ਔਰੰਗਾਬਾਦ ‘ਚ ਸੋਮਵਾਰ ਨੂੰ ਪੀਐੱਚਡੀ ਕਰ ਰਹੇ ਇਕ ਨੌਜਵਾਨ ਨੇ ਉਸ ਵੇਲੇ ਖੁਦ ਨੂੰ ਅੱਗ ਲਗਾ ਲਈ ਜਦੋਂ ਇਕ ਵਿਦਿਆਰਥਣ ਨੇ ਉਸ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਫਿਰ ਨਾਲ ਲਿਪਟ ਗਿਆ। ਇਸ ਘਟਨਾ ‘ਚ ਨੌਜਵਾਨ 80 ਫੀਸਦੀ ਤੱਕ ਝੁਲਸ ਗਿਆ, ਜਦਕਿ ਵਿਦਿਆਰਥਣ ਵੀ 50 ਫੀਸਦੀ ਤੱਕ ਝੁਲਸ ਗਈ।
ਪੀਐਚਡੀ ਵਿਦਿਆਰਥੀ ਗਜਾਨਨ ਮੁੰਡੇ ਦੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਦੋਸ਼ ਹੈ ਕਿ ਨੌਜਵਾਨ ਦੇ ਮਾਪੇ ਵੀ ਕੁੜੀ ‘ਤੇ ਆਪਣੇ ਮੁੰਡੇ ਗਜਾਨਨ ਮੁੰਡੇ ਨਾਲ ਵਿਆਹ ਕਰਵਾਉਣ ਦਾ ਦਬਾਅ ਬਣਾ ਰਹੇ ਸਨ। ਇਸ ਮਾਮਲੇ ਵਿੱਚ ਪੁਲਿਸ ਨੇ ਨੌਜਵਾਨਾਂ ਦੇ ਮਾਪਿਆਂ ਖ਼ਿਲਾਫ਼ ਵੀ ਕੇਸ ਦਰਜ ਕਰ ਕੀਤਾ ਹੈ, ਜਿਨ੍ਹਾਂ ’ਤੇ ਉਨ੍ਹਾਂ ਨੂੰ ਧਮਕੀਆਂ ਦੇਣ ਦਾ ਦੋਸ਼ ਲਾਇਆ ਗਿਆ ਹੈ। ਔਰੰਗਾਬਾਦ ਦੀ ਇਸ ਘਟਨਾ ਤੋਂ ਪੂਰਾ ਮਹਾਰਾਸ਼ਟਰ ਸਹਿਮਿਆ ਹੋਇਆ ਹੈ। ਫਿਲਹਾਲ ਵਿਦਿਆਰਥਣ ਦੀ ਹਾਲਤ ਵੀ ਨਾਜ਼ੁਕ ਬਣੀ ਹੋਈ ਹੈ।
ਬੇਗਮਪੁਰਾ ਥਾਣੇ ਦੇ ਥਾਣੇਦਾਰ ਪ੍ਰਸ਼ਾਂਤ ਪੋਦਾਰ ਨੇ ਦੱਸਿਆ ਕਿ ਪੀੜਤ ਲੜਕੀ ਅਤੇ ਗਜਾਨਨ ਦੋਵਾਂ ਦੇ ਪ੍ਰੇਮ ਸਬੰਧ ਸਨ। ਪਰ ਗਜਾਨਨ ਕੁੜੀ ‘ਤੇ ਵਿਆਹ ਲਈ ਦਬਾਅ ਪਾ ਰਿਹਾ ਸੀ, ਜਦਕਿ ਉਹ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਸੀ। ਇਸ ਕਰਕੇ ਦੋਵਾਂ ਵਿਚਾਲੇ ਪਿਛਲੇ ਕੁਝ ਦਿਨਾਂ ਤੋਂ ਤਕਰਾਰ ਚੱਲ ਰਹੀ ਸੀ ਅਤੇ ਅਕਸਰ ਝਗੜਾ ਹੁੰਦਾ ਰਹਿੰਦਾ ਸੀ। ਸੋਮਵਾਰ ਨੂੰ ਜਦੋਂ ਵਿਦਿਆਰਥਣ ਪ੍ਰੋਫੈਸਰ ਦੇ ਕੈਬਿਨ ‘ਚ ਗਿਆ ਤਾਂ ਗਜਾਨਨ ਪੈਟਰੋਲ ਨਾਲ ਭਰੀਆਂ ਦੋ ਬੋਤਲਾਂ ਲੈ ਕੇ ਕੈਬਿਨ ‘ਚ ਦਾਖਲ ਹੋ ਗਿਆ। ਉਸ ਨੇ ਕਮਰੇ ਦਾ ਦਰਵਾਜ਼ਾ ਅੰਦਰੋਂ ਬੰਦ ਕਰ ਦਿੱਤਾ। ਉਸ ਨੇ ਕੁੜੀ ਅਤੇ ਖੁਦ ‘ਤੇ ਪੈਟਰੋਲ ਪਾ ਦਿੱਤਾ।
ਇਸ ਤੋਂ ਬਾਅਦ ਲਾਈਟਰ ਨਾਲ ਅੱਗ ਲਾ ਲਈ। ਅੱਗ ਲਗਾਉਣ ਦਾ ਇਰਾਦਾ ਵੇਖ ਲੜਕੀ ਭੱਜਣ ਲੱਗੀ ਪਰ ਗਜਾਨਨ ਨੇ ਖੁਦ ਨੂੰ ਅੱਗ ਲਗਾ ਕੇ ਕੁੜੀ ਨੂੰ ਵੀ ਫੜ ਲਿਆ। ਆਸਪਾਸ ਦੇ ਲੋਕਾਂ ਨੇ ਅੱਗ ‘ਤੇ ਕਾਬੂ ਪਾਇਆ ਅਤੇ ਪੁਲਿਸ ਦੀ ਮਦਦ ਨਾਲ ਉਨ੍ਹਾਂ ਨੂੰ ਘਾਟੀ ਦੇ ਹਸਪਤਾਲ ‘ਚ ਦਾਖਲ ਕਰਵਾਇਆ। ਦੋਵੇਂ ਬੁਰੀ ਤਰ੍ਹਾਂ ਝੁਲਸ ਗਏ। ਦੋਵਾਂ ਦੇ ਇਲਾਜ ਦੌਰਾਨ ਅੱਧੀ ਰਾਤ ਦੇ ਕਰੀਬ ਗਜਾਨਨ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : PM ਮੋਦੀ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਮੁੰਬਈ ਪੁਲਿਸ ਨੂੰ ਮਿਲੇ 7 ਆਡੀਓ ਮੈਸੇਜ
ਇਸ ਘਟਨਾ ਨੇ ਯੂਨੀਵਰਸਿਟੀ ਅਤੇ ਸਰਕਾਰੀ ਵਿਗਿਆਨ ਸੰਸਥਾ ਵਿੱਚ ਹਲਚਲ ਮਚਾ ਦਿੱਤੀ ਹੈ। ਇਸ ਕਾਰਨ ਵਿਦਿਆਰਥੀਆਂ ਵਿੱਚ ਡਰ ਦਾ ਮਾਹੌਲ ਹੈ। ਪੀੜਤਾ ਦੀ ਸਿਹਤਯਾਬੀ ਲਈ ਅਰਦਾਸਾਂ ਕੀਤੀਆਂ ਜਾ ਰਹੀਆਂ ਹਨ। ਕੁੜੀ ਦੇ ਰਿਸ਼ਤੇਦਾਰਾਂ ਵੱਲੋਂ ਦਰਜ ਕਰਵਾਈ ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਗਜਾਨਨ ਦੇ ਨਾਲ-ਨਾਲ ਉਸ ਦੀ ਮਾਂ ਅਤੇ ਪਿਤਾ ਵੀ ਉਸ ਨੂੰ ਧਮਕੀਆਂ ਦੇ ਰਹੇ ਸਨ।
ਵੀਡੀਓ ਲਈ ਕਲਿੱਕ ਕਰੋ -: