ਅਬੋਹਰ ‘ਚ ਇੱਕ ਪੁੱਤਰ ਵੱਲੋਂ ਆਪਣੀ ਮਾਂ ਨੂੰ ਬੁਰੀ ਤਰ੍ਹਾਂ ਕੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਪਹਿਲਾਂ ਉਸ ਨੇ ਆਪਣੀ ਬਜ਼ੁਰਗ ਮਾਂ ਨੂੰ ਬੁਰੀ ਤਰ੍ਹਾਂ ਕੁੱਟਿਆ ਅਤੇ ਜਦੋਂ ਉਸ ਦੀਆਂ ਹੱਡੀਆਂ-ਪਸਲੀਆਂ ਟੁੱਟ ਗਈਆਂ ਤਾਂ ਉਸ ਨੂੰ ਪਾਲੀ ‘ਚ ਬੰਨ੍ਹ ਕੇ ਨਹਿਰ ‘ਚ ਸੁੱਟਣ ਲਈ ਚਲਾ ਗਿਆ। ਇਸ ਸਬੰਧੀ ਜਿਵੇਂ ਹੀ ਪਿੰਡ ਦੇ ਪੰਚਾਇਤ ਮੈਂਬਰ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਥਾਣਾ ਸਦਰ ਦੀ ਪੁਲਿਸ ਨੂੰ ਸੂਚਨਾ ਦਿੱਤੀ, ਜਿਨ੍ਹਾਂ ਨੇ ਮੌਕੇ ‘ਤੇ ਪਹੁੰਚ ਕੇ ਬਜ਼ੁਰਗ ਮਾਂ ਨੂੰ ਜ਼ਖਮੀ ਹਾਲਤ ‘ਚ ਸਰਕਾਰੀ ਹਸਪਤਾਲ ‘ਚ ਦਾਖਲ ਕਰਵਾਇਆ।
ਜਾਣਕਾਰੀ ਮੁਤਾਬਕ ਪਿੰਡ ਰੁਹੇੜੀਆ ਵਾਲਾ ਦੀ ਬਜ਼ਰਗ ਔਰਤ ਪਰਮੇਸ਼ਵਰੀ ਦੇਵੀ ਨੂੰ ਉਸ ਦੇ ਹੀ ਲੜਕੇ ਨੇ ਘਰ ਵਿੱਚ ਹੀ ਬੁਰੀ ਤਰ੍ਹਾਂ ਕੁੱਟਿਆ, ਜਦੋਂ ਉਸ ਦੀਆਂ ਹੱਡੀਆਂ-ਪਸਲੀਆਂ ਟੁੱਟ ਗਈਆਂ, ਤਾਂ ਉਸ ਨੂੰ ਪੱਲੀ ਵਿੱਚ ਬੰਨ੍ਹ ਦਿੱਤਾ। ਉਹ ਆਪਣੇ ਹੀ ਸਾਈਕਲ ਪਿੱਛੇ ਬਿਠਾ ਕੇ ਉਸ ਨੂੰ ਨਹਿਰ ਵਿੱਚ ਸੁੱਟਣ ਲਈ ਅੱਗੇ ਵਧਿਆ।
ਇਸ ਸਬੰਧੀ ਜਦੋਂ ਪਿੰਡ ਦੇ ਹਰਬੰਸ ਲਾਲ ਨੂੰ ਪਤਾ ਲੱਗਾ ਤਾਂ ਉਸ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ, ਜਿਸ ਮਗਰੋਂ ਬੱਲੂਆਣਾ ਨਾਕਾ ਲਾ ਕੇ ਪੁਲਿਸ ਪਾਰਟੀ ਸਣੇ ਤਾਇਨਾਤ ਐਸ.ਆਈ ਜੁਗਰਾਜ ਸਿੰਘ ਮੌਕੇ ’ਤੇ ਪੁੱਜੇ। ਬੰਨ੍ਹੀ ਹੋਏ ਬਜ਼ੁਰਗ ਨੂੰ 108 ਐਂਬੂਲੈਂਸ ਦੀ ਮਦਦ ਨਾਲ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ।
ਉੱਥੇ ਤਾਇਨਾਤ ਸੰਦੀਪ ਵਰਮਾ ਨੇ ਦੱਸਿਆ ਕਿ ਔਰਤ ਦੀ ਹਾਲਤ ਬਹੁਤ ਗੰਭੀਰ ਹੈ ਅਤੇ ਉਹ ਬੋਲ ਨਹੀਂ ਰਹੀ ਹੈ, ਇਸ ਤੋਂ ਇਲਾਵਾ ਉਸ ਦੀ ਇੱਕ ਪਸਲੀ ਅਤੇ ਹੱਥ ਟੁੱਟ ਗਿਆ ਹੈ। ਉਸ ਦਾ ਇਲਾਜ ਸਰਕਾਰੀ ਹਸਪਤਾਲ ਵਿੱਚ ਚੱਲ ਰਿਹਾ ਹੈ।
ਇਹ ਵੀ ਪੜ੍ਹੋ : ‘ਸਿਆਸਤ 9 ਤੋਂ 5 ਦੀ ਨਹੀਂ, 24 ਘੰਟਿਆਂ ਦੀ ਡਿਊਟੀ ਏ’- CM ਮਾਨ ਦਾ MP ਸੰਨੀ ਦਿਓਲ ‘ਤੇ ਨਿਸ਼ਾਨਾ
ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਪੁੱਤਰ ਕਾਂਸ਼ੀ ਰਾਮ ਨੇ ਦੱਸਿਆ ਕਿ ਉਹ ਆਪਣੀ ਮਾਂ ਦੀ ਸਾਂਭ-ਸੰਭਾਲ ਨਹੀਂ ਕਰ ਸਕਦਾ, ਜਿਸ ਕਰਕੇ ਉਸ ਨੇ ਉਸ ਨੂੰ ਕੁੱਟਿਆ ਅਤੇ ਫਿਰ ਉਸ ਨੂੰ ਨਹਿਰ ਵਿਚ ਸੁੱਟਣ ਲਈ ਲੈ ਗਿਆ। ਕਾਂਸ਼ੀ ਰਾਮ ਦੀ ਦਿਮਾਗੀ ਹਾਲਤ ਠੀਕ ਨਹੀਂ ਦੱਸੀ ਜਾਂਦੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।