ਜਲੰਧਰ ਸ਼ਹਿਰ ਦੇ ਅੱਡਾ ਹੁਸ਼ਿਆਰਪੁਰ ਫਾਟਕ ‘ਤੇ ਅੱਜ ਵੱਡਾ ਹਾਦਸਾ ਵਾਪਰ ਗਿਆ। ਇਕ ਔਰਤ ਰੇਲਗੱਡੀ ਹੇਠਾਂ ਆ ਗਈ। ਇਸ ਹਾਦਸੇ ‘ਚ ਔਰਤ ਦੀ ਜਾਨ ਤਾਂ ਬਚ ਗਈ ਪਰ ਉਸ ਦੀਆਂ ਦੋਵੇਂ ਲੱਤਾਂ ਕੱਟੀਆਂ ਗਈਆਂ। ਜਦੋਂ ਔਰਤ ਫਾਟਕ ‘ਤੇ ਰੇਲਵੇ ਲਾਈਨਾਂ ਪਾਰ ਕਰ ਰਹੀ ਸੀ ਤਾਂ ਲੋਕ ਉਸ ਨੂੰ ਆਵਾਜ਼ਾਂ ਲਾ ਰਹੇ ਸਨ ਅਤੇ ਟਰੇਨ ਦੇ ਇੰਜਣ ਦੇ ਡਰਾਈਵਰ ਨੇ ਵੀ ਕਾਫੀ ਹਾਰਨ ਵਜਾਇਆ ਪਰ ਔਰਤ ਟਰੈਕ ਤੋਂ ਨਹੀਂ ਹਟੀ। ਇੰਜਣ ਡਰਾਈਵਰ ਦੇ ਬ੍ਰੇਕ ਲਾਉਂਦੇ-ਲਾਉਂਦੇ ਉਹ ਹੇਠਾਂ ਆ ਗਈ।
ਇੰਜਣ ਰੋਕਣ ਮਗਰੋਂ ਔਰਤ ਨੂੰ ਬੜੀ ਮੁਸ਼ਕਲ ਨਾਲ ਬਾਹਰ ਕੱਢਿਆ ਗਿਆ। ਇੰਜਣ ਨੂੰ ਥੋੜ੍ਹਾ ਅੱਗੇ-ਪਿੱਛੇ ਹਿਲਾਉਣ ਤੋਂ ਬਾਅਦ ਉਸ ਦੀਆਂ ਬਾਹਾਂ ਬਚਾਈਆਂ ਗਈਆਂ। ਜੇ ਬ੍ਰੇਕ ਨਾ ਲੱਗਦੀ ਤਾਂ ਔਰਤ ਦੀਆਂ ਲੱਤਾਂ ਦੇ ਨਾਲ-ਨਾਲ ਉਸ ਦੀਆਂ ਬਾਹਾਂ ਵੀ ਕੱਟੀਆਂ ਜਾਂਦੀਆਂ।
ਮੌਕੇ ‘ਤੇ ਮੌਜੂਦ ਲੋਕਾਂ ਦਾ ਕਹਿਣਾ ਸੀ ਕਿ ਜਿਸ ਔਰਤ ਨਾਲ ਇਹ ਹਾਦਸਾ ਵਾਪਰਿਆ ਹੈ, ਉਹ ਗੂੰਗੀ-ਬੋਲ਼ੀ ਏ। ਹਾਦਸੇ ਤੋਂ ਬਾਅਦ ਵੀ ਲੋਕ ਉਸ ਦਾ ਨਾਂ-ਪਤਾ ਪੁੱਛ ਰਹੇ ਸਨ ਪਰ ਉਹ ਕੋਈ ਜਵਾਬ ਨਹੀਂ ਦੇ ਰਹੀ ਸੀ।
ਇਹ ਵੀ ਪੜ੍ਹੋ : ਮੂਸੇਵਾਲਾ ਦਾ ਚੌਥਾ ਗਾਣਾ ‘ਚੋਰਨੀ’ ਰਿਲੀਜ਼, ਕੁਝ ਹੀ ਮਿੰਟਾਂ ‘ਚ ਮਿਲੇ ਇੰਨੇ ਵਿਊਜ਼
ਦਰਦ ਨਾਲ ਚੀਕ ਰਹੀ ਔਰਤ ਦੀਆਂ ਦੋਵੇਂ ਲੱਤਾਂ ਕੱਟੇ ਜਾਣ ਅਤੇ ਸਿਰ ‘ਤੇ ਗੰਭੀਰ ਸੱਟ ਲੱਗਣ ਕਾਰਨ ਕਾਫੀ ਦੇਰ ਤੱਕ ਟ੍ਰੈਕ ‘ਤੇ ਪਈ ਤੜਫ਼ਦੀ ਰਹੀ। ਲੋਕਾਂ ਦੇ ਬੁਲਾਉਣ ਦੇ ਬਾਵਜੂਦ ਨਾ ਤਾਂ ਕੋਈ ਰੇਲਵੇ ਅਧਿਕਾਰੀ ਅਤੇ ਨਾ ਹੀ ਰੇਲਵੇ ਪੁਲਿਸ ਮੌਕੇ ‘ਤੇ ਪਹੁੰਚੀ। ਮੌਕੇ ‘ਤੇ ਮੌਜੂਦ ਲੋਕ ਗੇਟ ਦੇ ਗਾਰਡ ਨੂੰ ਵੀ ਸਟੇਸ਼ਨ ‘ਤੇ ਹਾਦਸੇ ਦੀ ਸੂਚਨਾ ਦੇਣ ਲਈ ਕਹਿ ਰਹੇ ਸਨ। ਪਰ ਉਹ ਕਹਿ ਰਿਹਾ ਸੀ ਕਿ ਉਸ ਨੇ ਸੂਚਨਾ ਦੇ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -: