ਇੱਕ ਸਮਾਂ ਸੀ ਜਦੋਂ ਧੀਆਂ ਨੂੰ ਬੋਝ ਸਮਝਿਆ ਜਾਂਦਾ ਸੀ। ਧੀ ਦੇ ਜਨਮ ‘ਤੇ ਕਿਸੇ ਨੇ ਵਧਾਈ ਤਾਂ ਕੀ ਦੇਣੀ ਸਗੋਂ ਅਫਸੋਸ ਪ੍ਰਗਟਾਇਆ ਜਾਂਦਾ ਸੀ। ਪਰ ਹੁਣ ਸਮਾਂ ਬਦਲ ਰਿਹਾ ਹੈ। ਧੀਆਂ ਮਾਪਿਆਂ ‘ਤੇ ਬੋਝ ਨਹੀਂ ਰਹੀਆਂ ਸਗੋਂ ਮੁੰਡਿਆਂ ਤੋਂ ਵੀ ਅੱਗੇ ਵੱਧ ਕੇ ਮਾਪਿਆਂ ਦਾ ਸਾਥ ਦੇ ਰਹੀਆਂ ਹਨ। ਇਹੀ ਕਾਰਨ ਹੈ ਕਿ ਹੁਣ ਲੋਕਾਂ ਦੀ ਸੋਚ ਵੀ ਬਦਲ ਰਹੀ ਹੈ ਤੇ ਧੀ ਦੇ ਜਨਮ ਦੀਆਂ ਵੀ ਖੁਸ਼ੀਆਂ ਮਨਾਈਆਂ ਜਾਣ ਲੱਗੀਆਂ ਹਨ। ਮੱਧ ਪ੍ਰਦੇਸ਼ ਦੇ ਖੰਡਵਾ ਜ਼ਿਲੇ ‘ਚ ਇਕ ਪਰਿਵਾਰ ‘ਚ ਬੇਟੀ ਦੇ ਜਨਮ ‘ਤੇ ਅਦਭੁਤ ਨਜ਼ਾਰਾ ਦੇਖਣ ਨੂੰ ਮਿਲਿਆ ਕਿ ਰੂਹ ਖੁਸ਼ ਹੋ ਗਈ।
ਲਕਸ਼ਮੀ ਮੰਨੀ ਜਾਣ ਵਾਲੀ ਧੀ ਨੂੰ ਹਸਪਤਾਲ ਤੋਂ ਘਰ ਛੱਡਣ ਜਾ ਰਹੀ 108 ਐਂਬੂਲੈਂਸ ਨੂੰ ਪਿਤਾ ਨੇ ਦੁਲਹਨ ਵਾਂਗ ਸਜਾਇਆ, ਜਿਸ ਤੋਂ ਬਾਅਦ ਢੋਲ-ਤਾਸ਼ਿਆਂ ਨਾਲ ਧੀ ਨੂੰ ਉਸੇ ਐਂਬੂਲੈਂਸ ‘ਚ ਘਰ ਛੱਡਿਆ ਗਿਆ। ਇੰਨਾ ਹੀ ਨਹੀਂ ਜਦੋਂ ਇਹ ਸਜਾਈ ਐਂਬੂਲੈਂਸ ਪਿੰਡ ਪਹੁੰਚੀ ਤਾਂ ਉਥੇ ਵੀ ਵੱਡੀ ਆਤਿਸ਼ਬਾਜ਼ੀ ਨਾਲ ਧੀ ਦਾ ਸਵਾਗਤ ਕੀਤਾ ਗਿਆ। ਘਰ ਦੇ ਰਸਤਿਆਂ ਨੂੰ ਵੀ ਫੁੱਲਾਂ ਨਾਲ ਸਜਾਇਆ ਗਿਆ ਸੀ, ਜਿਸ ਨੂੰ ਦੇਖ ਕੇ ਸਾਰਿਆਂ ਨੇ ਕਿਹਾ ਕਿ ਬੱਚੀ ਬਚਾਓ ਦੇ ਨਾਅਰੇ ਨੂੰ ਇਸੇ ਤਰ੍ਹਾਂ ਲਾਗੂ ਕੀਤਾ ਜਾ ਸਕਦਾ ਹੈ। ਕੁਝ ਲੋਕਾਂ ਨੇ ਇਸ ਘਟਨਾ ਦੀ ਵੀਡੀਓ ਵੀ ਬਣਾਈ ਜੋ ਹੁਣ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।
ਖੰਡਵਾ ਜ਼ਿਲ੍ਹੇ ਦੇ ਰਾਂਝੀਨੀ ਪਿੰਡ ਦੇ ਰਹਿਣ ਵਾਲੇ ਸੌਰਭ ਭਾਰਗਵ ਦੇ ਘਰ ਇੱਕ ਧੀ ਦਾ ਜਨਮ ਹੋਇਆ। ਇਸ ਤੋਂ ਬਾਅਦ ਉਸ ਦੀ ਪਤਨੀ ਨੂੰ ਠੀਕ ਹੋਣ ਤੋਂ ਬਾਅਦ ਸ਼ੁੱਕਰਵਾਰ ਨੂੰ ਜ਼ਿਲ੍ਹਾ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਧੀ ਨੂੰ ਘਰ ਲੈ ਕੇ ਜਾਣ ਤੋਂ ਪਹਿਲਾਂ ਸੌਰਭ ਇਸ ਪਲ ਨੂੰ ਕੁਝ ਖਾਸ ਬਣਾਉਣਾ ਚਾਹੁੰਦਾ ਸੀ, ਜਿਸ ‘ਤੇ ਉਸ ਨੇ ਸਭ ਤੋਂ ਪਹਿਲਾਂ ਆਪਣੀ ਪਤਨੀ ਅਤੇ ਧੀ ਨੂੰ ਜ਼ਿਲਾ ਹਸਪਤਾਲ ਤੋਂ ਘਰ ਲੈ ਜਾਣ ਲਈ ਆਈ 108 ਐਂਬੂਲੈਂਸ ਨੂੰ ਫੁੱਲਾਂ ਨਾਲ ਸਜਾਇਆ। ਇਸ ਤੋਂ ਬਾਅਦ ਉਹ 108 ਐਂਬੂਲੈਂਸ ਨੂੰ ਬੜੀ ਧੂਮਧਾਮ ਨਾਲ ਬੱਚੀ ਨੂੰ ਲੈ ਕੇ ਖੰਡਵਾ ਜ਼ਿਲ੍ਹਾ ਹਸਪਤਾਲ ਤੋਂ ਆਪਣੇ ਪਿੰਡ ਲਈ ਰਵਾਨਾ ਹੋਏ। ਇੰਨਾ ਹੀ ਨਹੀਂ ਪਿੰਡ ਪਹੁੰਚਦੇ ਹੀ ਬੱਚੀ ਨੂੰ ਆਤਿਸ਼ਬਾਜੀ ਨਾਲ ਘਰ ‘ਚ ਪ੍ਰਵੇਸ਼ ਕੀਤਾ ਗਿਆ ਅਤੇ ਪ੍ਰਵੇਸ਼ ਸਮੇਂ ਘਰ ਨੂੰ ਫੁੱਲਾਂ ਨਾਲ ਵੀ ਸਜਾਇਆ ਗਿਆ।
ਇਹ ਵੀ ਪੜ੍ਹੋ : LPG ਗੈਸ, PF ਤੋਂ ਲੈ ਕੇ ਡੈਬਿਟ ਕਾਰਡ ਤੱਕ, 1 ਅਪ੍ਰੈਲ ਤੋਂ ਬਦਲਣ ਜਾ ਰਹੇ ਇਹ 7 ਨਿਯਮ
ਕਈ ਵਾਰ ਬੇਟੀ ਦੇ ਜਨਮ ਤੋਂ ਬਾਅਦ ਮਾਂ-ਧੀ ਨਾਲ ਬਦਸਲੂਕੀ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ ਪਰ ਖੰਡਵਾ ਜ਼ਿਲੇ ਦੇ ਰਾਂਝਨੀ ਪਿੰਡ ‘ਚ ਧੀ ਦੇ ਜਨਮ ਦੇ ਇਸ ਜਸ਼ਨ ਦੀ ਹੁਣ ਹਰ ਪਾਸੇ ਚਰਚਾ ਹੋ ਰਹੀ ਹੈ। ਪਿਤਾ ਸੌਰਭ ਭਾਰਗਵ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਦੇ ਜਨਮ ਤੋਂ ਪੂਰਾ ਪਰਿਵਾਰ ਖੁਸ਼ ਹੈ। ਅਤੇ ਇਸੇ ਲਈ ਅਸੀਂ ਆਪਣੀ ਧੀ ਦਾ ਅਨੋਖੇ ਢੰਗ ਨਾਲ ਸਵਾਗਤ ਕੀਤਾ ਹੈ। ਇਹ ਸਭ ਦੇਖ ਕੇ ਲੋਕ ਹੈਰਾਨ ਹਨ ਪਰ ਸਾਡੇ ਲਈ ਇਹ ਬਹੁਤ ਖੁਸ਼ੀ ਦੇ ਪਲ ਹਨ।
ਵੀਡੀਓ ਲਈ ਕਲਿੱਕ ਕਰੋ -: