ਆਪਣੇ ਵਿਆਹ ਦਾ ਜਸ਼ਨ ਮਨਾਉਣ ਲਈ ਹਵਾਈ ਫਾਈਰਿੰਗ ਕਰਨਾ ਨਵੇਂ ਜੋੜੇ ਨੂੰ ਮਹਿੰਗਾ ਪੈ ਗਿਆ। ਇਸ ਦਾ ਇੱਕ ਵੀਡੀਓ ਕਲਿੱਪ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਕੁਝ ਦਿਨ ਬਾਅਦ ਲਾੜੇ ਖਿਲਾਫ ਪੁਲਿਸ ਨੇ ਮੁਕੱਦਮਾ ਦਰਜ ਕਰ ਲਿਆ ਹੈ। ਇਹ ਵੀਡੀਓ ਗਾਜ਼ੀਆਬਾਦ ਦਾ ਹੈ।
ਦੱਸਣਯੋਗ ਹੈ ਕਿ ਸੋਸ਼ਲ ਮੀਡੀਆ ‘ਤੇ ਕੁਝ ਦਿਨਾਂ ਤੋਂ ਇੱਕ ਵੀਡੀਓ ਸ਼ੇਅਰ ਹੋ ਰਹੀ ਸੀ, ਜਿਸ ਵਿੱਚ ਲਾੜੇ ਨੂੰ ਇੱਕ ਮਹਿਮਾਨ ਪਿਸਤੌਲ ਫੜਾਉਂਦਾ ਹੈ। ਨਵਾਂ ਜੋੜਾ ਫਿਰ ਇਸ ਪਿਸਤੌਲ ਨੂੰ ਹੱਥ ਵਿੱਚ ਫੜ ਕੇ ਚਾਰ ਹਵਾਈ ਫਾਇਰ ਕਰਦਾ ਹੈ।
ਪੁਲਿਸ ਨੇ ਦੱਸਿਆ ਕਿ ਵੀਡੀਓ 9 ਦਸੰਬਰ ਨੂੰ ਕੋਤਵਾਲੀ ਦੇ ਸੂਰਿਆ ਫਾਰਮ ਹਾਊਸ ਵਿੱਚ ਹੋਏ ਇੱਕ ਵਿਆਹ ਸਮਾਗਮ ਦਾ ਹੈ। ਹਾਲਾਂਕਿ ਫਾਇਰਿੰਗ ਵਿੱਚ ਕੋਈ ਜ਼ਖਮੀ ਨਹੀਂ ਹੋਇਆ ਪਰ ਕੋਈ ਵੀ ਹਾਦਸਾ ਵਾਪਰ ਸਕਦਾ ਸੀ। ਇਸ ਦੌਰਾਨ ਮਹਿਮਾਨਾਂ ਨੇ ਵੀ ਲਾੜੇ-ਲਾੜੀ ਨੂੰ ਗੋਲੀ ਚਲਾਉਣ ਤੋਂ ਨਹੀਂ ਰੋਕਿਆ।
ਵੀਡੀਓ ਲਈ ਕਲਿੱਕ ਕਰੋ -:
Stuffed Mini Paratha | ਫਟਾਫਟ ਬਣਨ ਵਾਲਾ ਮਿੰਨੀ ਪਰਾਠਾਂ | Veg Paratha | Stuffed Bun Paratha”
ਗਾਜ਼ੀਆਬਾਦ ਪੁਲਿਸ ਨੇ ਸੂਰਿਆ ਫਾਰਮ ਹਾਊਸ ਦੇ ਸੰਚਾਲਕ ਨੂੰ ਵੀ ਨੋਟਿਸ ਜਾਰੀ ਕੀਤਾ ਹੈ। ਪੁਲਿਸ ਨੇ ਲਾੜੇ ਤੇ ਲਾੜੀ ਦੀ ਡਿਟੇਲ ਵੀ ਕਢਵਾ ਲਈ ਹੈ। ਲਾੜੇ ਦੀ ਪਛਾਣ ਵਿਜੇਨਗਰ ਨਿਵਾਸੀ ਪ੍ਰਿੰਸ ਵਜੋਂ ਹੋਈ ਹੈ। ਉਸ ਖਿਲਾਫ ਪਰਚਾ ਦਰਜ ਕਰਕੇ ਭਾਲ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ ‘ਚ ਭਗਵੰਤ ਮਾਨ ਹੋਣਗੇ ‘ਆਪ’ ਦਾ CM ਚਿਹਰਾ, ਕੇਜਰੀਵਾਲ ਜਲਦ ਕਰਨ ਵਾਲੇ ਨੇ ਐਲਾਨ
ਦੱਸ ਦੇਈਏ ਕਿ ਸੁਪਰੀਮ ਕੋਰਟ ਵੱਲੋਂ ਖੁਸ਼ੀ ਦੇ ਮੌਕਿਆਂ ‘ਤੇ ਇਸ ਤਰ੍ਹਾਂ ਦੀ ਫਾਇਰਿੰਗ ਕਰਨ ‘ਤੇ ਪੂਰੀ ਤਰ੍ਹਾਂ ਰੋਕ ਲਾਈ ਗਈ ਹੈ, ਇਸ ਦੇ ਬਾਵਜੂਦ ਕਈ ਲੋਕ ਅਜਿਹਾ ਕਰਨ ਤੋਂ ਬਾਜ਼ ਨਹੀਂ ਆਉਂਦੇ। ਅਜਿਹੇ ਮੌਕਿਆਂ ‘ਤੇ ਫਾਇਰਿੰਗ ਦੌਰਾਨ ਕਈ ਹਾਦਸੇ ਵਾਪਰਨ ਦੇ ਮਾਮਲੇ ਵੀ ਸਾਹਮਣੇ ਆ ਚੁੱਕੇ ਹਨ।