ਜੇਕਰ ਤੁਸੀਂ ਹਿਮਾਚਲ ਵੱਲ ਸਫਰ ਕਰਨ ਦੀ ਯੋਜਨਾ ਬਣਾ ਰਹੇ ਹੋ ਤਾਂ ਪਹਿਲਾਂ ਇਹ ਖਬਰ ਪੜ੍ਹ ਲਓ। ਦਰਅਲਸ ਹਿਮਾਚਲ ਪ੍ਰਦੇਸ਼ ਵਿੱਚ ਮੌਸਮ ਨੇ ਕਰਵਟ ਲੈ ਲਈ ਹੈ। ਪਿਛਲੇ 24 ਘੰਟਿਆਂ ‘ਚ ਮੰਡੀ ਸਮੇਤ ਸੂਬੇ ਦੇ ਕਈ ਇਲਾਕਿਆਂ ‘ਚ ਮੀਂਹ ਪਿਆ ਹੈ। ਮੰਡੀ ਜ਼ਿਲ੍ਹੇ ਵਿੱਚ ਖੂਬ ਮੀਂਹ ਵਰ੍ਹਿਆ। ਇਸੇ ਤਰ੍ਹਾਂ ਸ਼ਿਮਲਾ ਦੇ ਕੁਝ ਇਲਾਕਿਆਂ ਵਿੱਚ ਮੀਂਹ ਪਿਆ ਹੈ। ਦੂਜੇ ਪਾਸੇ ਧਰਮਸ਼ਾਲਾ ‘ਚ ਵੀਰਵਾਰ ਰਾਤ ਨੂੰ ਇੰਡੀਅਨ ਪ੍ਰੀਮੀਅਰ ਲੀਗ ਦੇ ਮੈਚ ਦੌਰਾਨ ਗੜੇ ਪਏ।
ਮੌਸਮ ਵਿਭਾਗ ਨੇ ਸ਼ੁੱਕਰਵਾਰ ਦੁਪਹਿਰ 2 ਵਜੇ ਇੱਕ ਬੁਲੇਟਿਨ ਜਾਰੀ ਕਰਕੇ ਕਿਹਾ ਕਿ 10 ਅਤੇ 11 ਮਈ ਨੂੰ ਸੂਬੇ ਵਿੱਚ ਔਰੇਂਜ ਅਲਰਟ ਹੋਵੇਗਾ। ਇਸੇ ਤਰ੍ਹਾਂ 11 ਤੋਂ 13 ਮਈ ਤੱਕ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਹਿਮਾਚਲ ਪ੍ਰਦੇਸ਼ ਵਿੱਚ 14 ਮਈ ਤੋਂ ਬਾਅਦ ਮੌਸਮ ਸਾਫ਼ ਰਹੇਗਾ।
ਪਿਛਲੇ 12 ਘੰਟਿਆਂ ‘ਚ ਮੰਡੀ ਦੇ ਨਾਚਨ ਦੇ ਬੀਜਾਹੀ ਇਲਾਕੇ ‘ਚ 45 ਮਿਲੀਮੀਟਰ ਮੀਂਹ ਪਿਆ ਹੈ। ਇਸੇ ਤਰ੍ਹਾਂ ਸ਼ਿਮਲਾ ਦੇ ਸ਼ਿਲਾਰੂ ਵਿੱਚ 9 ਮਿਲੀਮੀਟਰ ਬਾਰਿਸ਼ ਹੋਈ ਹੈ। ਮਨਾਲੀ ਅਤੇ ਜੋਗਿੰਦਰ ਨਗਰ ‘ਚ 5 ਮਿਲੀਮੀਟਰ ਬਾਰਿਸ਼ ਹੋਈ ਹੈ, ਮੌਸਮ ਵਿਭਾਗ ਦਾ ਕਹਿਣਾ ਹੈ ਕਿ ਪੱਛਮੀ ਗੜਬੜੀ ਸਰਗਰਮ ਹੋ ਗਈ ਹੈ। ਇਸ ਕਾਰਨ ਹਿਮਾਚਲ ਵਿੱਚ ਮੌਸਮ ਬਦਲ ਗਿਆ ਹੈ।
ਹਿਮਾਚਲ ਪ੍ਰਦੇਸ਼ ਵਿੱਚ ਊਨਾ ਜ਼ਿਲ੍ਹੇ ਵਿੱਚ ਸਭ ਤੋਂ ਵੱਧ ਪਾਰਾ 39.4 ਡਿਗਰੀ ਦਰਜ ਕੀਤਾ ਗਿਆ। ਇਸੇ ਤਰ੍ਹਾਂ ਕੇਲੋਂਗ ਵਿੱਚ ਸਭ ਤੋਂ ਘੱਟ ਪਾਰਾ 5 ਡਿਗਰੀ ਦੇ ਆਸ-ਪਾਸ ਦਰਜ ਕੀਤਾ ਗਿਆ। ਸ਼ਿਮਲਾ ਅਤੇ ਮਨਾਲੀ ‘ਚ ਵੀ ਤਾਪਮਾਨ ਵਧ ਗਿਆ ਹੈ। ਹਿਮਾਚਲ ਪ੍ਰਦੇਸ਼ ਦੇ 15 ਸ਼ਹਿਰਾਂ ਵਿੱਚ ਪਾਰਾ 30 ਡਿਗਰੀ ਨੂੰ ਪਾਰ ਕਰ ਗਿਆ ਹੈ।
ਇਹ ਵੀ ਪੜ੍ਹੋ : ਬਲਾਕ ਕਰ ਦਿਓ 28,000 ਫੋਨ, ਸਰਕਾਰ ਦਾ ਵੱਡਾ ਹੁਕਮ, 20 ਲੱਖ ਮੋਬਾਈਲ ਨੰਬਰਾਂ ‘ਤੇ ਲਟਕੀ ਤਲਵਾਰ
ਇਸ ਦੇ ਨਾਲ ਹੀ ਬਾਰਿਸ਼ ਕਾਰਨ ਸੋਲਨ ਜ਼ਿਲੇ ‘ਚ ਵੱਧ ਤੋਂ ਵੱਧ ਤਾਪਮਾਨ ‘ਚ 3.5 ਡਿਗਰੀ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ। ਸ਼ਿਮਲਾ, ਕੁਫਰੀ, ਧਰਮਸ਼ਾਲਾ ਅਤੇ ਸੁੰਦਰਨਗਰ ਵਿੱਚ ਕਰੀਬ 2.4 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਦੂਜੇ ਪਾਸੇ ਜ਼ਿਆਦਾਤਰ ਥਾਵਾਂ ‘ਤੇ ਘੱਟੋ-ਘੱਟ ਤਾਪਮਾਨ ‘ਚ ਵਾਧਾ ਹੋਇਆ ਹੈ। ਹਮੀਰਪੁਰ, ਮੰਡੀ ਅਤੇ ਭੁੰਤਰ ਵਿੱਚ ਕਰੀਬ 4.5 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: