ਅੰਮ੍ਰਿਤਸਰ ਪੁਲਿਸ ਨੇ ਦਿਨ-ਦਿਹਾੜੇ ਇੱਕ ਸੁਨਿਆਰੇ ਦੀ ਦੁਕਾਨ ਨੂੰ ਬੰਦੂਕ ਦੀ ਨੋਕ ‘ਤੇ ਲੁੱਟਣ ਵਾਲੇ ਦੋਸ਼ੀ ਨੂੰ ਕਾਬੂ ਕੀਤਾ ਹੈ। ਦੋਸ਼ੀ 6 ਅਪ੍ਰੈਲ ਨੂੰ ਜ਼ਮਾਨਤ ‘ਤੇ ਰਿਹਾਅ ਹੋਇਆ ਸੀ ਅਤੇ ਫਿਰ 11 ਅਪ੍ਰੈਲ ਨੂੰ ਦਿਨ ਦਿਹਾੜੇ ਇਕ ਦੁਕਾਨ ‘ਤੇ ਲੁੱਟਮਾਰ ਕੀਤੀ। ਹੈਰਾਨੀ ਦੀ ਗੱਲ ਹੈ ਕਿ ਦੋਸ਼ੀ ਨੇ ਇਸ ਲਈ ਨਕਲੀ ਬੰਦੂਕ ਦੀ ਵਰਤੋਂ ਕੀਤੀ।
11 ਅਪਰੈਲ ਨੂੰ ਦੁਪਹਿਰ ਸਮੇਂ ਇੱਕ ਮੁਲਜ਼ਮ ਅੰਮ੍ਰਿਤਸਰ ਦੇ ਗੇਟ ਹਕੀਮਾ ਦੇ ਹੇਠਾਂ ਸਿੰਘ ਜਵੈਲਰ ਦੀ ਦੁਕਾਨ ਵਿੱਚ ਦਾਖਲ ਹੋਇਆ ਸੀ। ਜਿਵੇਂ ਹੀ ਦੋਸ਼ੀ ਐਕਟਿਵਾ ’ਤੇ ਆਇਆ ਤਾਂ ਉਸ ਨੇ ਬੰਦੂਕ ਕੱਢ ਕੇ ਸੁਨਿਆਰ ਨੂੰ ਡਰਾ ਧਮਕਾ ਕੇ ਉਸ ਦੇ ਬਟੂਏ ’ਚੋਂ ਪੈਸੇ ਕੱਢ ਲਏ, ਜਿਸ ਮਗਰੋਂ ਦੋਸ਼ੀ ਫ਼ਰਾਰ ਹੋ ਗਿਆ।
ਭੱਜਣ ਲਈ ਦੋਸ਼ੀ ਨੇ ਵਾਰ-ਵਾਰ ਕੱਪੜੇ ਬਦਲੇ ਤਾਂ ਜੋ ਸੀਸੀਟੀਵੀ ਵਿੱਚ ਉਸ ਦੀ ਪਛਾਣ ਨਾ ਹੋ ਸਕੇ। ਘਟਨਾ ਸਮੇਂ ਦੋਸ਼ੀ ਨੇ ਦੁਕਾਨ ਦੇ ਅੰਦਰ ਮਾਸਕ ਪਹਿਨਿਆ ਹੋਇਆ ਸੀ ਪਰ ਇਸ ਦੇ ਬਾਵਜੂਦ ਉਸ ਨੂੰ ਪੁਲਿਸ ਨੇ ਦਬੋਚ ਲਿਆ। ਪੁਲਿਸ ਮੁਤਾਬਕ ਇਸ ਮਾਮਲੇ ਵਿੱਚ ਜਗਦੀਸ਼ ਸਿੰਘ ਉਰਫ਼ ਗੋਲਡੀ ਪੁੱਤਰ ਹਰਵਿੰਦਰ ਸਿੰਘ ਵਾਸੀ ਦਸਮੇਸ਼ ਨਗਰ ਜੋਕਿ 6 ਅਪਰੈਲ ਨੂੰ ਜੇਲ੍ਹ ਵਿੱਚੋਂ ਜ਼ਮਾਨਤ ’ਤੇ ਰਿਹਾਅ ਹੋਇਆ ਸੀ, ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦੋਸ਼ੀ ਖ਼ਿਲਾਫ਼ ਪਹਿਲਾਂ ਵੀ ਦੋ ਥਾਣਿਆਂ ਵਿੱਚ ਦੋ ਕੇਸ ਦਰਜ ਹਨ।
ਇਹ ਵੀ ਪੜ੍ਹੋ : ਨ.ਸ਼ਾ ਤਸ.ਕਰ ਖਿਲਾਫ਼ ਫਿਰੋਜ਼ਪੁਰ ਪੁਲਿਸ ਦਾ ਐਕਸ਼ਨ, ਘਰ, ਖਾਤਿਆਂ ਸਣੇ 76 ਲੱਖ ਤੋਂ ਵੱਧ ਦੀ ਜਾਇਦਾਦ ਫਰੀਜ਼
ਇਸ ਦੇ ਨਾਲ ਹੀ ਏ.ਡੀ.ਸੀ.ਪੀ ਸਿਟੀ ਵਨ ਡਾ. ਦਰਪਣ ਆਹਲੂਵਾਲੀਆ ਨੇ ਜਿਊਲਰੀ ਸਟੋਰ ਮਾਲਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਆਪਣੇ ਸੁਰੱਖਿਆ ਉਪਾਵਾਂ ਜਿਵੇਂ ਕਿ ਲਾਈਟ ਸਿਸਟਮ, ਸੁਰੱਖਿਆ ਗਾਰਡ, ਮੋਸ਼ਨ ਸੈਂਸਰ, ਮਲਟੀਪਲ ਐਮਰਜੈਂਸੀ ਅਲਾਰਮ ਸਿਸਟਮ, ਸੀ.ਸੀ.ਟੀ.ਵੀ., ਹਿਡਨ ਡੀ.ਵੀ.ਆਰ., ਬੰਦ ਸ਼ੋਕੇਸ ਆਦਿ ‘ਤੇ ਜ਼ੋਰ ਦੇਣ ਤਾਂ ਜੋ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ।
ਵੀਡੀਓ ਲਈ ਕਲਿੱਕ ਕਰੋ -: