ਅਕਸਰ ਕਿਹਾ ਜਾਂਦਾ ਹੈ ਕਿ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ, ਤੁਸੀਂ ਜਦੋਂ ਚਾਹੋ ਕੁਝ ਵੀ ਸਿੱਖ ਸਕਦੇ ਹੋ। ਇਹ ਸਾਬਤ ਕੀਤਾ ਹੈ ਬ੍ਰਿਟੇਨ ਦੇ ਰਹਿਣ ਵਾਲੇ 95 ਸਾਲਾ ਡੇਵਿਡ ਮਾਰਗੋਟ ਨੇ ਜਿਸ ਨੇ ਕਿੰਗਸਟਨ ਯੂਨੀਵਰਸਿਟੀ ਦੇ ਸਭ ਤੋਂ ਵੱਧ ਉਮਰ ਦੇ ਗ੍ਰੈਜੂਏਟ ਹੋਣ ਦਾ ਖਿਤਾਬ ਹਾਸਲ ਕੀਤਾ ਹੈ। ਉਸ ਨੇ 72 ਤੋਂ ਬਾਅਦ ਵੀ ਆਪਣੀ ਪੜ੍ਹਾਈ ਜਾਰੀ ਰੱਖੀ। ਇੱਥੇ ਹੈਰਾਨੀ ਦੀ ਗੱਲ ਇਹ ਹੈ ਕਿ ਡਾ. ਡੇਵਿਡ ਮਾਰਗੋਟ ਹੁਣ ਇੱਕ ਨਵੇਂ ਕੋਰਸ ਬਾਰੇ ਵੀ ਵਿਚਾਰ ਕਰ ਰਹੇ ਹਨ।
ਹੁਣ ਤੁਹਾਡੇ ਮਨ ਵਿੱਚ ਇਹ ਸਵਾਲ ਜ਼ਰੂਰ ਉੱਠ ਰਿਹਾ ਹੋਵੇਗਾ ਕਿ ਇਹ ਬੰਦਾ ਉਸ ਉਮਰ ਵਿੱਚ ਕਿਉਂ ਪੜ੍ਹ ਰਿਹਾ ਹੈ ਜਦੋਂ ਲੋਕ ਰੱਬ ਦਾ ਨਾਮ ਲੈਂਦੇ ਹਨ? ਤੁਹਾਨੂੰ ਦੱਸ ਦੇਈਏ ਕਿ ਪਿਛਲੇ ਕੁਝ ਸਮੇਂ ਤੋਂ ਬ੍ਰਿਟੇਨ ਵਿੱਚ ਸਾਈਕੋਥੈਰੇਪੀ ਇੰਡਸਟਰੀ ਵਿੱਚ ਕਾਫੀ ਬਦਲਾਅ ਦੇਖਣ ਨੂੰ ਮਿਲ ਰਹੇ ਹਨ। ਇਹ ਦੇਖ ਕੇ ਡਾਕਟਰ ਮਾਰਗੋਟ ਨੇ ਇਸ ਬਾਰੇ ਸੋਚਿਆ ਅਤੇ ਦੁਬਾਰਾ ਪੜ੍ਹਾਈ ਕਰਨ ਦਾ ਫੈਸਲਾ ਕੀਤਾ। ਮੀਡੀਆ ਨਾਲ ਗੱਲ ਕਰਦੇ ਹੋਏ, ਉਸ ਨੇ ਕਿਹਾ ਕਿ ਮੈਨੂੰ ਪਤਾ ਸੀ ਕਿ ਮੇਰੇ ਕੋਲ ਸੀਮਤ ਸਮਾਂ ਹੈ, ਇਸ ਲਈ ਜਦੋਂ ਮੈਂ ਇੱਕ ਕੋਰਸ ਲਈ ਇੱਕ ਇਸ਼ਤਿਹਾਰ ਦੇਖਿਆ ਜੋ ਮੇਰੇ ਲਈ ਸਥਾਨਕ ਸੀ, ਤਾਂ ਮੈਂ ਅਪਲਾਈ ਕਰਨ ਦਾ ਫੈਸਲਾ ਕੀਤਾ।
ਹਾਲਾਂਕਿ, ਇਹ ਸਭ ਮੇਰੇ ਲਈ ਇੰਨਾ ਸੌਖਾ ਨਹੀਂ ਹੁੰਦਾ ਜੇਕਰ ਕਿੰਗਸਟਨ ਯੂਨੀਵਰਸਿਟੀ ਦੇ ਸਟਾਫ ਅਤੇ ਵਿਦਿਆਰਥੀ ਮੇਰੇ ਲਈ ਮਦਦਗਾਰ ਨਾ ਹੁੰਦੇ। ਇਹ ਕੋਰਸ ਮੇਰੇ ਲਈ ਹੈਰਾਨੀਜਨਕ ਸੀ ਅਤੇ ਮੈਂ ਇਸ ਉਮਰ ਵਿੱਚ ਮੈਨੂੰ ਕੁਝ ਨਵਾਂ ਸਿਖਾਉਣ ਲਈ ਕਿੰਗਸਟਨ ਯੂਨੀਵਰਸਿਟੀ ਦਾ ਧੰਨਵਾਦ ਕਰਦਾ ਹਾਂ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਉਨ੍ਹਾਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜੋ ਦਹਾਕਿਆਂ ਤੋਂ ਸਿੱਖਿਆ ਤੋਂ ਦੂਰ ਹਨ। ਇਸ ‘ਤੇ ਉਸ ਨੇ ਕਿਹਾ ਕਿ ਮੈਂ ਸਿਰਫ ਇਹੀ ਕਹਾਂਗਾ ਕਿ ਇਹ ਇਕ ਜੂਆ ਹੈ ਜੋ ਹਰ ਕਿਸੇ ਨੂੰ ਖੇਡਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਲੱਖਾਂ ਰੁਪਏ ਦਾ ਇਨਾਮ ਦੇ ਕੇ ਮਾਨ ਸਰਕਾਰ ਨੇ ਕਮਾਏ ਕਰੋੜਾਂ ਰੁਪਏ, ਜਾਣੋ ਕਿਹੜੀ ਏ ਸਕੀਮ
ਯੂਨੀਵਰਸਿਟੀ ਮੁਤਾਬਕ ਮਾਰਗੋਟ ਨੇ ਆਪਣੇ ਦਿਮਾਗ ਨੂੰ ਬਿਜ਼ੀ ਰੱਖਣ ਲਈ ਇਹ ਕੋਰਸ ਕੀਤਾ ਕਿਉਂਕਿ ਉਸਦੀ ਪਤਨੀ ਦਾ ਕੁਝ ਸਮਾਂ ਪਹਿਲਾਂ ਕੋਵਿਡ ਮਹਾਂਮਾਰੀ ਕਾਰਨ ਦਿਹਾਂਤ ਹੋ ਗਿਆ ਸੀ। ਇਸ ਵੇਲੇ 2021 ਵਿੱਚ ਬ੍ਰਾਈਟਨ ਯੂਨੀਵਰਸਿਟੀ ਤੋਂ ਗ੍ਰੈਜੂਏਟ ਹੋਣ ਤੋਂ ਬਾਅਦ ਉਸ ਨੇ ਇੱਕ ਰਿਕਾਰਡ ਬਣਾਇਆ ਹੈ।
ਵੀਡੀਓ ਲਈ ਕਲਿੱਕ ਕਰੋ –