ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਇਸ ਵੇਲੇ ਦੇਸ਼ ਵਿੱਚ ਚਾਰੇ ਪਾਸਿਓਂ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ। ਵਿਰੋਧੀ ਧਿਰ ਦੇ ਨਾਲ-ਨਾਲ ਉਨ੍ਹਾਂ ਦੀ ਆਪਣੀ ਪਾਰਟੀ ਦੇ ਸਾਂਸਦਾਂ ਨੇ ਵੀ ਉਨ੍ਹਾਂ ਦੀ ਖਿਲਾਫਤ ਸ਼ੁਰੂ ਕਰ ਦਿੱਤੀ ਹੈ। ਇਸੇ ਵਿਚਾਲੇ ਐਤਵਾਰ ਨੂੰ ਖ਼ੈਬਰ ਪਖਤੂਨਖ਼ਵਾ ਦੇ ਮਲਕੰਦ ਇਲਾਕੇ ਵਿੱਚ ਜਨਤਕ ਸਭਾ ਦੌਰਾਨ ਇਮਰਾਨ ਖਾਨ ਨੇ ਭਾਰਤ ਦੀਆਂ ਤਾਰੀਫ਼ਾਂ ਦੇ ਪੁਲ ਬੰਨ੍ਹ ਦਿੱਤੇ।
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਵਿਰੋਧੀ ਧਿਰ ਨੂੰ ਗ਼ਲਤ ਨੀਤੀਆਂ ‘ਤੇ ਘੇਰਦੇ ਹੋਏ ਹਿੰਦੁਸਤਾਨ ਦੀ ਵਿਦੇਸ਼ ਨੀਤੀ ਨੂੰ ਲੋਕਾਂ ਦੇ ਹਿਤ ਦੀ ਨੀਤੀ ਕਰਾਰ ਦਿੱਤਾ। ਇੰਨਾ ਹੀ ਨਹੀਂ ਉਨ੍ਹਾਂ ਵੱਡੇ ਦੇਸ਼ਾਂ ਦੇ ਵਿਵਾਦ ਵਿੱਚ ਭਾਰਤ ਨੂੰ ਇਸ਼ਾਰਿਆਂ ਵਿੱਚ ਨਿਰਪੱਖ ਵੀ ਕਿਹਾ।
ਇਮਰਾਨ ਨੇ ਰੈਲੀ ਦੌਰਾਨ ਕਿਹਾ, ‘ਨਾਲ ਵਾਲਾ ਸਾਡਾ ਮੁਲਕ ਹੈ ਹਿੰਦੁਸਤਾਨ। ਮੈਂ ਅੱਜ ਹਿੰਦੁਸਤਾਨ ਦੀ ਸ਼ਲਾਘਾ ਕਰਦਾ ਹਾਂ। ਇਨ੍ਹਾਂ ਨੇ ਹਮੇਸ਼ਾ ਆਜ਼ਾਦ ਵਿਦੇਸ਼ ਨੀਤੀ ਰਖੀ ਹੈ। ਅੱਜ ਹਿੰਦੁਸਤਾਨ ਉਨ੍ਹਾਂ ਦੇ ਨਾਲ (ਵੱਡੀਆਂ ਤਾਕਤਾਂ ਦੇ ਨਾਲ) ਮਿਲਿਆ ਹੋਇਆ ਹੈ। ਉਨ੍ਹਾਂ ਦੇ ਨਾਲ ਅਲਾਇਡ ਹੈ।’
ਇਮਰਾਨ ਨੇ ਅੱਗੇ ਕਿਹਾ ਕਿ ‘ਹਿੰਦੁਸਤਾਨ ਕਵਾਡ ਦੇ ਅੰਦਰ ਅਮਰੀਕਾ ਦਾ ਸਹਿਯੋਗੀ ਹੈ ਤੇ ਆਪਣੇ ਆਪ ਨੂੰ ਕਹਿੰਦਾ ਹੈ ਕਿ ਮੈਂ ਨਿਊਟਰਲ ਹਾਂ। ਰੂਸ ਤੋਂ ਤੇਲ ਮੰਗਵਾ ਰਿਹਾ ਹੈ, ਜਦਕਿ ਪਾਬੰਦੀਆਂ ਲੱਗੀਆਂ ਹੋਈਆਂ ਹੈ, ਕਿਉਂਕਿ ਹਿੰਦੁਸਤਾਨ ਦੀ ਨੀਤੀ ਆਪਣੇ ਲੋਕਾਂ ਲਈ ਹੈ।’
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਜ਼ਿਕਰਯੋਗ ਹੈ ਕਿ ਯੂਕਰੇਨ ਨੂੰ ਲੈ ਕੇ ਰੂਸ ਤੇ ਪੱਛਮੀ ਦੇਸ਼ਾਂ ਵਿਚਾਲੇ ਛਿੜੇ ਤਣਾਅ ਨੂੰ ਲੈ ਕੇ ਭਾਰਤ ਨੇ ਹੁਣ ਤੱਕ ਕਿਸੇ ਦਾ ਪੱਖ ਨਹੀਂ ਲਿਆ ਹੈ। ਹਾਲਾਂਕਿ, ਭਾਰਤ ਵੱਲੋਂ ਜੰਗ ਨੂੰ ਖ਼ਤਮ ਕਰਨ ਤੇ ਗੱਲਬਾਤ ਰਾਹੀਂ ਵਿਵਾਦ ਸੁਲਝਾਉਣ ਦੀ ਮੰਗ ਕੀਤੀ ਜਾਂਦੀ ਰਹੀ ਹੈ। ਜਿਥੇ ਪੱਛਮੀ ਦੇਸ਼ਾਂ ਨੇ ਇੱਕ ਤੋਂ ਬਾਅਦ ਇੱਕ ਯੂਕਰੇਨ ‘ਤੇ ਹਮਲੇ ਲਈ ਰੂਸ ‘ਤੇ ਪਾਬੰਦੀਆਂ ਲਾਉਣ ਦਾ ਐਲਾਨ ਕੀਤਾ ਹੈ, ਤਾਂ ਉਥੇ ਹੀ ਭਾਰਤ ਨੇ ਆਪਣੇ ਪੁਰਾਣੇ ਸਬੰਧਾਂ ਤੇ ਨਿਰਪੱਖਤਾ ਨਾਲ ਜਾਣੂ ਕਰਵਾਉਂਦੇ ਹੋਏ ਰੂਸ ਨਾਲ ਵਪਾਰ ਜਾਰੀ ਰੱਖਿਆ ਹੈ।