ਅਬੋਹਰ ‘ਚ ਲੋਕ ਸਭਾ ਚੋਣਾਂ ਦਾ ਪ੍ਰਚਾਰ ਅਜੇ ਸ਼ੁਰੂ ਵੀ ਨਹੀਂ ਹੋਇਆ ਪਰ ਸ਼ਹੀਦ ਭਗਤ ਸਿੰਘ ਨਗਰ ਗਲੀ ਨੰਬਰ 1 ਦੇ ਲੋਕਾਂ ਨੇ ਆਪਣੇ ਇਲਾਕੇ ‘ਚ ਵਿਕਾਸ ਨਾ ਹੋਣ ਦੇ ਵਿਰੋਧ ‘ਚ ਗਲੀ ‘ਚ ਸਿਆਸਤਦਾਨਾਂ ਦੇ ਬਾਈਕਾਟ ਦੇ ਬੋਰਡ ਟੰਗ ਦਿੱਤੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕਿਸੇ ਵੀ ਪਾਰਟੀ ਦੇ ਸਿਆਸਤਦਾਨ ਨੂੰ ਉਨ੍ਹਾਂ ਦੇ ਵਾਰਡ ਵਿਚ ਵੋਟਾਂ ਮੰਗਣ ਨਹੀਂ ਆਉਣਾ ਚਾਹੀਦਾ। ਜੇ ਇਲਾਕੇ ‘ਚ ਉਸ ਨਾਲ ਕੁਝ ਉੱਚਾ-ਨੀਵਾਂ ਹੋ ਗਿਆ ਤਾਂ ਉਸ ਲਈ ਉਹ ਖੁਦ ਜ਼ਿੰਮੇਵਾਰ ਹੋਵੇਗਾ।
ਮੁਹੱਲਾ ਭਗਤ ਸਿੰਘ ਨਗਰ ਵਾਸੀ ਸੁਰਿੰਦਰ ਬਾਠਲਾ, ਮਨਪ੍ਰੀਤ, ਹੈਪੀ, ਗੁਰਦਿਆਲ, ਅਮਰ ਸ਼ਰਮਾ, ਅਮਰਜੋਤ ਆਦਿ ਨੇ ਦੱਸਿਆ ਕਿ ਉਨ੍ਹਾਂ ਦੀ ਗਲੀ ਸਾਲ 2003 ਵਿੱਚ ਬਣੀ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਚਾਰ ਸਰਕਾਰਾਂ ਬਣੀਆਂ ਪਰ ਕਿਸੇ ਵੀ ਪਾਰਟੀ ਦੇ ਸਿਆਸਤਦਾਨਾਂ ਨੇ ਉਨ੍ਹਾਂ ਦੀ ਪ੍ਰਵਾਹ ਨਹੀਂ ਕੀਤੀ। ਹਰ ਵਾਰ ਗਲੀ ਬਣਾਉਣ ਦਾ ਹੀ ਝੂਠਾ ਭਰੋਸਾ ਦਿੱਤਾ।
ਉਨ੍ਹਾਂ ਦੋਸ਼ ਲਾਇਆ ਕਿ ਅੰਮ੍ਰਿਤ ਯੋਜਨਾ ਤਹਿਤ ਪੂਰੇ ਸ਼ਹਿਰ ਵਿੱਚ ਸੜਕਾਂ ਬਣਾਈਆਂ ਗਈਆਂ ਸਨ ਪਰ ਉਨ੍ਹਾਂ ਦੇ ਇਲਾਕੇ ਵਿੱਚ ਭਾਰੀ ਵਿਤਕਰਾ ਕੀਤਾ ਗਿਆ ਅਤੇ ਇਸ ਗਲੀ ਵਿੱਚ ਇੱਕ ਇੱਟ ਵੀ ਨਹੀਂ ਲਾਈ ਗਈ। ਜਿਸ ਕਾਰਨ ਗਲੀ ਪੂਰੀ ਤਰ੍ਹਾਂ ਖਸਤਾ ਹੋ ਚੁੱਕੀ ਹੈ। ਬਰਸਾਤ ਦੇ ਦਿਨਾਂ ਵਿੱਚ ਇਹ ਛੱਪੜ ਬਣ ਜਾਂਦੀ ਹੈ।
ਇਹ ਵੀ ਪੜ੍ਹੋ : ਵਿਆਹ ਦੀ ਵਰ੍ਹੇਗੰਢ ‘ਤੇ ਪਤੀ-ਪਤਨੀ ਦੀ ਗਈ ਜਾ.ਨ, ਐਕਟਿਵਾ ‘ਤੇ ਗੁਰੂ ਘਰ ਮੱਥਾ ਟੇਕਣ ਜਾ ਰਿਹਾ ਸੀ ਜੋੜਾ
ਉਨ੍ਹਾਂ ਦੱਸਿਆ ਕਿ ਇਸ ਗਲੀ ਦੇ ਨੇੜੇ ਦੋ ਇਤਿਹਾਸਕ ਗੁਰਦੁਆਰਾ ਸਾਹਿਬ ਸਥਿਤ ਹਨ, ਜਿੱਥੇ ਸੈਂਕੜੇ ਸ਼ਰਧਾਲੂ ਆਉਂਦੇ ਹਨ। ਇਸ ਲਈ ਉਨ੍ਹਾਂ ਨੂੰ ਬੈਨਰ ਲਗਾਉਣ ਲਈ ਮਜ਼ਬੂਰ ਹੋਣਾ ਪਿਆ ਹੈ ਤਾਂ ਜੋ ਇੰਨੇ ਸਾਲਾਂ ‘ਚ ਉਨ੍ਹਾਂ ਦੀ ਗੱਲ ਨਾ ਸੁਣਨ ਵਾਲੇ ਆਗੂ ਇਸ ਵਾਰ ਉਨ੍ਹਾਂ ਦੀ ਗਲੀ ‘ਚ ਆ ਕੇ ਵੋਟਾਂ ਮੰਗਣ ਨਾ।
ਵੀਡੀਓ ਲਈ ਕਲਿੱਕ ਕਰੋ -: