ਆਮ ਤੌਰ ‘ਤੇ ਲੋਕ ਬੇਜ਼ੁਬਾਨ ਜਾਨਵਰਾਂ ਨੂੰ ਖਾਣਾ ਖਿਲਾਉਂਦੇ ਦੇਖੇ ਜਾਂਦੇ ਹਨ, ਕਿਉਂਕਿ ਇਹ ਬਹੁਤ ਪੁੰਨ ਦਾ ਕੰਮ ਹੈ ਪਰ ਅੰਮ੍ਰਿਤਸਰ ਦੇ ਥਾਣਾ ਗੇਟ ਹਕੀਮਾ ਅਧੀਨ ਆਉਂਦੇ ਇਲਾਕੇ ਵਿੱਚ ਇੱਕ ਅਜਿਹਾ ਮਾਮਲਾ ਸਾਹਮਣਏ ਆਇਆ ਹੈ, ਜਿਥੇ ਇੱਕ ਪਰਿਵਾਰ ਵੱਲੋਂ ਅਵਾਰਾ ਕੁੱਤਿਆਂ ਨੂੰ ਰੋਟੀ ਪਾਉਣੀ ਮਹਿੰਗੀ ਪੈ ਗਈ। ਇਹ ਪਰਿਵਾਰ ਅਕਸਰ ਗਲੀ ਵਿਚ ਘੁੰਮਣ ਵਾਲੇ ਆਵਾਰਾ ਕੁੱਤਿਆਂ ਨੂੰ ਰੋਟੀ ਪਾਉਂਦਾ ਤੇ ਉਨ੍ਹਾਂ ਦੀ ਦੇਖਭਾਲ ਕਰਦਾ ਹੈ ਪਰ ਇਸ ਪਰਿਵਾਰ ਨੂੰ ਇਸੇ ਕਰਕੇ ਬੁਰੀ ਤਰ੍ਹਾਂ ਕੁੱਟਿਆ ਗਿਆ।
ਇਸ ਦੌਰਾਨ ਜਖਮੀ ਹੋਏ ਵਿਅਕਤੀ ਰਾਜਕੁਮਾਰ ਦੀ ਪਤਨੀ ਪਲਕ ਨੇ ਦੱਸਿਆ ਕਿ ਉਹ ਥਾਣਾ ਗੇਟ ਹਕੀਮਾਂ ਅਧੀਨ ਆਉਂਦੇ ਇਲਾਕੇ ਗੁਰਬਖਸ਼ ਨਗਰ ਵਿੱਚ ਰਹਿਣ ਵਾਲੇ ਹਨ ਅਤੇ ਉਹ ਅਕਸਰ ਹੀ ਆਪਣੀ ਗਲੀ ਦੇ ਵਿੱਚ ਅਵਾਰਾ ਕੁੱਤਿਆਂ ਨੂੰ ਰੋਟੀ ਪਾਉਂਦੇ ਹਨ ਪਰ ਉਹਨਾਂ ਦੇ ਗੁਆਂਢੀ ਨੂੰ ਇਹ ਗੱਲ ਪਸੰਦ ਨਹੀਂ ਜਿਸ ਕਰਕੇ ਉਹ ਅਕਸਰ ਹੀ ਕੁੱਤਿਆਂ ਨੂੰ ਕੁੱਟ ਦਿੰਦੇ ਸਨ।
ਉਸ ਨੇ ਦੱਸਿਆ ਕਿ ਬੀਤੇ ਦਿਨ ਵੀ ਉਹਨਾਂ ਨੇ ਕੁੱਤਿਆਂ ਨੂੰ ਰੋਟੀ ਪਾਈ ਤਾਂ ਗੁਆਂਢੀਆਂ ਨੇ ਉਹਨਾਂ ਨਾਲ ਵੀ ਕੁੱਟਮਾਰ ਕੀਤੀ ਅਤੇ ਕੁੱਤੇ ਨੂੰ ਵੀ ਕੁੱਟਿਆ, ਜਿਸ ਨਾਲ ਕੁੱਤਾ ਵੀ ਜਖਮੀ ਹੋ ਗਿਆ ਅਤੇ ਉਸ ਦਾ ਪਤੀ ਰਾਜਕੁਮਾਰ ਵੀ ਬੁਰੀ ਤਰ੍ਹਾਂ ਜਖਮੀ ਹੋ ਗਿਆ। ਘਟਨਾ ਮਗਰੋਂ ਪਰਿਵਾਰ ਨੇ ਪੁਲਿਸ ਨੂੰ ਇਸ ਦੀ ਸ਼ਿਕਾਇਤ ਦਰਜ ਕਰਵਾਈ ਹੈ।
ਇਹ ਵੀ ਪੜ੍ਹੋ : ਕੀ ਸਚਮੁੱਚ ਡੀਜ਼ਲ ‘ਚ ਬਣਦਾ ਹੈ ਪਰਾਂਠਾ? ਜਾਣੋ ਢਾਬੇ ਮਾਲਕ ਦੇ ਮੂੰਹੋਂ ਵਾਇਰਲ ਹੋ ਰਹੇ ਵੀਡੀਓ ਦੀ ਸੱਚਾਈ
ਇਸ ਸਾਰੇ ਮਾਮਲੇ ਚ ਥਾਣਾ ਗੇਟ ਹਕੀਮਾਂ ਦੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਲਾਕੇ ਵਿੱਚ ਕੁੱਤਿਆਂ ਨੂੰ ਰੋਟੀ ਪਾਉਣ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਝਗੜਾ ਹੋਇਆ ਹੈ ਜਿਸ ਦੌਰਾਨ ਪੁਲਿਸ ਵੱਲੋਂ ਮੈਡੀਕਲ ਡਾਟ ਕਟ ਕੇ ਦਿੱਤਾ ਗਿਆ ਹੈ। ਮੈਡੀਕਲ ਦੇ ਹਿਸਾਬ ਨਾਲ ਜੋ ਰਿਪੋਰਟ ਆਏਗੀ ਪੁਲਿਸ ਵੱਲੋਂ ਉਸ ਮੁਤਾਬਕ ਕਾਰਵਾਈ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: