ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਇਕ ਵਾਰ ਫਿਰ ਸੁਰਖੀਆਂ ‘ਚ ਆਏ ਲਾਰੈਂਸ ਬਿਸ਼ਨੋਈ ਗੈਂਗ ਖਿਲਾਫ NIA ਨੇ ਵੱਡੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦਿੱਲੀ NCR ਤੋਂ ਇਲਾਵਾ NIA ਦੀਆਂ ਵੱਖ-ਵੱਖ ਟੀਮਾਂ ਮੰਗਲਵਾਰ ਸਵੇਰੇ ਪੰਜਾਬ, ਹਰਿਆਣਾ, ਯੂਪੀ ਅਤੇ ਉੱਤਰਾਖੰਡ ਦੇ ਨਾਲ-ਨਾਲ ਰਾਜਸਥਾਨ ‘ਚ 40 ਤੋਂ ਵੱਧ ਥਾਵਾਂ ‘ਤੇ ਛਾਪੇਮਾਰੀ ਕਰ ਰਹੀਆਂ ਹਨ। ਇਸੇ ਕਾਰਵਾਈ ਅਧੀਨ NIA ਦੀ ਟੀਮ ਅੱਜ ਜੱਗਾ ਜੰਡੀਆ ਦੇ ਘਰ ਪਹੁੰਚੀ। ਇਸ ਦੌਰਾਨ ਟੀਮ ਦੇ 25 ਮੈਂਬਰਾਂ ਨੇ ਰੇਡ ਕੀਤੀ। ਦੱਸ ਦੇਈਏ ਕਿ ਜੱਗਾ ਜੰਡੀਆ ਕਬੱਡੀ ਟੂਰਨਾਮੈਂਟ ਕਰਵਾਉਂਦਾ ਹੈ।
ਇਸ ਕਾਰਵਾਈ ‘ਚ ਨਾ ਸਿਰਫ ਲਾਰੈਂਸ ਬਿਸ਼ਨੋਈ ਗੈਂਗ NIA ਦੇ ਨਿਸ਼ਾਨੇ ‘ਤੇ ਹੈ, ਸਗੋਂ ਕੌਸ਼ਲ, ਕਾਲਾ ਜਠੇੜੀ, ਬੰਬੀਹਾ ਅਤੇ ਹੋਰ ਗੈਂਗਸਟਰ ਸ਼ਾਮਲ ਹਨ। ਐਨਆਈਏ ਦੀ ਇਹ ਕਾਰਵਾਈ ਨਾ ਸਿਰਫ਼ ਇਨ੍ਹਾਂ ਗੈਂਗਸਟਰਾਂ ਦੇ ਵਿਦੇਸ਼ੀ ਕਨੈਕਸ਼ਨਾਂ ਨੂੰ ਲੈ ਕੇ ਕੀਤੀ ਜਾ ਰਹੀ ਹੈ, ਸਗੋਂ ਇਨ੍ਹਾਂ ਦੇ ਫਿਰੌਤੀ ਦੇ ਕਾਰੋਬਾਰ ਵਿੱਚ ਹਵਾਲਾ ਕਾਰੋਬਾਰੀ ਨੈੱਟਵਰਕ ਦੀ ਵੀ ਜਾਣਕਾਰੀ ਮਿਲੀ ਹੈ।
ਦੱਸ ਦੇਈਏ ਕਿ ਪੰਜਾਬੀ ਪੌਪ ਸਿੰਗਰ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿੱਚ ਪਹਿਲਾਂ ਵੀ ਕਈ ਮੁਲਜ਼ਮ ਗ੍ਰਿਫ਼ਤਾਰ ਹੋ ਚੁੱਕੇ ਹਨ। ਇਨ੍ਹਾਂ ਬਦਮਾਸ਼ਾਂ ਦੇ ਇਨਪੁਟ ਤੋਂ ਬਾਅਦ NIA ਨੇ ਪਿਛਲੇ ਮਹੀਨੇ ਵੱਡੀ ਕਾਰਵਾਈ ਕੀਤੀ ਸੀ। ਐਨਆਈਏ ਦੀ ਇੱਕ ਮਹੀਨੇ ਦੇ ਅੰਦਰ ਇਸੇ ਮਾਮਲੇ ਵਿੱਚ ਇਹ ਦੂਜੀ ਕਾਰਵਾਈ ਹੈ।
ਇਹ ਵੀ ਪੜ੍ਹੋ : ਬਿਲਡਰ ਵੱਲੋਂ ਸਾਬਕਾ ਮੰਤਰੀ ਅਰੋੜਾ ਦੀ ਮਦਦ ਦੇ ਦੋਸ਼, AIG ਦੀ ਕਾਰਵਾਈ ‘ਤੇ ਵੀ ਸਵਾਲ, ਹੋਵੇਗੀ ਜਾਂਚ
ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਐਤਵਾਰ ਨੂੰ ਦੱਸਿਆ ਕਿ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਵਿੱਚ ਛੇ ਸ਼ਾਰਪਸ਼ੂਟਰ ਸ਼ਾਮਲ ਸਨ। ਇਨ੍ਹਾਂ ਵਿੱਚੋਂ ਚਾਰ ਸ਼ੂਟਰਾਂ ਨੂੰ ਪੰਜਾਬ ਪੁਲੀਸ ਨੇ ਜੇਲ੍ਹ ਭੇਜ ਦਿੱਤਾ ਹੈ। ਇਸ ਦੇ ਨਾਲ ਹੀ ਐਨਕਾਊਂਟਰ ‘ਚ ਦੋ ਸ਼ੂਟਰ ਮਾਰੇ ਗਏ। ਉਸ ਨੇ ਦੱਸਿਆ ਸੀ ਕਿ ਇਸ ਘਟਨਾ ਪਿੱਛੇ ਕੈਨੇਡਾ ਵਿੱਚ ਲੁਕੇ ਗੋਲਡੀ ਬਰਾੜ ਦੀ ਅਹਿਮ ਭੂਮਿਕਾ ਸੀ। ਡੀਜੀਪੀ ਮੁਤਾਬਕ ਇਸ ਮਾਮਲੇ ਵਿੱਚ ਹੁਣ ਤੱਕ ਕੁੱਲ 23 ਬਦਮਾਸ਼ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ।
ਐਨ.ਆਈ.ਏ. ਤਿੰਨ ਬਿੰਦੂਆਂ ‘ਤੇ ਜਾਂਚ ਕਰ ਰਹੀ ਹੈ
- ਗੈਂਗਸਟਰ ਅਤੇ ਨਸ਼ਾ ਤਸਕਰੀ ਦਾ ਸਬੰਧ
- ਗੈਂਗਸਟਰਾਂ ਦਾ ਵੱਖ-ਵੱਖ ਰਾਜਾਂ ਵਿੱਚ ਫੈਲਦਾ ਨੈਟਵਰਕ
- ਨਸ਼ੀਲੇ ਪਦਾਰਥਾਂ ਦੀ ਤਸਕਰੀ ਅੱਤਵਾਦੀਆਂ ਨਾਲ ਕਨੈਕਸ਼ਨ
ਬਿਸ਼ਨੋਈ ਕਈ ਰਾਜਾਂ ਵਿੱਚ ਸਰਗਰਮ ਰਹੇ ਹਨ
ਜਾਣਕਾਰੀ ਮੁਤਾਬਕ ਬਦਨਾਮ ਗੈਂਗਸਟਰ ਲਾਰੈਂਸ ਬਿਸ਼ਨੋਈ ਪੰਜਾਬ, ਹਰਿਆਣਾ ਅਤੇ ਰਾਜਸਥਾਨ ਤੋਂ ਇਲਾਵਾ ਕਈ ਰਾਜਾਂ ਵਿੱਚ ਸਰਗਰਮ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਅਜੇ ਵੀ ਜੇਲ ‘ਚ ਬੈਠ ਕੇ ਆਪਣਾ ਨੈੱਟਵਰਕ ਚਲਾ ਰਿਹਾ ਹੈ। NIA ਦੀ ਇਸ ਛਾਪੇਮਾਰੀ ‘ਚ ਲਾਰੇਂਸ ਬਿਸ਼ਨੋਈ ਗੈਂਗ ਦੇ ਸਹਾਇਕ ਅਤੇ ਹੋਰ ਗੈਂਗਸਟਰ ਵੀ ਨਿਸ਼ਾਨੇ ‘ਤੇ ਹਨ। ਸਬੰਧਤ ਰਾਜਾਂ ਦੀ ਪੁਲਿਸ ਨੇ ਇਨ੍ਹਾਂ ਸਹਾਇਕਾਂ ਦੀ ਪੂਰੀ ਸੂਚੀ ਲੈ ਲਈ ਹੈ। ਉਦੋਂ ਤੋਂ ਇਨ੍ਹਾਂ ਸਾਰਿਆਂ ‘ਤੇ ਨਜ਼ਰ ਰੱਖੀ ਜਾ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਸਹਾਇਕਾਂ ਦੀ ਭਾਲ ‘ਚ ਯੂਪੀ, ਉਤਰਾਖੰਡ ਤੋਂ ਇਲਾਵਾ ਹਰਿਆਣਾ ਦੇ 10 ਅਤੇ ਪੰਜਾਬ ਦੇ ਚਾਰ ਜ਼ਿਲਿਆਂ ‘ਚ NIA ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: