ਪ੍ਰਧਾਨ ਮੰਤਰੀ ਮੋਦੀ ਨੇ ਇੰਡੀਆ ਗੇਟ ‘ਤੇ ਨੇਤਾਜੀ ਸੁਭਾਸ਼ ਚੰਦਰ ਬੋਸ ਦੇ ਹੋਲੋਗ੍ਰਾਮ ਸੈਟਚਿਊ ਦਾ ਉਦਘਾਟਨ ਕੀਤਾ। ਸੁਭਾਸ਼ ਚੰਦਰ ਬੋਸ ਦਾ ਜਨਮ 23 ਜਨਵਰੀ 1897 ਨੂੰ ਹੋਇਆ ਸੀ।
ਮੂਰਤੀ ਦੇ ਉਦਘਾਟਨ ਤੋਂ ਬਾਅਦ ਪੀ.ਐੱਮ. ਮੋਦੀ ਨੇ ਕਿਹਾ ਕਿ ਭਾਰਤ ਮਾਤਾ ਦੇ ਬਹਾਦਰ ਪੁੱਤਰ ਨੇਤਾਜੀ ਸੁਭਾਸ਼ ਚੰਦਰ ਬੋਸ ਦੀ 125ਵੀਂ ਜਯੰਤੀ ‘ਤੇ ਪੂਰੇ ਦੇਸ਼ ਦੀ ਤਰਫੋਂ ਮੈਂ ਉਨ੍ਹਾਂ ਨੂੰ ਨਮਨ ਕਰਦਾ ਹਾਂ। ਇਹ ਦਿਨ ਇਤਿਹਾਸਕ ਹੈ, ਇਹ ਦੌਰ ਵੀ ਇਤਿਹਾਸਕ ਹੈ। ਇਹ ਸਥਾਨ ਜਿੱਥੇ ਅਸੀਂ ਸਾਰੇ ਮੌਜੂਦ ਹਾਂ, ਵੀ ਇਤਿਹਾਸਕ ਹੈ। ਪੀ.ਐੱਮ ਮੋਦੀ ਨੇ ਕਿਹਾ ਕਿ ਨੈਸ਼ਨਲ ਵਾਰ ਮੈਮੋਰੀਅਲ ਵੀ ਇੱਥੋਂ ਨੇੜੇ ਹੈ। ਉਨ੍ਹਾਂ ਕਿਹਾ ਕਿ ਅੱਜ ਅਸੀਂ ਆਜ਼ਾਦੀ ਦਾ ਅੰਮ੍ਰਿਤਮਈ ਤਿਉਹਾਰ ਮਨਾ ਰਹੇ ਹਾਂ। ਇਸ ਮੌਕੇ ਅਸੀਂ ਨੇਤਾ ਜੀ ਸੁਭਾਸ਼ ਚੰਦਰ ਬੋਸ ਨੂੰ ਸ਼ਰਧਾਂਜਲੀ ਭੇਂਟ ਕਰ ਰਹੇ ਹਾਂ।
ਪੀ.ਐੱਮ. ਮੋਦੀ ਨੇ ਕਿਹਾ ਕਿ ਨੇਤਾ ਜੀ ਜਿਨ੍ਹਾਂ ਨੇ ਸਾਨੂੰ ਆਜ਼ਾਦ ਅਤੇ ਪ੍ਰਭੂਸੱਤਾ ਸੰਪੰਨ ਭਾਰਤ ਦਾ ਭਰੋਸਾ ਦਿੱਤਾ, ਜਿਨ੍ਹਾਂ ਨੇ ਬੜੇ ਮਾਣ, ਭਰੋਸੇ ਅਤੇ ਹਿੰਮਤ ਨਾਲ ਅੰਗਰੇਜ਼ਾਂ ਦੇ ਸਾਹਮਣੇ ਕਿਹਾ ਕਿ ਮੈਂ ਆਜ਼ਾਦੀ ਦੀ ਭੀਖ ਨਹੀਂ ਲਵਾਂਗਾ, ਮੈਂ ਇਸਨੂੰ ਹਾਸਲ ਕਰਾਂਗਾ।
ਭਾਰਤ ਦੀ ਧਰਤੀ ‘ਤੇ ਪਹਿਲੀ ਸੁਤੰਤਰ ਸਰਕਾਰ ਦੀ ਸਥਾਪਨਾ ਕਰਨ ਵਾਲੇ ਸਾਡੇ ਨੇਤਾ ਜੀ ਦੀ ਸ਼ਾਨਦਾਰ ਮੂਰਤੀ ਇੰਡੀਆ ਗੇਟ ‘ਤੇ ਡਿਜੀਟਲ ਰੂਪ ਵਿਚ ਸਥਾਪਿਤ ਕੀਤੀ ਜਾ ਰਹੀ ਹੈ। ਜਲਦੀ ਹੀ ਇਸ ਹੋਲੋਗ੍ਰਾਮ ਨੂੰ ਗ੍ਰੇਨਾਈਟ ਦੀ ਮੂਰਤੀ ਨਾਲ ਬਦਲ ਦਿੱਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -:
“ਕੀ ਭਗਵੰਤ ਮਾਨ AAP ਦੀ ਬੇੜੀ ਲਾ ਸਕਣਗੇ ਪਾਰ ? ਭਗਵੰਤ ਮਾਨ ‘ਤੇ ਆਪ ਨੇ ਕਿਉਂ ਖੇਡਿਆ ਦਾਅ ? ਕੀ ਹੋਵੇਗਾ ਆਮ ਆਦਮੀ ਪਾਰਟੀ ਨੂੰ ਫਾਇਦਾ ? “
ਇਹ ਮੂਰਤੀ ਆਜ਼ਾਦੀ ਦੇ ਮਹਾਨ ਨਾਇਕ ਨੂੰ ਇੱਕ ਸ਼ੁਕਰਾਨੇ ਵਜੋਂ ਰਾਸ਼ਟਰ ਦੀ ਸ਼ਰਧਾਂਜਲੀ ਹੈ। ਨੇਤਾਜੀ ਸੁਭਾਸ਼ ਦੀ ਇਹ ਮੂਰਤੀ ਸਾਡੀਆਂ ਲੋਕਤਾਂਤਰਿਕ ਸੰਸਥਾਵਾਂ, ਸਾਡੀਆਂ ਪੀੜ੍ਹੀਆਂ ਨੂੰ ਰਾਸ਼ਟਰੀ ਫਰਜ਼ ਦਾ ਅਹਿਸਾਸ ਕਰਵਾਏਗੀ ਅਤੇ ਆਉਣ ਵਾਲੀ ਪੀੜ੍ਹੀ ਨੂੰ ਪ੍ਰੇਰਨਾ ਦਿੰਦੀ ਰਹੇਗੀ।
ਪੀਐੱਮ ਮੋਦੀ ਨੇ ਕਿਹਾ ਕਿ ਪਿਛਲੇ ਸਾਲ ਦੇਸ਼ ਨੇ ਨੇਤਾ ਜੀ ਦੀ ਜਯੰਤੀ ਨੂੰ ਪਰਾਕ੍ਰਮ ਦਿਵਸ ਵਜੋਂ ਮਨਾਉਣਾ ਸ਼ੁਰੂ ਕੀਤਾ ਸੀ। ਅੱਜ ਇਸ ਮੌਕੇ ‘ਤੇ ਸੁਭਾਸ਼ ਚੰਦਰ ਬੋਸ ਆਪਦਾ ਪ੍ਰਬੰਧਨ ਪੁਰਸਕਾਰ ਵੀ ਦਿੱਤੇ ਗਏ। ਨੇਤਾ ਜੀ ਦੇ ਜੀਵਨ ਤੋਂ ਪ੍ਰੇਰਨਾ ਲੈਂਦਿਆਂ ਇਹ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ। ਪੀਐੱਮ ਮੋਦੀ ਨੇ ਕਿਹਾ ਕਿ ਰਾਹਤ, ਬਚਾਅ ਅਤੇ ਪੁਨਰਵਾਸ ‘ਤੇ ਜ਼ੋਰ ਦੇਣ ਦੇ ਨਾਲ-ਨਾਲ ਅਸੀਂ ਸੁਧਾਰ ‘ਤੇ ਵੀ ਜ਼ੋਰ ਦਿੱਤਾ ਹੈ। ਅਸੀਂ NDRF ਨੂੰ ਮਜ਼ਬੂਤ ਕੀਤਾ, ਇਸ ਦਾ ਆਧੁਨਿਕੀਕਰਨ ਕੀਤਾ, ਦੇਸ਼ ਭਰ ਵਿੱਚ ਇਸ ਦਾ ਵਿਸਥਾਰ ਕੀਤਾ। ਤਕਨਾਲੋਜੀ ਤੋਂ ਲੈ ਕੇ ਯੋਜਨਾਬੰਦੀ ਅਤੇ ਪ੍ਰਬੰਧਨ ਤੱਕ, ਸਭ ਤੋਂ ਵਧੀਆ ਸੰਭਵ ਅਭਿਆਸਾਂ ਨੂੰ ਅਪਣਾਇਆ ਗਿਆ।