200 ਕਰੋੜ ਦੀ ਧੋਖਾਧੜੀ ਦੇ ਮਾਮਲੇ ‘ਚ ਸੁਕੇਸ਼ ਚੰਦਰਸ਼ੇਖਰ ਅਤੇ ਜੈਕਲੀਨ ਫਰਨਾਂਡੀਜ਼ ਦੀ ਮਦਦ ਕਰਨ ਵਾਲੀ ਪਿੰਕੀ ਇਰਾਨੀ ਨੂੰ ਦਿੱਲੀ ਪੁਲਸ ਦੀ ਆਰਥਿਕ ਅਪਰਾਧ ਸ਼ਾਖਾ ਨੇ ਗ੍ਰਿਫਤਾਰ ਕਰ ਲਿਆ ਹੈ। ਪਿੰਕੀ ਇਰਾਨੀ ਸੁਕੇਸ਼ ਦੇ ਕਰੀਬੀ ਮੰਨੀ ਜਾਂਦੀ ਹੈ। ਈਓਡਬਲਯੂ ਦੀ ਟੀਮ ਵੀਰਵਾਰ ਨੂੰ ਪਿੰਕੀ ਨੂੰ ਤਿਹਾੜ ਜੇਲ੍ਹ ਲੈ ਗਈ ਸੀ, ਜਿੱਥੇ ਉਸ ਨੇ ਜੇਲ੍ਹ ਨੰਬਰ 1 ਦੇ ਸਾਰੇ ਟਿਕਾਣਿਆਂ ਬਾਰੇ ਜਾਣਕਾਰੀ ਦਿੱਤੀ ਹੈ।
EOW ਦੀ ਟੀਮ ਨੇ ਪਿੰਕੀ ਇਰਾਨੀ ਨੂੰ ਪੁੱਛਿਆ ਕਿ ਤੁਸੀਂ ਤਿਹਾੜ ਜੇਲ੍ਹ ਦੇ ਕਿਹੜੇ ਗੇਟ ਤੋਂ ਅੰਦਰ ਜਾਂਦੇ ਸੀ, ਤੁਸੀਂ ਸੁਕੇਸ਼ ਨੂੰ ਕਿਸ ਜੇਲ੍ਹ ਵਿੱਚ ਮਿਲਦੇ ਸੀ ਅਤੇ ਤੁਸੀਂ ਸੁਕੇਸ਼ ਨੂੰ ਕਿਵੇਂ ਮਿਲੇ ਸੀ, ਤੁਸੀਂ ਸੁਕੇਸ਼ ਨਾਲ ਕਿੰਨੇ ਹੋਰ ਲੋਕਾਂ ਨੂੰ ਮਿਲਾਇਆ ਸੀ, ਤਿਹਾੜ ਜੇਲ੍ਹ ਵਿੱਚ ਦਾਖ਼ਲੇ ਦਾ ਪੂਰਾ ਰੂਟ ਮੈਪ ਪਿੰਕੀ ਈਰਾਨੀ ਨੇ EOW ਟੀਮ ਨੂੰ ਦੱਸਿਆ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਪਿੰਕੀ ਇਰਾਨੀ 2 ਘੰਟੇ ਤੋਂ ਵੱਧ ਸਮਾਂ ਤਿਹਾੜ ਜੇਲ੍ਹ ਅੰਦਰ ਪੁਲਿਸ ਟੀਮ ਨਾਲ ਰਹੀ। ਪਿੰਕੀ ਇਰਾਨੀ ਨੇ ਸੁਕੇਸ਼ ਨਾਲ ਜੇਲ੍ਹ ਨੰਬਰ 1 ਦੀ ਹਰ ਮੁਲਾਕਾਤ ਬਾਰੇ ਪੂਰਾ ਖੁਲਾਸਾ ਕੀਤਾ ਹੈ। ਦਿੱਲੀ ਪੁਲਿਸ ਦੇ ਬੁਲਾਰੇ ਸੁਮਨ ਨਲਵਾ ਦਾ ਕਹਿਣਾ ਹੈ ਕਿ ਮੁੰਬਈ ਨਿਵਾਸੀ ਪਿੰਕੀ ਇਰਾਨੀ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਸੀ। ਇਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਅਦਾਲਤ ਵੱਲੋਂ ਪਿੰਕੀ ਨੂੰ ਤਿੰਨ ਦਿਨਾਂ ਲਈ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। ਪਿੰਕੀ ਦੀ ਪੁਲਸ ਹਿਰਾਸਤ ਸ਼ਨੀਵਾਰ ਨੂੰ ਖਤਮ ਹੋ ਰਹੀ ਹੈ, ਜਿਸ ਤੋਂ ਬਾਅਦ ਉਸ ਨੂੰ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ।