ਚੰਡੀਗੜ੍ਹ ਤੋਂ ਮਨਾਲੀ ਦਾ ਸਫਰ ਜਲਦ ਹੀ ਸੁਹਾਵਣਾ ਹੋਣ ਵਾਲਾ ਹੈ। ਕੀਰਤਪੁਰ ਤੋਂ ਮਨਾਲੀ ਤੱਕ ਨਿਰਮਾਣ ਅਧੀਨ ਚਾਰ ਮਾਰਗੀ ਸੜਕ ’ਤੇ ਸੁਰੰਗਾਂ ਦੀ ਉਸਾਰੀ ਦਾ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਹੈ। ਇਸ ਦੌਰਾਨ, ਨੈਸ਼ਨਲ ਹਾਈਵੇਜ਼ ਅਥਾਰਟੀ ਆਫ਼ ਇੰਡੀਆ (NHAI) ਨੇ ਪੰਜ ਸੁਰੰਗਾਂ ਨੂੰ ਅਜ਼ਮਾਇਸ਼ ਲਈ ਖੋਲ੍ਹ ਦਿੱਤਾ ਹੈ। ਇਨ੍ਹਾਂ ਨਾਲ ਚੰਡੀਗੜ੍ਹ ਤੋਂ ਮਨਾਲੀ ਵਿਚਾਲੇ ਸਫਰ ਦਾ ਸਮਾਂ ਚਾਰ ਘੰਟੇ ਤੱਕ ਘੱਟ ਹੋ ਗਿਆ ਹੈ।
ਪਹਿਲਾਂ ਇਸ ਦੂਰੀ ਨੂੰ ਪੂਰਾ ਕਰਨ ਲਈ ਲਗਭਗ 10 ਘੰਟੇ ਲੱਗਦੇ ਸਨ। ਦੱਸਿਆ ਜਾ ਰਿਹਾ ਹੈ ਕਿ ਸੁਰੰਗਾਂ ਦੀ ਉਸਾਰੀ ਦਾ ਕੰਮ ਪੂਰਾ ਹੋਣ ਤੋਂ ਬਾਅਦ ਸਿਟੀ ਬਿਊਟੀਫੁੱਲ ਤੋਂ ਮਨਾਲੀ ਤੱਕ ਦਾ ਸਫ਼ਰ ਸਿਰਫ਼ 6 ਘੰਟਿਆਂ ਵਿੱਚ ਪੂਰਾ ਹੋ ਜਾਵੇਗਾ। ਜਦੋਂ ਕਿ ਦਿੱਲੀ ਤੋਂ ਮਨਾਲੀ ਪਹੁੰਚਣ ਲਈ 14 ਘੰਟੇ ਲੱਗਣਗੇ।
ਚੰਡੀਗੜ੍ਹ ਤੋਂ ਮਨਾਲੀ ਜਾਣ ਵਾਲੇ ਵਾਹਨਾਂ ਲਈ ਸਵਾਰਘਾਟ ਤੋਂ ਪਹਿਲਾਂ ਚਹੁੰ-ਮਾਰਗੀ ਨੂੰ ਖੋਲ੍ਹ ਦਿੱਤਾ ਗਿਆ ਹੈ, ਪਰ ਕੀਰਤਪੁਰ ਸੁਰੰਗ ਅਜੇ ਖੁੱਲ੍ਹੀ ਨਹੀਂ ਹੈ, ਇਸ ਲਈ ਸੈਲਾਨੀ ਚਾਰ ਮਾਰਗੀ ਤੱਕ ਪਹੁੰਚਣ ਲਈ ਦੋ ਬਦਲਵੇਂ ਰਸਤਿਆਂ ਦੀ ਵਰਤੋਂ ਕਰ ਸਕਦੇ ਹਨ। ਪਹਿਲਾ ਰਸਤਾ ਜੂਰੀਪਟਨ-ਜਗਤਖਾਨਾ ਰਾਹੀਂ ਹੁੰਦਾ ਹੈ, ਸਵਾਰਘਾਟ ਤੋਂ ਸਿਰਫ਼ ਦੋ ਕਿਲੋਮੀਟਰ ਅੱਗੇ। ਦੂਜਾ ਬਦਲਵਾਂ ਰਸਤਾ ਇਸ ਤੋਂ ਥੋੜ੍ਹਾ ਅੱਗੇ ਪੰਜਪੀਰੀ ਰਾਹੀਂ ਵਾਹਨਾਂ ਨੂੰ ਫੋਰਲੇਨ ‘ਤੇ ਲੈ ਜਾਂਦਾ ਹੈ। ਇਹ ਵਿਕਲਪ ਕੀਰਤਪੁਰ ਸੁਰੰਗ ਦੇ ਖੁੱਲ੍ਹਣ ਤੱਕ ਹੀ ਹੈ।
ਇਹ ਵੀ ਪੜ੍ਹੋ : ਭਾਰਤੀ ਸਿੱਖ ਸ਼ਰਧਾਲੂਆਂ ਦਾ ਪਾਕਿਸਤਾਨ ਦੌਰਾ ਰੱਦ, ਵਿਗੜੇ ਸਿਆਸੀ ਹਾਲਾਤਾਂ ਕਰਕੇ ਲਿਆ ਫ਼ੈਸਲਾ
ਇਸ ਸਮੇਂ ਵਿੱਚ ਪ੍ਰਾਜੈਕਟ ਪੂਰੇ ਕੀਤੇ ਜਾਣਗੇ
ਪ੍ਰੋਜੈਕਟ ਦਾ ਟੀਚਾ
ਕੀਰਤਪੁਰ-ਨੇਰਚੌਕ 15 ਜੂਨ 2023
ਸੁੰਦਰਨਗਰ ਬਾਈਪਾਸ 13 ਜੂਨ 2024 ਸਮੇਤ
ਪੰਡੋਹ-ਟਕੋਲੀ 31 ਮਾਰਚ 2024
ਕੀਰਤਪੁਰ-ਨੇਰਚੌਕ ਚਾਰ ਮਾਰਗੀ 15 ਜੂਨ ਤੋਂ ਬਾਅਦ ਸ਼ੁਰੂ ਹੋਣ ਦੀ ਉਮੀਦ ਹੈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ 15 ਜੂਨ ਤੋਂ ਬਾਅਦ ਕੀਰਤਪੁਰ-ਨੇਰਚੌਕ-ਮਨਾਲੀ ਚਾਰ ਮਾਰਗੀ ਦੇ ਤਿੰਨ ਪੜਾਵਾਂ ਦਾ ਉਦਘਾਟਨ ਕਰ ਸਕਦੇ ਹਨ, ਜੋ ਕਿ ਸੈਰ-ਸਪਾਟੇ ਅਤੇ ਆਰਥਿਕ ਨਜ਼ਰੀਏ ਤੋਂ ਬਹੁਤ ਮਹੱਤਵਪੂਰਨ ਹੈ। ਪੀਐਮਓ ਨੇ ਚਾਰ ਮਾਰਗੀ ਦੇ ਨਿਰਮਾਣ ਕਾਰਜ ਦੀ ਪ੍ਰਗਤੀ ਰਿਪੋਰਟ ਮੰਗੀ ਹੈ, ਜਿਸ ਦੇ 15 ਜੂਨ, 2023 ਤੱਕ ਖੋਲ੍ਹੇ ਜਾਣ ਦੀ ਸੰਭਾਵਨਾ ਹੈ। ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਸੋਮਵਾਰ ਨੂੰ ਕਿਹਾ ਕਿ 15 ਜੂਨ ਤੋਂ ਬਾਅਦ ਇਸ ਨੂੰ ਰਸਮੀ ਤੌਰ ‘ਤੇ ਜਨਤਾ ਲਈ ਖੋਲ੍ਹਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਪੰਜਾਬ ਦੇ ਕੀਰਤਪੁਰ ਤੋਂ ਹਿਮਾਚਲ ਪ੍ਰਦੇਸ਼ ਦੇ ਮਨਾਲੀ ਤੱਕ ਦੀ ਦੂਰੀ ਕਰੀਬ 38 ਕਿਲੋਮੀਟਰ ਘੱਟ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: