੈ। ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਲਈ ਰੈਗੂਲਰ ਜਾਂਚ ਕੀਤੀ ਜਾਂਦੀ ਹੈ। ਕਸਟਮ ਅਧਿਕਾਰੀਆਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਵਿਦੇਸ਼ੀ ਯਾਤਰਾਵਾਂ ਤੋਂ ਵਾਪਸ ਆਉਣ ਵਾਲੇ ਯਾਤਰੀਆਂ ਨੂੰ ਆਪਣੇ ਨਾਲ ਲਿਆਂਦੇ ਕਿਸੇ ਵੀ ਕੀਮਤੀ ਸਮਾਨ ਜਾਂ ਸੋਨਾ ਦਾ ਐਲਾਨ ਕਰਨਾ ਚਾਹੀਦਾ ਹੈ। ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -:
























