ਅੱਜ ਦੇ ਸਮੇਂ ਵਿੱਚ ਇੰਸਟੈਂਟ ਮੈਸੇਜਿੰਗ ਲਈ ਸਭ ਤੋਂ ਵੱਡਾ ਅਤੇ ਸਭ ਤੋਂ ਪ੍ਰਮੁੱਖ ਮਾਧਿਅਮ ਬਣ ਗਿਆ ਹੈ। ਵ੍ਹਾਟਸਐਪ ਦੀ ਵਰਤੋਂ ਪੂਰੀ ਦੁਨੀਆ ਵਿੱਚ 200 ਕਰੋੜ ਤੋਂ ਵੱਧ ਲੋਕ ਕਰਦੇ ਹਨ। ਵ੍ਹਾਟਸਐਪ ਦੀ ਵਰਤੋਂ ਨਾ ਸਿਰਫ਼ ਚੈਟਿੰਗ ਲਈ ਕੀਤੀ ਜਾਂਦੀ ਹੈ ਬਲਕਿ ਵੁਆਇਸ ਕਾਲਿੰਗ ਅਤੇ ਵੀਡੀਓ ਕਾਲਿੰਗ ਲਈ ਵੀ ਕੀਤੀ ਜਾਂਦੀ ਹੈ। ਕੰਪਨੀ ਆਪਣੇ ਯੂਜ਼ਰਸ ਦੀ ਸਹੂਲਤ ਲਈ ਸਮੇਂ-ਸਮੇਂ ‘ਤੇ ਨਵੇਂ ਫੀਚਰ ਲਿਆਉਂਦੀ ਰਹਿੰਦੀ ਹੈ। ਇਸ ਸਿਲਸਿਲੇ ‘ਚ ਵ੍ਹਾਟਸਐਪ ਯੂਜ਼ਰਸ ਨੂੰ ਇਕ ਨਵਾਂ ਫੀਚਰ ਦਿੱਤਾ ਗਿਆ ਹੈ।
ਦਰਅਸਲ ਵ੍ਹਾਟਸਐਪ ਆਪਣੇ ਯੂਜ਼ਰਸ ਦੀ ਪ੍ਰਾਈਵੇਸੀ ਅਤੇ ਸੁਰੱਖਿਆ ਲਈ ਨਵੇਂ-ਨਵੇਂ ਫੀਚਰਸ ਲਿਆਉਂਦਾ ਰਹਿੰਦਾ ਹੈ। ਇਸਦੀ ਪ੍ਰਸਿੱਧੀ ਦਾ ਇੱਕ ਮੁੱਖ ਕਾਰਨ ਇਸ ਵਿੱਚ ਉਪਲਬਧ ਪ੍ਰਾਈਵੇਸੀ ਫੀਚਰ ਹਨ। ਹੁਣ ਵ੍ਹਾਟਸਐਪ ਨੇ ਪ੍ਰਾਈਵੇਸੀ ਬਰਕਰਾਰ ਰੱਖਣ ਲਈ ਨਵਾਂ ਫੀਚਰ ਦਿੱਤਾ ਹੈ। ਕੰਪਨੀ ਨੇ ਹੁਣ ਪ੍ਰੋਫਾਈਲ ਫੋਟੋ ਦੇ ਸਕਰੀਨ ਸ਼ਾਟ ਨੂੰ ਬਲਾਕ ਕਰ ਦਿੱਤਾ ਹੈ।
ਹੁਣ ਤੱਕ ਵ੍ਹਾਟਸਐਪ ਕਾਂਟੈਕਟਸ ‘ਚ ਲੋਕ ਕਿਸੇ ਵੀ ਵਿਅਕਤੀ ਦੀ ਪ੍ਰੋਫਾਈਲ ਫੋਟੋ ਨੂੰ ਸਕਰੀਨ ਸ਼ਾਟ ਰਾਹੀਂ ਸੇਵ ਕਰ ਸਕਦੇ ਸਨ ਪਰ ਹੁਣ ਅਜਿਹਾ ਨਹੀਂ ਹੈ। ਹੁਣ ਕੋਈ ਵੀ ਕਿਸੇ ਦੀ ਪ੍ਰੋਫਾਈਲ ਫੋਟੋ ਦਾ ਸਕ੍ਰੀਨਸ਼ਾਟ ਨਹੀਂ ਲੈ ਸਕੇਗਾ। ਵ੍ਹਾਟਸਐਪ ਪਿਛਲੇ ਕਈ ਮਹੀਨਿਆਂ ਤੋਂ ਇਸ ਫੀਚਰ ਦੀ ਟੈਸਟਿੰਗ ਕਰ ਰਿਹਾ ਸੀ। ਕੰਪਨੀ ਨੇ ਪਹਿਲਾਂ ਇਸ ਫੀਚਰ ਦਾ ਬੀਟਾ ਵਰਜ਼ਨ ਜਾਰੀ ਕੀਤਾ ਸੀ ਪਰ ਹੁਣ ਇਸ ਨੂੰ ਸਾਰੇ ਯੂਜ਼ਰਸ ਲਈ ਰੋਲਆਊਟ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਬੰਦੇ ਨੇ ਗਲਤੀ ਨਾਲ ਦਾਨ ਕਰ ਦਿੱਤੇ 12 ਲੱਖ ਰੁ., ਮੈਸੇਜ ਵੇਖਕਦੇ ਦਹੀ ਖਿਸਕ ਗਈ ਪੈਰਾਂ ਹੇਠੋਂ ਜ਼ਮੀਨ
ਵ੍ਹਾਟਸਐਪ ਦਾ ਇਹ ਅਪਡੇਟ ਸਰਵਰ ਸਾਈਟ ਅਪਡੇਟ ਹੈ ਅਤੇ ਇਸ ਨੂੰ ਹੌਲੀ-ਹੌਲੀ ਲੋਕਾਂ ਲਈ ਰੋਲਆਊਟ ਕੀਤਾ ਜਾ ਰਿਹਾ ਹੈ। ਜੇ ਤੁਹਾਨੂੰ ਇਸ ਦਾ ਅਪਡੇਟ ਨਹੀਂ ਮਿਲਿਆ ਹੈ ਤਾਂ ਕੁਝ ਦਿਨ ਉਡੀਕ ਕਰੋ, ਤੁਹਾਨੂੰ ਜਲਦ ਹੀ ਅਪਡੇਟ ਦੀ ਸੂਚਨਾ ਮਿਲ ਜਾਵੇਗੀ। ਇਸ ਅਪਡੇਟ ਤੋਂ ਬਾਅਦ ਜੇ ਕੋਈ ਕਿਸੇ ਪ੍ਰੋਫਾਈਲ ਫੋਟੋ ਦਾ ਸਕਰੀਨ ਸ਼ਾਟ ਲੈਂਦਾ ਹੈ ਤਾਂ ਬਲੈਕ ਸਕ੍ਰੀਨ ਇਮੇਜ ਸੇਵ ਹੋ ਜਾਵੇਗੀ। ਤੁਹਾਨੂੰ ਦੱਸ ਦੇਈਏ ਕਿ ਵ੍ਹਾਟਸਐਪ ਦੇ ਸਕਰੀਨਸ਼ਾਟ ਨੂੰ ਬਲਾਕ ਕਰਨ ਦਾ ਇਹ ਫੀਚਰ ਡਿਫਾਲਟ ਤੌਰ ‘ਤੇ ਐਕਟਿਵ ਹੋਵੇਗਾ, ਇਸ ਨੂੰ ਬੰਦ ਨਹੀਂ ਕੀਤਾ ਜਾ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -: