ਹੁਣ ਬੱਚਾ ਗੋਦ ਲੈਣ ਲਈ ਮੈਰਿਜ ਸਰਟੀਫਿਕੇਟ ਜ਼ਰੂਰੀ ਨਹੀਂ ਹੈ। ਇਸ ਦੇ ਨਾਲ ਹੀ ਸਿੰਗਲ ਪੇਰੈਂਟ ਵੀ ਹਿੰਦੂ ਅਡਾਪਸ਼ਨ ਤੇ ਮੈਨਟੇਨੈਂਸ ਐਕਟ, 1960 ਦੇ ਤਹਿਤ ਬੱਚਾ ਗੋਦ ਲੈ ਸਕਦੇ ਹਨ। ਨਾਲ ਹੀ ਗੋਦ ਲੈਣ ਦੀ ਪ੍ਰਕਿਰਿਆ ਵਿੱਚ ਵਿਆਹ ਨੂੰ ਰਜਿਸਟਰਡ ਕਰਵਾਉਣ ਦੀ ਵੀ ਲੋੜ ਨਹੀਂ ਹੈ। ਇਲਾਹਾਬਾਦ ਹਾਈਕੋਰਟ ਨੇ ਇਹ ਫੈਸਲਾ ਸੋਮਵਾਰ ਨੂੰ ਇੱਕ ਸੁਣਵਾਈ ਕਰਦੇ ਹੋਏ ਸੁਣਾਇਆ।
ਦਰਅਸਲ ਇੱਕ ਟਰਾਂਜੈਂਡਰ ਨੇ ਇਕ ਮਰਦ ਨਾਲ 12 ਸਾਲ ਪਹਿਲਾਂ ਵਿਆਹ ਕੀਤਾ ਸੀ। ਇਸ ਪਿੱਛੋਂ ਉਨ੍ਹਾਂ ਨੇ ਬੱਚਾ ਗੋਦ ਲੈਣ ਦਾ ਫੈਸਲਾ ਕੀਤਾ। ਗੋਦ ਲੈਣ ਦੀ ਪ੍ਰਕਿਰਿਆ ਵਿੱਚ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਨੂੰ ਮੈਰਿਜ ਸਰਟੀਫਿਕੇਟ ਦੀ ਲੋੜ ਨਹੀਂ। ਇਸ ਦੇ ਲਈ ਉਨ੍ਹਾਂ ਨੂੰ ਹਿੰਦੂ ਵਿਆਹ ਐਕਟ ਦਾ ਹਵਾਲਾ ਦਿੱਤਾ ਗਿਆ।
ਇਸ ‘ਤੇ ਜੋੜੇ ਨੇ ਦਸੰਬਰ 2021 ਵਿੱਚ ਵਾਰਾਣਸੀ ਵਿੱਚ ਹਿੰਦੂ ਵਿਆਹ ਦੇ ਉਪ ਰਜਿਸਟਰਾਰ ਨੂੰ ਆਨਲਾਈਨ ਅਰਜ਼ੀ ਦਿੱਤੀ, ਪਰ ਟਰਾਂਸਜੈਂਡਰ ਨਾਲ ਵਿਆਹ ਹੋਣ ਕਰਕੇ ਰਜਿਸਟ੍ਰੇਸ਼ਨ ਵਿੱਚ ਮੁਸ਼ਕਕਲ ਹੋਈ। ਇਸ ‘ਤੇ ਦੋਹਾਂ ਨੇ ਹਾਈਕੋਰਟ ਦਾ ਰੁਖ਼ ਕੀਤਾ।
ਜੋੜੇ ਨੇ ਪਟੀਸ਼ਨ ਵਿੱਚ ਵਾਰਾਣਸੀ ਵਿੱਚ ਹਿੰਦੂ ਵਿਆਹ ਦੇ ਉਪ ਰਜਿਸਟਰਾਰ ਨੂੰ ਆਨਲਾਈਨ ਅਰਜ਼ੀ ‘ਤੇ ਵਿਚਾਰ ਕਰਨਤੇ ਫੈਸਲਾ ਲੈਣ ਲਈ ਨਿਰਦੇਸ਼ ਦੇਣ ਦੀ ਮੰਗ ਕੀਤੀ ਸੀ। ਜਸਟਿਸ ਡਾਕਟਰ ਕੌਸ਼ਲ ਠਾਕੁਰ ਤੇ ਜਸਟਿਸ ਵਿਵੇਕ ਵਰਮਾ ਦੀ ਬੈਂਚ ਨੇ ਸੋਮਵਾਰ ਨੂੰ ਇੱਕ ਟਰਾਂਸਜੈਂਡਰ ਵਿਅਕਤੀ ਤੇ ਉਸ ਦੇ ਪਤੀ ਦੀ ਪਟੀਸ਼ਨ ‘ਤੇ ਸੁਣਵਾਈ ਕੀਤੀ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਬੈਂਚ ਨੇ ਕਿਹਾ ਕਿ ਬੱਚੇ ਨੂੰ ਗੋਦ ਲੈਣ ਲਈ ਮੈਰਿਜ ਸਰਟੀਫਿਕੇਟ ਲਾਜ਼ਮੀ ਨਹੀਂ ਹੈ। ਹਿੰਦੂ ਅਡਾਪਸ਼ਨ ਐਂਡ ਮੇਨਟੇਨੈਂਸ ਐਕਟ, 1956 ਦੀ ਧਾਰਾ 7 ਅਤੇ 8 ਦੇ ਅਨੁਸਾਰ ਗੋਦ ਲੈਣ ਲਈ ਵਿਆਹ ਜਾਂ ਵਿਆਹ ਦੀ ਰਜਿਸਟਰੇਸ਼ਨ ਦੀ ਲੋੜ ਨਹੀਂ ਹੈ।