ਦੁਨੀਆ ਭਰ ਵਿੱਚ ਏਅਰਬੱਸ ਏ320 ਪਰਿਵਾਰ ਦੇ ਜਹਾਜ਼ਾਂ ਨੂੰ ਵੱਡੇ ਪੱਧਰ ‘ਤੇ ਸਾਫਟਵੇਅਰ ਅਤੇ ਹਾਰਡਵੇਅਰ ਅੱਪਗ੍ਰੇਡ ਲਈ ਗ੍ਰਾਊਂਡ ਕੀਤਾ ਜਾ ਰਿਹਾ ਹੈ। ਇਸ ਦਾ ਕਾਰਨ ਇੱਕ ਗੰਭੀਰ ਤਕਨੀਕੀ ਖਾਮੀ ਹੈ, ਜੋ ਸਿੱਧੇ ਜਹਾਜ ਦੀ ਸੁਰੱਖਿਆ ਨਾਲ ਜੁੜੀ ਹੈ। ਹਾਲ ਹੀ ਵਿਚ ਇੱਕ Airbus A320 ਉਡਾਣ ਵਿਚ ਹੋਈ ਘਟਨਾ ਨਾ ਪੂਰੇ ਐਵੀਏਸ਼ਨ ਸੈਕਟਰ ਦੀ ਚਿੰਤਾ ਵਧਾ ਦਿੱਤੀ।
ਦਰਅਸਲ ਕੈਨਕਨ ਤੋਂ ਨਿਊਯਾਰਕ ਜਾ ਰਹੀ ਇੱਕ ਨਿੱਜੀ ਏਅਰਲਾਈਨ ਦੀ ਏ320 ਉਡਾਣ ਵਿੱਚ ਇਹ ਸਮੱਸਿਆ ਉਦੋਂ ਆਈ ਜਦੋਂ ਜਹਾਜ਼ ਅਚਾਨਕ ਹਜ਼ਾਰਾਂ ਫੁੱਟ ਦੀ ਉਚਾਈ ‘ਤੇ ਹੇਠਾਂ ਵੱਲ ਝੁਕ ਗਿਆ। ਪਾਇਲਟ ਨੇ ਅਜਿਹਾ ਕੋਈ ਕਮਾਂਡ ਨਹੀਂ ਦਿੱਤਾ, ਪਰ ਕੈਬਿਨ ਨੂੰ ਇੱਕ ਤੇਜ ਝਟਕਾ ਲੱਗਿਆ, ਜਿਸ ਨਾਲ ਯਾਤਰੀ ਆਪਣੀਆਂ ਸੀਟਾਂ ਤੋਂ ਉਛਲ ਪਏ। ਕਈ ਲੋਕ ਜ਼ਖਮੀ ਹੋ ਗਏ ਅਤੇ ਐਮਰਜੈਂਸੀ ਵਿੱਚ ਉਡਾਣ ਨੂੰ ਟੈਂਪਾ ਡਾਇਵਰਟ ਕਰਨਾ ਪਿਆ। ਇੱਕ ਜਾਂਚ ਵਿੱਚ ਇਹ ਪਾਇਆ ਗਿਆ ਕਿ ELAC ਫਲਾਈਟ ਕੰਟਰੋਲ ਕੰਪਿਊਟਰ ਦੇ ਸਵਿਚਿੰਗ ਦੌਰਾਨ ਖਰਾਬੀ ਆਈ, ਜਿਸ ਨੇ ਗਲਤ ਪਿੱਚ ਡਾਟਾ ਪੜ੍ਹਿਆ।

EASA ਨੇ 28 ਨਵੰਬਰ ਨੂੰ ਇੱਕ Emergency Airworthiness Directive ਜਾਰੀ ਕਰਦੇ ਹੋਏ ਪੁਰਾਣੇ ELAC ਕੰਪਿਊਟਰ (ਮਾਡਲ B L104) ਨੂੰ ਤੁਰੰਤ ਹਟਾਉਣ ਅਤੇ ਇਸਨੂੰ ਇੱਕ ਨਵੇਂ, ਸੁਰੱਖਿਅਤ ਮਾਡਲ (B L103+) ਨਾਲ ਬਦਲਣ ਦਾ ਆਦੇਸ਼ ਦਿੱਤਾ। ਪੁਰਾਣੇ ਸਿਸਟਮ ਨਾਲ ਲੈਸ ਜਹਾਜ਼ਾਂ ਨੂੰ ਉਡਾਣ ਭਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਜੇ ਜ਼ਰੂਰੀ ਹੋਵੇ ਤਾਂ ਸਿਰਫ਼ ਸੀਮਤ ‘ਫੇਰੀ ਫਲਾਈਟ’ ਦੀ ਹੀ ਇਜਾਜ਼ਤ ਹੋਵੇਗੀ।
ਭਾਰਤ ‘ਤੇ ਵੀ ਇਸ ਦਾ ਵੱਡਾ ਅਸਰ ਪਿਆ ਹੈ, ਕਿਉਂਕਿ ਦੇਸ਼ A320 ਦਾ ਦੁਨੀਆ ਦਾ ਸਭ ਤੋਂ ਵੱਡਾ ਸੰਚਾਲਕ ਹੈ। ਲਗਭਗ 200 ਇੰਡੀਗੋ ਜਹਾਜ਼ ਅਤੇ 100-125 ਏਅਰ ਇੰਡੀਆ ਜਹਾਜ਼ ਇਸ ਸਮੇਂ ਅਪਗ੍ਰੇਡ ਅਤੇ ਨਿਰੀਖਣਾਂ ਕਾਰਨ ਗ੍ਰਾਊਂਡ ‘ਤੇ ਹਨ ਜਾਂ ਸੀਮਤ ਸੰਚਾਲਨ ਵਿੱਚ ਹਨ। ਏਅਰ ਇੰਡੀਆ ਨੇ ਯਾਤਰੀਆਂ ਨੂੰ ਚਿਤਾਵਨੀ ਦਿੱਤੀ ਹੈ ਕਿ ਇਸ ਨਾਲ ਉਡਾਣ ਵਿੱਚ ਦੇਰੀ ਹੋ ਸਕਦੀ ਹੈ ਅਤੇ ਸਮਾਂ-ਸਾਰਣੀ ਵਿੱਚ ਵਿਘਨ ਪੈ ਸਕਦਾ ਹੈ।
ਏਅਰਬੱਸ ਅਤੇ EASA ਦੁਆਰਾ ਕੀਤੀ ਗਈ ਇੱਕ ਸਾਂਝੀ ਜਾਂਚ ਵਿੱਚ ਪਾਇਆ ਗਿਆ ਕਿ ਉਚਾਈ ‘ਤੇ ਵਧੀ ਹੋਈ ਸੂਰਜੀ ਰੇਡੀਏਸ਼ਨ ਨੇ ELAC ਕੰਪਿਊਟਰ ਚਿੱਪ ਵਿੱਚ “ਬਿੱਟ-ਫਲਿਪ” ਜਾਂ ਡਾਟਾ ਕਰੱਪਸ਼ਨ ਪੈਦਾ ਕਰ ਦਿੱਤਾ। ਇਸ ਕਾਰਨ ਕੰਪਿਊਟਰ ਨੇ ਗਲਤ ਸੰਕੇਤ ਪੜ੍ਹੇ ਅਤੇ ਆਟੋਪਾਇਲਟ ਮੋਡ ਵਿੱਚ ਹੋਣ ਦੇ ਬਾਵਜੂਦ ਜਹਾਜ਼ ਹੇਠਾਂ ਵੱਲ ਝੁਕਣ ਲੱਗ ਪਿਆ।
ਇਹ ਵੀ ਪੜ੍ਹੋ : ਸਰਕਾਰੀ ਬੱਸਾਂ ਵਿਚ ਸਫਰ ਕਰਨ ਵਾਲਿਆਂ ਲਈ ਅਹਿਮ ਖਬਰ, ਅਣਮਿੱਥੇ ਸਮੇਂ ਲਈ ਹੜਤਾਲ ‘ਤੇ ਮੁਲਾਜ਼ਮ!
ਏਅਰਬੱਸ ਏ320 ਨੂੰ ਦੁਨੀਆ ਦੇ ਸਭ ਤੋਂ ਸੁਰੱਖਿਅਤ ਅਤੇ ਸਭ ਤੋਂ ਉੱਨਤ ਫਲਾਈ-ਬਾਈ-ਵਾਇਰ ਜਹਾਜ਼ਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ, ਪਰ ਇਸ ਘਟਨਾ ਨੇ ਇਸ ਦੇ ਸਭ ਤੋਂ ਮਹੱਤਵਪੂਰਨ ਹਿੱਸੇ, ELAC ਕੰਪਿਊਟਰ ਦੀ ਕਮਜ਼ੋਰੀ ਨੂੰ ਉਜਾਗਰ ਕਰ ਦਿੱਤਾ ਹੈ। ਵਿਸ਼ਵ ਪੱਧਰ ‘ਤੇ, ਲਗਭਗ 6,000 ਜਹਾਜ਼ ਇਸ ਅਪਗ੍ਰੇਡ ਪ੍ਰਕਿਰਿਆ ਵਿੱਚੋਂ ਲੰਘ ਰਹੇ ਹਨ। ਜਦੋਂ ਕਿ ਨਵੇਂ ਏ320ਨਿਓ ਨੂੰ ਸਿਰਫ 30-ਮਿੰਟ ਦੇ ਸਾਫਟਵੇਅਰ ਅਪਡੇਟ ਦੀ ਲੋੜ ਹੋਵੇਗੀ, ਪੁਰਾਣੇ ਮਾਡਲਾਂ ਨੂੰ ਹਾਰਡਵੇਅਰ ਅਤੇ ਸਾਫਟਵੇਅਰ ਦੋਵਾਂ ਨੂੰ ਬਦਲਣ ਵਿੱਚ 2-3 ਦਿਨ ਲੱਗ ਸਕਦੇ ਹਨ।
ਵੀਡੀਓ ਲਈ ਕਲਿੱਕ ਕਰੋ -:
























