ਅੰਮ੍ਰਿਤਸਰ ‘ਚ ਇੱਕ ਨਸ਼ੇੜੀ ਦੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਨਸ਼ੇ ਕਰਕੇ ਉਹ ਬੇਹੋਸ਼ ਹੋ ਕੇ ਡਿੱਗ ਪੈਂਦਾ ਹੈ। ਨੌਜਵਾਨ ਦੀ ਹਾਲਤ ਇੰਨੀ ਖਰਾਬ ਹੋ ਗਈ ਹੈ ਕਿ ਉਹ ਸਿੱਧਾ ਖੜ੍ਹਾ ਵੀ ਨਹੀਂ ਹੋ ਸਕਦਾ। ਜ਼ਿਕਰਯੋਗ ਹੈ ਕਿ ਕਿ ਕੁਝ ਦਿਨ ਪਹਿਲਾਂ ਅੰਮ੍ਰਤਸਰ ਦੀ ਹੀ ਇੱਕ ਔਰਤ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ। ਜਿਸ ਤੋਂ ਬਾਅਦ ਪੁਲਿਸ ਹਰਕਤ ਵਿੱਚ ਆ ਗਈ ਅਤੇ ਅੰਮ੍ਰਿਤਸਰ ਵਿੱਚ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਪਰ ਨਤੀਜਾ ਅਜੇ ਵੀ ਪਹਿਲਾਂ ਵਾਂਗ ਹੀ ਹੈ।
ਵਾਇਰਲ ਹੋਈ ਨਵੀਂ ਵੀਡੀਓ ਅੰਮ੍ਰਿਤਸਰ ਦੇ ਚਮਰੰਗ ਰੋਡ ਦੀ ਦੱਸੀ ਜਾ ਰਹੀ ਹੈ, ਜਿਸ ‘ਚ ਇਕ ਨੌਜਵਾਨ ਨਸ਼ੇ ‘ਚ ਅੰਨਾ ਹੋ ਕੇ ਡਿੱਗਦਾ ਨਜ਼ਰ ਆ ਰਿਹਾ ਹੈ, ਜਿਸ ਤਰ੍ਹਾਂ ਕੁਝ ਦਿਨ ਪਹਿਲਾਂ ਮਕਬੂਲਪੁਰਾ ਇਲਾਕੇ ‘ਚ ਚੂੜਾ ਪਾਈ ਇਕ ਲੜਕੀ ਨੂੰ ਡਿੱਗਦੇ ਦੇਖਿਆ ਗਿਆ ਸੀ। ਨੌਜਵਾਨ ਦੀ ਉਮਰ ਕਰੀਬ 20 ਸਾਲ ਜਾਪਦੀ ਹੈ। ਨੌਜਵਾਨ ਖੜ੍ਹਾ ਹੋਣ ਦੀ ਕੋਸ਼ਿਸ਼ ਕਰਦਾ ਹੈ ਅਤੇ ਦੁਬਾਰਾ ਝੁਕਦਾ ਹੈ।
ਅੰਮ੍ਰਿਤਸਰ ਦੀ ਚਮਰੰਗ ਰੋਡ ਦੀ ਗੱਲ ਕਰੀਏ ਤਾਂ ਇਹ ਇਲਾਕਾ ਮਕਬੂਲਪੁਰਾ ਤੋਂ ਬਹੁਤਾ ਦੂਰ ਨਹੀਂ ਹੈ। ਇੱਥੇ ਵੀ ਨੌਜਵਾਨ ਨਸ਼ਾ ਕਰਦੇ ਆਮ ਦਿਖਾਈ ਦਿੰਦੇ ਹਨ। ਨਸ਼ਿਆਂ ਕਰਕੇ ਇਸ ਇਲਾਕੇ ਵਿੱਚ ਕ੍ਰਾਈਮ ਰੇਟ ਵੀ ਕਾਫੀ ਵਧ ਗਿਆ ਹੈ। ਇੱਥੇ ਆਏ ਦਿਨ ਲੁੱਟ-ਖੋਹ ਦੀਆਂ ਵਾਰਦਾਤਾਂ ਹੋ ਰਹੀਆਂ ਹਨ। ਜਿਨ੍ਹਾਂ ਦੇ ਪਿੱਛੇ ਨਸ਼ੇੜੀ ਨੌਜਵਾਨ ਹੀ ਹਨ।
ਵੀਡੀਓ ਲਈ ਕਲਿੱਕ ਕਰੋ -: