ਤਕਨੀਕੀ ਦਿੱਗਜ ਗੂਗਲ ਅਕਸਰ ਯੂਜ਼ਰਸ ਲਈ ਨਵੇਂ ਫੀਚਰਸ ਪੇਸ਼ ਕਰਦਾ ਰਹਿੰਦਾ ਹੈ। ਅਜਿਹੇ ‘ਚ ਗੂਗਲ ਨੇ ਹਾਲ ਹੀ ‘ਚ ਇਕ ਦਿਲਚਸਪ ਫੀਚਰ ਲਾਂਚ ਕੀਤਾ ਹੈ। ਗੂਗਲ ਦੇ ਇਸ ਫੀਚਰ ਦੀ ਮਦਦ ਨਾਲ ਲੋਕਾਂ ਦੀ ਕਮਜ਼ੋਰ ਅੰਗਰੇਜ਼ੀ ਨੂੰ ਸੁਧਾਰਿਆ ਜਾ ਸਕਦਾ ਹੈ। ਜੀ ਹਾਂ, ਜੇਕਰ ਤੁਹਾਡੀ ਅੰਗਰੇਜ਼ੀ ਕਮਜ਼ੋਰ ਹੈ ਤਾਂ ਗੂਗਲ ਦਾ ਨਵਾਂ ਫੀਚਰ ਤੁਹਾਡੇ ਲਈ ਕਾਫੀ ਫਾਇਦੇਮੰਦ ਸਾਬਤ ਹੋ ਸਕਦਾ ਹੈ। ਗੂਗਲ ਨੇ ਏਆਈ ਪਾਵਰਡ ਸਪੀਕਿੰਗ ਪ੍ਰੈਕਟਿਸ ਟੂਲ ਪੇਸ਼ ਕੀਤਾ ਹੈ।
ਜੇਕਰ ਤੁਹਾਡੀ ਅੰਗਰੇਜ਼ੀ ਕਮਜ਼ੋਰ ਹੈ ਤਾਂ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ। ਗੂਗਲ ਏਆਈ ਪਾਵਰਡ ਟੂਲ ਬੋਲਣ ਦੀ ਸਪੀਕਿੰਗ ਪ੍ਰੈਕਟਿਸ ਫੀਚਰ ਨਾਲ ਅੰਗਰੇਜ਼ੀ ਆਸਾਨੀ ਨਾਲ ਘਰ ਵਿੱਚ ਸਿੱਖੀ ਜਾ ਸਕਦੀ ਹੈ। ਇਸ ਗੂਗਲ ਟੂਲ ਦੀ ਮਦਦ ਨਾਲ, ਤੁਸੀਂ ਆਪਣੀ ਅੰਗਰੇਜ਼ੀ ਬੋਲਣ ਦੀ ਸ਼ੈਲੀ ਨੂੰ ਸੁਧਾਰ ਸਕਦੇ ਹੋ। ਗੂਗਲ ਨੇ ਇਸ ਟੂਲ ‘ਚ ਆਰਟੀਫੀਸ਼ੀਅਲ ਇੰਟੈਲੀਜੈਂਸ ਯਾਨੀ AI ਦੀ ਮਦਦ ਲਈ ਹੈ। ਇਹ ਟੂਲ ਯੂਜ਼ਰਸ ਨੂੰ ਅੰਗਰੇਜ਼ੀ ਸਿਖਾਉਣ ਲਈ ਅਸਲ ਸਮੇਂ ਵਿੱਚ ਭਾਸ਼ਾ ਮਾਡਲਾਂ ਦੀ ਵਰਤੋਂ ਕਰਦਾ ਹੈ। ਅਜਿਹੇ ‘ਚ ਇਹ ਨਵਾਂ ਫੀਚਰ ਯੂਜ਼ਰਸ ਲਈ ਕਾਫੀ ਫਾਇਦੇਮੰਦ ਸਾਬਤ ਹੋ ਸਕਦਾ ਹੈ। ਗੂਗਲ ਦੇ ਮੁਤਾਬਕ, ਸਪੀਕਿੰਗ ਪ੍ਰੈਕਟਿਸ ਏਆਈ ਟੂਲ ਦੇ ਨਾਲ ਯੂਜ਼ਰਸ ਟਾਈਪ ਕਰਕੇ ਜਾਂ ਬੋਲ ਕੇ ਆਪਣੇ ਸਵਾਲ ਪੁੱਛ ਸਕਦੇ ਹਨ।
ਇਹ ਵੀ ਪੜ੍ਹੋ : ਕੋਵਿਸ਼ੀਲਡ ‘ਤੇ ਰਾਹਤ ਭਰੀ ਖਬਰ, 10 ਲੱਖ ਵਿੱਚੋਂ ਸਿਰਫ 7 ਨੂੰ ਸਾਈਡ ਇਫੈਕਟ ਦਾ ਖ਼ਤਰਾ
ਗੂਗਲ ਦੀ ਨਵੀਂ ਸਪੀਕਿੰਗ ਪ੍ਰੈਕਟਿਸ ਫੀਚਰ ਗੂਗਲ ਦੇ ਸਰਚ ਲੈਬ ਪ੍ਰੋਗਰਾਮ ਦਾ ਹਿੱਸਾ ਹੈ। ਅਜਿਹੇ ‘ਚ ਇਸ ਦਾ ਫਾਇਦਾ ਸਿਰਫ ਉਨ੍ਹਾਂ ਯੂਜ਼ਰਸ ਨੂੰ ਮਿਲੇਗਾ ਜੋ ਗੂਗਲ ਸਰਚ ਲੈਬ ਪ੍ਰੋਗਰਾਮ ਨਾਲ ਜੁੜੇ ਹਨ। ਗੂਗਲ ਸਰਚ ਲੈਬ ਪ੍ਰੋਗਰਾਮ ਲਈ ਸਾਈਨ ਅੱਪ ਕਰਨ ਤੋਂ ਬਾਅਦ ਯੂਜ਼ਰਸ ਇਸ ਦਾ ਫਾਇਦਾ ਲੈ ਸਕਦੇ ਹਨ। ਇਸ ਵੇਲੇ ਇਹ 6 ਦੇਸ਼ਾਂ ਵਿੱਚ ਉਪਲਬਧ ਹੈ, ਜਿਸ ਵਿੱਚ ਭਾਰਤ, ਅਰਜਨਟੀਨਾ, ਵੈਨੇਜ਼ੁਏਲਾ, ਇੰਡੋਨੇਸ਼ੀਆ, ਮੈਕਸੀਕੋ ਅਤੇ ਕੋਲੰਬੀਆ ਸ਼ਾਮਲ ਹਨ। ਗੂਗਲ ਦਾ ਇਹ ਫੀਚਰ ਕਮਜ਼ੋਰ ਅੰਗਰੇਜ਼ੀ ਵਾਲੇ ਲੋਕਾਂ ਲਈ ਵਰਦਾਨ ਦਾ ਕੰਮ ਕਰ ਸਕਦਾ ਹੈ। ਇਹ ਫੀਚਰ AI ਦੀ ਮਦਦ ਨਾਲ ਯੂਜ਼ਰਸ ਨੂੰ ਸਹੀ ਵਿਆਕਰਣ ਵੀ ਦੱਸੇਗਾ। ਇਹ ਫੀਚਰ ਲੋਕਾਂ ਨੂੰ ਟੂ-ਵੇ ਕਮਿਊਨੀਕੇਸ਼ਨ ਬਾਰੇ ਦੱਸਦਾ ਹੈ, ਅਜਿਹੇ ‘ਚ ਇਹ AI ਟੂਲ ਯੂਜ਼ਰਸ ਲਈ ਇੰਗਲਿਸ਼ ਟੀਚਰ ਦਾ ਕੰਮ ਕਰ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -: