ਇੰਸਟੈਂਟ ਮੈਸੇਜਿੰਗ ਐਪ ਵ੍ਹਟਸਐਪ (WhatsApp) ਨੇ ਆਈਓਐੱਸ ਯੂਜਰਸ ਲਈ ਨਵਾਂ ਐਪ ਇੰਟਰਫੇਸ ਅਪਡੇਟ ਜਾਰੀ ਕਰ ਦਿੱਤਾ ਹੈ। ਨਵੇਂ ਅਪਡੇਟ ਵਿਚ ਯੂਜਰਸ ਨੂੰ ਨਵੇਂ ਆਈਕਾਨਸ ਅਤੇ ਕਲਰਸ ਦੇ ਨਾਲ ਡਿਜ਼ਾਈਨ ਵਿਚ ਵੀ ਬਦਲਾਅ ਮਿਲੇਗਾ। ਅਪਡੇਟ ਨੂੰ ਬੀਟਾ ਯੂਜਰਸ ਲਈ ਪੇਸ਼ ਕੀਤਾ ਗਿਆ ਹੈ। ਕੰਪਨੀ ਆਉਣ ਵਾਲੇ ਹਫਤਿਆਂ ਵਿਚ iOS 23.21.1.70 ਅਪਡੇਟ ਨੂੰ ਆਪਣੇ ਸਾਰੇ ਯੂਜਰਸ ਨਾਲ ਰੋਲ ਆਊਟ ਕਰਨ ਵਾਲੀ ਹੈ।
ਕੰਪਨੀ ਨਵੇਂ ਅਪਡਟ ਦੇ ਨਾਲ ਪੂਰੇ ਐਪ ਇੰਟਰਫੇਸ ਨੂੰ ਬਦਲਣ ਵਾਲੀ ਹੈ।ਇਸ ਵਿਚ ਐਪ ਦੇ ਮੁੱਖ ਟਿੰਟ ਕਲਰ ਨੂੰ ਨਵੇਂ ਰੂਪ ਵਿਚ ਪੇਸ਼ ਕਰਨਾ ਸ਼ਾਮਲ ਹੈ। ਕੰਪਨੀ ਨੇ ਐਪ ਵਿਚ ਨਵਾਂ ਗ੍ਰੀਨ ਕਲਰ ਸ਼ਾਮਲ ਕੀਤਾ ਹੈ। ਨਵੇਂ ਕਲਰ ਦੇ ਨਾਲ ਐਪ ਦੇ ਆਈਕਾਨ ਪਹਿਲਾਂ ਤੋਂ ਜ਼ਿਆਦਾ ਬ੍ਰਾਈਟ ਤੇ ਹਾਈਲਾਈਟ ਤਰੀਕੇ ਨਾਲ ਦਿਖਣਗੇ। ਯਾਨੀ ਕੰਪਨੀ ਨੇ ਐਪ ਇੰਟਰਫੇਸ ਨੂੰ ਆਕਰਸ਼ਕ ਲੁੱਕ ਵਿਚ ਪੇਸ਼ ਕੀਤਾ ਹੈ।
ਹੋਰ ਬਦਲਾਅ ਦੀ ਗੱਲ ਕੀਤੀ ਜਾਵੇ ਤਾਂ iOS 23.21.1.70 ਅਪਡੇਟ ਵਿਚ ਐਪ ਦੀ ਸੈਟਿੰਗਸ ਤੇ ਚੈਟ ਇੰਫਰਮੇਸ਼ਨ ਸਕ੍ਰੀਨ ‘ਤੇ ਡਿਜ਼ਾਈਨ ਤੇ ਆਈਕਾਨ ਵਿਚ ਬਦਲਾਅ ਕੀਤਾ ਗਿਆ ਹੈ। ਹੁਣ ਇਹ ਪਹਿਲਾਂ ਤੋਂ ਜ਼ਿਆਦਾ ਕਲਰ ਵਿਚ ਉਪਲਬਧ ਹੋਣਗੇ।
ਵ੍ਹਟਸਐਪ ਨੇ ਹੁਣੇ ਜਿਹੇ ਐਂਡ੍ਰਾਇਡ ਯੂਜਰਸ ਲਈ ਪਾਸਵਰਡ ਰਹਿਤ ਪਾਸਕੀ ਸਹੂਲਤ ਨੂੰ ਰੋਲ ਆਊਟ ਕਰਨ ਦਾ ਐਲਾਨ ਕੀਤਾ ਹੈ। ਇਸ ਸਹੂਲਤ ਨੂੰ ਨਵੇਂ ਸਕਿਓਰਿਟੀ ਫੀਚਰਵਜੋਂ ਪੇਸ਼ ਕੀਤਾ ਗਿਆ ਹੈ। ਕੰਪਨੀ ਨੇ ਕਿਹਾ ਕਿ ਇਸ ਕਦਮ ਦਾ ਉਦੇਸ਼ ਰਵਾਇਤੀ ਦੋ ਫੈਕਟਰ SMS ਆਥੈਂਟੀਕੇਸ਼ਨ ਦੀ ਲੋੜ ਨੂੰ ਖਤਮ ਕਰਕੇ ਸੁਰੱਖਿਆ ਤੇ ਸਹੂਲਤ ਨੂੰ ਵਧਾਉਣਾ ਹੈ ਜੋ ਅਸੁਰੱਖਿਅਤ ਤੇ ਪ੍ਰੇਸ਼ਾਨ ਕਰਨ ਵਾਲਾ ਸੀ।
ਇਹ ਵੀ ਪੜ੍ਹੋ : ਭਾਰਤ ਨੂੰ ਝਟਕਾ! ਇੰਗਲੈਂਡ-ਸ਼੍ਰੀਲੰਕਾ ਖਿਲਾਫ ਮੁਕਾਬਲੇ ਤੋਂ ਬਾਹਰ ਰਹਿ ਸਕਦੇ ਹਨ ਹਾਰਦਿਕ ਪਾਂਡੇਯ,
ਇਸ ਤੋਂ ਇਲਾਵਾ ਪਲੇਟਫਾਰਮ ਲਾਕ ਚੈਟ ਨੂੰ ਹਾਈਡ ਕਰਨ ਦੀ ਸਹੂਲਤ ਦੇਣ ‘ਤੇ ਵੀ ਕੰਮ ਕਰ ਰਿਹਾ ਹੈ।ਹੁਣ ਤੱਕ ਯੂਜਰਸ ਨੂੰ ਐਪ ਨੂੰ ਲਾਕ ਕਰਨ ਤੇ ਚੈਟ ਨੂੰ ਲਾਕ ਕਰਨ ਦੀ ਸਹੂਲਤ ਮਿਲਦੀ ਹੈ ਪਰ ਨਵੇਂ ਫੀਚਰ ਦੇ ਬਾਅਦ ਯੂਜਰਸ ਨੂੰ ਵਾਧੂ ਸਕਿਓਰਿਟੀ ਮਿਲੇਗੀ।