ਪੰਜਾਬ ਦੇ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਵਿਚ ਆਏ ਦਿਨ ਪਾਕਿਸਤਾਨ ਵੱਲੋਂ ਡ੍ਰੋਨ ਜ਼ਰੀਏ ਨਸ਼ੇ ਦੀ ਖੇਪ ਭੇਜਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਸ ਨੂੰ ਸਰਹੱਦ ‘ਤੇ ਤਾਇਨਾਤ BSF ਦੇ ਜਵਾਨਾਂ ਵੱਲੋਂ ਅਸਫਲ ਕਰ ਦਿੱਤਾ ਜਾਂਦਾ ਹੈ।
ਅੱਜ ਫਿਰ ਪਾਕਿਸਤਾਨ ਵੱਲੋਂ ਬੀਐੱਸਐੱਫ ਸੈਕਟਰ ਗੁਰਦਾਸਪੁਰ ਦੀ ਚੌਤਰਾ ਪੋਸਟ ‘ਤੇ ਪਾਕਿਸਤਾਨੀ ਡ੍ਰੋਨ ਦੇਖਿਆ ਗਿਆ ਜਿਸ ‘ਤੇ BSF ਦੀ 58 ਬਟਾਲੀਅਨ ਦੇ ਜਵਾਨਾਂ ਨੇ 5 ਰਾਊਂਡ ਫਾਇਰ ਤੇ ਇਕ ਰੌਸ਼ਨੀ ਵਾਲਾ ਬੰਬ ਦਾਗਿਆ। ਭਾਰਤੀ ਸਰਹੱਦ ਅੰਦਰ ਦੋ ਮਿੰਟ ਤੱਕ ਘੁੰਮਣ ਦੇ ਬਾਅਦ ਪਾਕਿਸਤਾਨੀ ਡ੍ਰੋਨ ਵਾਪਸ ਪਾਕਿਸਤਾਨ ਵੱਲ ਪਰਤ ਗਿਆ। ਘਟਨਾ ਦੇ ਬਾਅਦ BSF ਜਵਾਨਾਂ ਤੇ ਪੰਜਾਬ ਪੁਲਿਸ ਦੇ ਜਵਾਨਾਂ ਵੱਲੋਂ ਆਸ-ਪਾਸ ਦੇ ਇਲਾਕਿਆਂ ਵਿਚ ਸਰਚ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ।