ਫ਼ਤਹਿਗੜ੍ਹ ਸਾਹਿਬ ਵਿਖੇ ਇਕ ਰੂਹ ਕੰਬਾਊ ਹਾਦਸਾ ਸਾਹਮਣੇ ਆਇਆ ਹੈ ਜਿਸ ਵਿੱਚ ਨਵੇਂ ਵਿਆਹੇ ਜੋੜੇ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਜਿਸ ਵਿੱਚ ਨਵੀਂ ਦੁਲਹਨ ਦੀ ਮੌਤ ਹੋ ਗਈ ਅਤੇ ਲਾੜਾ ਚੰਡੀਗੜ੍ਹ ਵਿੱਖੇ ਜ਼ੇਰੇ ਇਲਾਜ ਹੈ।
ਇਹ ਵੀ ਪੜ੍ਹੋ : ਮਾਹਿਲਪੁਰ : 2 ਟਰੈਕਟਰ-ਟ੍ਰਾਲੀਆਂ ‘ਚ ਹੋਈ ਟੱ.ਕ.ਰ, ਹਾਦਸੇ ‘ਚ ਇੱਕ ਟਰੈਕਟਰ ਚਾਲਕ ਦੀ ਮੌ/ਤ, ਦੂਜਾ ਜ਼ਖਮੀ
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਬਡਾਲੀ ਆਲਾ ਸਿੰਘ ਦੇ ਐਸਐਚਓ ਹਰਕੀਰਤ ਸਿੰਘ ਨੇ ਦੱਸਿਆ ਕੀ ਉਹਨਾਂ ਨੂੰ ਸੂਚਨਾ ਮਿਲੀ ਕੀ ਮਾਨੁਪੁਰ ਤੋਂ ਬਲਾੜੇ ਵਾਲੇ ਰੋਡ ਤੇ ਹਾਦਸਾ ਵਾਪਰਿਆ ਹੈ ਜਿਸ ਵਿੱਚ ਇਕ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਕਾਰ ਵਿੱਚ ਨਵ-ਵਿਆਹਿਆ ਜੋੜਾ ਸਵਾਰ ਸੀ। ਕਾਰ ਵਿਚ ਸਵਾਰ ਨਵ-ਵਿਆਹੇ ਜੋੜੀ ਦਾ ਨਾਂ ਗੁਰਮੁਖ ਸਿੰਘ ਅਤੇ ਅਮਰਦੀਪ ਕੌਰ ਹੈ। ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਇਸ ਹਾਦਸੇ ਵਿੱਚ ਲੜਕੀ ਅਮਰਦੀਪ ਕੌਰ ਦੀ ਮੌਤ ਹੋ ਗਈ ਅਤੇ ਗੁਰਮੁਖ ਸਿੰਘ ਦਾ ਇਲਾਜ਼ ਸੈਕਟਰ 32 ਚੰਡੀਗੜ੍ਹ ਵਿੱਖੇ ਚੱਲ ਰਿਹਾ ਹੈ। ਇਨ੍ਹਾਂ ਦਾ ਵਿਆਹ ਇਸ ਐਤਵਾਰ ਨੂੰ ਹੋਇਆ ਸੀ।
ਵੀਡੀਓ ਲਈ ਕਲਿੱਕ ਕਰੋ -:
























