ਪਾਕਿਸਤਾਨ ਦੀ ਸੰਸਦ ਵਿੱਚ ਬੇਭਰੋਸਗੀ ਮਤੇ ‘ਤੇ ਬਹਿਸ ਚੱਲ ਰਹੀ ਹੈ। ਇਮਰਾਨ ਖਾਨ ਦੀ ਹਕੂਮਤ ਕਿਸੇ ਵੀ ਕੀਮਤ ‘ਤੇ ਵੋਟਿੰਗ ਟਾਲਣਾ ਚਾਹੁੰਦੀ ਹੈ। ਵਿਰੋਧੀ ਧਿਰ ਗਠਜੋੜ ਵੋਟਿੰਗ ਕਰਾਉਣ ‘ਤੇ ਅੜਿਆ ਹੈ ਤੇ ਸੁਪਰੀਮ ਕੋਰਟ ਦੇ ਆਰਡਰ ਦਾ ਹਵਾਲਾ ਦੇ ਰਿਹਾ ਹੈ।
ਇਸ ਵਿਚਾਲੇ ਉਥੇ ਦੇ ਮੀਡੀਆ ‘ਤੇ ਵੀ ਬਹਿਸ ਚੱਲ ਰਹੀ ਹੈ। ਇਮਰਾਨ ਇੱਕ ਮਹੀਨੇ ਤੋਂ ਭਾਰ ਦੀ ਤਾਰੀਫ਼ ਵਿੱਚ ਕਸੀਦੇ ਗੜ੍ਹ ਹੋਰ ਪੜ੍ਹ ਰਹੇ ਹਨ। ਸ਼ਨੀਵਾਰ ਨੂੰ ਇੱਕ ਟੀਵੀ ਚੈਨਲ ‘ਤੇ ਸੀਨੀਅਰ ਜਰਨਲਿਸਟ ਹਾਮਿਦ ਮੀਰ ਤੇ ਕੁਝ ਦੂਜੇ ਜਰਨਲਿਸਟ ਨੇ ਖਾਨ ਨੂੰ ਭਾਰਤ ਦੀ ਤਾਰੀਫ਼ ਵਿੱਚ ਕਸੀਦੇ ਗੜ੍ਹ ਤੇ ਪੜ੍ਹ ਰਹੇ ਨੇ। ਸ਼ਨੀਵਾਰ ਨੂੰ ਇੱਕ ਟੀਵੀ ਚੈਨਲ ‘ਤੇ ਸੀਨੀਅਰ ਜਰਨਲਿਸਟ ਹਾਮਿਦ ਮੀਰ ਤੇ ਕੁਝ ਦੂਜੇ ਪੱਤਰਕਾਰਾਂ ਨੇ ਖਾਨ ਨੂੰ ਭਾਰਤ ਦੀ ਤਾਰੀਫ਼ ‘ਤੇ ਸ਼ੀਸ਼ਾ ਵਿਖਾਇਆ।
ਹਾਮਿਦ ਮੀਰ ਨੇ ਕਿਹਾ ਕਿ ਭਾਰਤ ਸਾਡਾ ਗੁਆਂਡੀ ਮੁਲਕ ਹੈ। ਉਥੋਂ ਮੈਨੂੰ ਕਈ ਮੈਸੇਜ ਆ ਰਹੇ ਹਨ। ਉਥੇ ਇਮਰਾਨ ਦੀ ਹਰ ਹਰਕਤ ਨੂੰ ਬੜੀ ਦਿਲਚਸਪੀ ਨਾਲ ਵੇਕਿਆ ਜਾ ਰਿਹਾ ਹੈ। ਭਾਰਤ ਦੀ ਇੱਕ ਪੱਤਰਕਾਰ ਨੇ ਮੈਨੂੰ ਮੈਸੇਜ ਕੀਤਾ, ਲਿਖਿਆ ਇਮਰਾਨ ਇੱਕ ਮਹੀਨੇ ਵਿੱਚ ਪੰਜ ਵਾਰ ਭਾਰਤ ਦੀ ਤਾਰੀਫ ਕਰ ਚੁੱਕੇ ਹਨ। ਸਾਡੇ ਲੋਕਤੰਤਰ ਤੇ ਵਿਦੇਸ਼ ਨੀਤੀ ਦੀਆਂ ਦਿਲ ਖੋਲ੍ਹ ਕੇ ਤਾਰੀਫ਼ਾਂ ਕਰ ਰਹੇ ਹਨ।
ਉਸ ਨੇ ਲਿਖਿਆ ਕਿ ਭਾਰਤ ਕਦੇ ਵੀ ਅਮਰੀਕਾ ਜਾਂ ਰੂਸ ਦਾ ਮੋਹਰਾ ਨਹੀਂ ਬਣਿਆ। ਅੱਜ ਇਮਰਾਨ ਭਾਰਤ ਨੂੰ ਬਹੁਤ ਖੁੱਦਾਰ ਮੁਲਕ ਦੱਸ ਰਹੇ ਹਨ। ਇਸ ਇਮਰਾਨ ਨੇ ਕੁਝ ਸਮਾਂ ਪਹਿਲਾਂ ਸਾਡੇ ਪ੍ਰਧਾਨ ਮੰਤਰੀ ਬਾਰੇ ਬਹੁਤ ਗੰਦੇ ਅਲਫਾਜ਼ ਇਸਤੇਮਾਲ ਕੀਤੇ ਸਨ।
ਇਸੇ ਬਹਿਸ ਵਿੱਚ ਇੱਕ ਹੋਰ ਸੀਨੀਅਰ ਜਰਨਲਿਸਟ ਨੇ ਕਿਹਾ ਕਿ ਮੇਰੇ ਭਾਰਤੀ ਪੱਤਰਕਾਰ ਦੋਸਤਾਂ ਨੇ ਅਟਲ ਬਿਹਾਰੀ ਵਾਜਪੇਈ ਦੇ ਭਾਸ਼ਣ ਦਾ ਇੱਕ ਕਲਿੱਪ ਸ਼ੇਅਰ ਕੀਤਾ ਹੈ। ਉਨ੍ਹਾਂ ਅਸਤੀਫਾ ਦੇ ਦਿੱਤਾ, ਸੀ, ਜਦਕਿ ਉਨ੍ਹਾਂ ਕੋਲ ਬਹੁਮਤ ਤੋਂ ਸਿਰਫ 1 ਵੋਟ ਘੱਟ ਸੀ। ਉਨਹਾਂ ਲੋਕਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਵਿੱਚ ਲੋਕਤੰਤਰ ਦਾ ਮਜ਼ਾਕ ਉੱਡ ਰਿਹਾ ਹੈ। ਉਨ੍ਹਾਂ ਨੂੰ ਵਾਜਪੇਈ ਜੀ ਦਾ ਇਹ ਕਲਿੱਪ ਜ਼ਰੂਰ ਵਿਖਾਉਣਾ ਚਾਹੀਦਾ ਹੈ। ਮੈਂ ਸਿਰਫ ਇੰਨਾ ਕਹਿਣਾ ਚਾਹੁੰਦਾ ਹਾਂ ਕਿ ਸਾਡੇ ਹਿੰਦੁਸਤਾਨ ਤੋਂ ਸਬਕ ਕਿਉਂ ਨਹੀਂ ਸਿੱਖਿਆ। ਉਥੇ ਤਾਂ ਸੈਂਕੜੇ ਭਾਸ਼ਾਵਾਂ ਤੇ ਕਲਚਰ ਹਨ। ਉਹ ਫਿਰ ਵੀ ਜਮਹੂਰੀਅਤ ਤੋਂ ਨਹੀਂ ਡਿੱਗਦੇ। ਖਾਨ ਨੂੰ ਗਿਰੇਬਾਨ ਵਿੱਚ ਝਾਕ ਕੇ ਅਟਲ ਜੀ ਤੋਂ ਸਿੱਖਣਾ ਚਾਹੀਦਾ ਹੈ।
ਹਾਮਿਦ ਮੀਰ ਨੇ ਕਿਹਾ ਕਿ ਹਾਂ, ਮੈਂ ਵੀ ਇਸੇ ਤਰ੍ਹਾਂ ਦਾ ਰੁਝਾਨ ਵੇਖ ਰਿਹਾ ਹਾਂ। ਮੈਨੂੰ ਵੀ ਅਟਲ ਜੀ ਦੇ ਭਾਸ਼ਣ ਦੀ ਕਲਿੱਪ ਮਿਲੀ ਹੈ। ਉਨ੍ਹਾਂ ਬੇਭਰੋਸਗੀ ਮਤੇ ਦਾ ਦਿਲੇਰੀ ਨਾਲ ਸਾਹਮਣਾ ਕੀਤਾ। ਸੰਸਦ ਵਿੱਚ ਕਿਹਾ ਕਿ ਮੈਂ ਰਾਸ਼ਟਰਪਤੀ ਨੂੰ ਜਾ ਕੇ ਅਸਤੀਫਾ ਦੇ ਰਿਹਾ ਹਾਂ ਤੇ ਅਜਿਹਾ ਕੀਤਾ ਵੀ। ਮੈਂ ਸਿਰਫ ਇੰਨਾ ਕਹਿਣਾ ਚਾਹੁੰਦਾ ਹਾਂ ਕਿ ਇਮਰਾਨ ਅੱਜ ਸਾਨੂੰ ਜਿਸ ਹਿੰਦੁਸਤਾਨ ਦੀਆਂ ਮਿਸਾਲਾਂ ਦੇ ਰਹੇ ਹਨ, ਉਹ ਉਥੋਂ ਕੁਝ ਸਿੱਖਿਆ ਵੀ ਲੈ ਲੈਂਦੇ। ਅਟਲ ਜੀ ਪਾਕਿਸਤਾਨ ਵੀ ਆਏ, ਦੋਸਤੀ ਦਾ ਹੱਥ ਵੀ ਵਧਾਇਆ। ਮੀਨਾਰ-ਏ-ਪਾਕਿਸਤਾਨ ਵੀ ਗਏ। ਬਦਲੇ ਵਿੱਚ ਅਸੀਂ ਉਨਹਾਂ ਨੂੰ ਕੀ ਦਿੱਤਾ ਤੇ ਕੀ ਸਿੱਖਿਆ?
ਪਾਕਿਸਤਾਨੀ ਸੰਸਦ ‘ਚ ਚੱਲ ਰਹੇ ਡਰਾਮੇ ਤੋਂ ਦੁਖੀ ਹਾਮਿਦ ਮੀਰ ਨੇ ਕਿਹਾ- ਇੱਥੇ ਸੂਰਤ-ਏ-ਹਾਲੀ ‘ਚ ਸਾਡੇ ਲਈ ਬਹੁਤ ਮੁਸ਼ਕਲ ਹਾਲਾਤ ਹਨ। ਜੇ ਇਮਰਾਨ ਭਾਰਤ ਦੇ ਇੰਨੇ ਹੀ ਪ੍ਰਸ਼ੰਸਕ ਹਨ ਤਾਂ ਉਥੋਂ ਜਮਹੂਰੀਅਤ ਦਾ ਸਬਕ ਸਿੱਖੋ। ਮੇਰੀ ਬੇਨਤੀ ਹੈ ਕਿ ਅਸੀਂ ਜਾਂ ਤੁਸੀਂ ਜਾਂ ਕੋਈ ਵੀ ਸਿਆਸਤਦਾਨ ਅਟਲ ਜੀ ਦੇ ਭਾਸ਼ਣ ਦੀ ਕਲਿੱਪ ਇਮਰਾਨ ਨੂੰ ਭੇਜੇ। ਹੋ ਸਕਦਾ ਹੈ ਕਿ ਉਹ ਇਸ ਤੋਂ ਕੁਝ ਸਿੱਖ ਸਕਣ ਕਿ ਲੋਕਤੰਤਰ ਦਾ ਸਤਿਕਾਰ ਕਿਵੇਂ ਕੀਤਾ ਜਾਂਦਾ ਹੈ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”
ਮੀਰ ਦੀ ਮਾਹਰ ਟਿੱਪਣੀ ਤੋਂ ਬਾਅਦ ਅਟਲ ਜੀ ਦੇ ਭਾਸ਼ਣ ਦੀ ਉਹ ਕਲਿੱਪ ਪਾਕਿਸਤਾਨ ਦੇ ਜੀਓ ਟੀਵੀ ‘ਤੇ ਵੀ ਚਲਾਈ ਗਈ। ਅਟਲ ਜੀ ਦੀ ਅਗਵਾਈ ਵਾਲੀ ਐਨਡੀਏ ਸਰਕਾਰ 13 ਮਹੀਨੇ ਸੱਤਾ ਵਿੱਚ ਰਹਿਣ ਤੋਂ ਬਾਅਦ 17 ਅਪ੍ਰੈਲ 1999 ਨੂੰ ਡਿੱਗ ਗਈ। ਵਿਰੋਧੀ ਧਿਰ ਕੋਲ ਇੱਕ ਵੋਟ ਵੱਧ ਸੀ।