ਪ੍ਰੀਖਿਆ ਪੇ ਚਰਚਾ ‘ਚ ਪੀਐੱਮ ਮੋਦੀ ਨੇ ਦਸਵੀਂ ਤੇ 12ਵੀਂ ਦੇ ਵਿਦਿਆਰਥੀਆਂ ਨਾਲ ਬੋਰਡ ਐਗਜ਼ਾਮ ਨੂੰ ਲੈ ਕੇ ਗੱਲਬਾਤ ਕੀਤੀ। ਪੀਐੱਮ ਨੇ ਸਟੂਡੈਂਟਸ ਨੂੰ ਕਿਹਾ ਕਿ ਸਾਰਿਆਂ ਕੋਲ ਦਿਨ ਵਿਚ 24 ਘੰਟੇ ਹੀ ਹੁੰਦੇ ਹਨ। ਕੋਈ ਇੰਨੇ ਹੀ ਸਮੇਂ ਵਿਚ ਸਾਰਾ ਕੁਝ ਕਰ ਲੈਂਦਾ ਹੈ ਤੇ ਕੋਈ ਇਹੀ ਕਹਿੰਦਾ ਰਹਿੰਦਾ ਹੈ ਕਿ ਸਮਾਂ ਨਹੀਂ ਹੈ। ਅਜਿਹੇ ਵਿਚ ਟਾਈਮ ਮੈਨੇਜਮੈਂਟ ਸਿੱਖਣਾ ਬਹੁਤ ਜ਼ਰੂਰੀ ਹੈ।
PM ਮੋਦੀ ਨੇ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਕਿ ਆਪਣਾ ਪੂਰਾ ਧਿਆਨ ਸਿਰਫ਼ ਪੜ੍ਹਾਈ ‘ਤੇ ਕੇਂਦਰਿਤ ਕਰਨ। ਇਸ ਨਾਲ ਦਬਾਅ ਆਪਣੇ ਆਪ ਦੂਰ ਹੋ ਜਾਵੇਗਾ। ਹਰ ਸਮੇਂ ਉਤੇ ਆਪਣੇ ਆਪ ਨੂੰ ਚੁਣੌਤੀ ਦਿੰਦੇ ਰਹਿਣਾ ਚਾਹੀਦਾ ਹੈ। ਬਹੁਤ ਸਾਰੇ ਲੋਕ ਖੁਦ ਨਾਲ ਖੁਦ ਦੀ ਲੜਾਈ ਨਹੀਂ ਲੜਦੇ। ਇਸ ਲਈ ਖੁਦ ਨਾਲ ਲੜਨਾ ਸਿੱਖੋ। ਆਪਣੇ ਆਪ ਨੂੰ ਪੁੱਛੋ ਕਿ ਮੈਂ ਜੀਵਨ ਵਿਚ ਕੀ ਬਣਨਾ ਚਾਹੁੰਦਾ ਹਾਂ ਤੇ ਕੀ ਬਣਨ ਨਾਲ ਮੈਂ ਸੰਤੁਸ਼ਟ ਹੋਵਾਂਗਾ। ਹੌਲੀ-ਹੌਲੀ ਮਨ ਨੂੰ ਕਿਤੇ ਸਥਿਰ ਕਰਨਾ ਹੈ। ਮਨ ਨੂੰ ਭਟਕਾਉਣਾ ਨਹੀਂ ਹੈ ਸਗੋਂ ਇਕ ਚੀਜ਼ ਉਤੇ ਕੇਂਦਰਿਤ ਕਰਨਾ ਚਾਹੀਦਾ ਹੈ।
PM ਮੋਦੀ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਖੁਦ ਮਿਸਾਲ ਬਣੋ। ਕਿਸੇ ਨੂੰ ਵੀ ਕੁਝ ਸਿਖਾਉਣ ਤੋਂ ਪਹਿਲਾਂ ਖੁਦ ਮਿਸਾਲ ਕਾਇਮ ਕਰੋ। ਪੀਐੱਮ ਮੋਦੀ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਨ੍ਹਾਂ ਨੂੰ ਹੈਲਦੀ ਡਾਇਟ ਲੈਣਾ ਜ਼ਰੂਰੀ ਹੈ। ਨਾਲ ਹੀ ਪੜ੍ਹਾਈ ਦੇ ਨਾਲ-ਨਾਲ ਚੰਗੀ ਨੀਂਦ ਵੀ ਜ਼ਰੂਰੀ ਹੈ। ਬੱਚਿਆਂ ਨੂੰ ਗੂਗਲ ‘ਤੇ ਇਹ ਨਹੀਂ ਦੇਖਣਾ ਚਾਹੀਦਾ ਕਿ ਉਨ੍ਹਾਂ ਨੂੰ ਕੀ ਖਾਣਾ ਚਾਹੀਦਾ ਹੈ ਕੀ ਨਹੀਂ, ਜੋ ਵੀ ਸਿਹਤਮੰਦ ਚੀਜ਼ਾਂ ਹਨ, ਉਹ ਖਾਣੀਆਂ ਚਾਹੀਦੀਆਂ ਹਨ। ਪ੍ਰਧਾਨ ਮੰਤਰੀ ਮੋਦੀ ਨੇ ਬੱਚਿਆਂ ਨੂੰ ਇਹ ਵੀ ਦੱਸਿਆ ਕਿ ਉਹ ਆਪਣੇ ਮਨ ਨੂੰ ਕਿਵੇਂ ਸ਼ਾਂਤ ਰੱਖ ਸਕਦੇ ਹਨ। ਉਨ੍ਹਾਂ ਦੱਸਿਆ ਕਿ ਬਿਨਾਂ ਮਤਲਬ ਦੀਆਂ ਗੱਲਾਂ ਕਰਨ ਦੀ ਬਜਾਏ ਖੁਦ ‘ਤੇ ਫੋਕਸ ਕਰਨਾ ਜ਼ਰੂਰੀ ਹੈ। ਜੇਕਰ ਤੁਸੀਂ ਦੂਜੀਆਂ ਚੀਜ਼ਾਂ ਬਾਰੇ ਜ਼ਿਆਦਾ ਗੱਲ ਕਰੋਗੇ ਤਾਂ ਮਨ ਭਟਕ ਸਕਦਾ ਹੈ। ਧਿਆਨ ਲਗਾਉਣਾ ਬੇਹੱਦ ਜ਼ਰੂਰੀ ਹੈ।
ਇਹ ਵੀ ਪੜ੍ਹੋ : ਰਾਮ ਮਿਲਾਏ ਜੋੜੀ, ਢਾਈ ਫੁੱਟ ਦੇ ਲਾੜੇ ਨੇ ਸਾਢੇ ਤਿੰਨ ਫੁੱਟ ਦੀ ਦੁਲਹਨ ਨਾਲ ਰਚਾਇਆ ਵਿਆਹ
ਪ੍ਰੀਖਿਆ ’ਤੇ ਚਰਚਾ ਪ੍ਰੋਗਰਾਮ ਦੌਰਾਨ PM ਮੋਦੀ ਦੀ ਮਾਪਿਆਂ ਨੂੰ ਅਪੀਲ ਕਿ “ਆਪਣੇ ਬੱਚਿਆਂ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਉਨ੍ਹਾਂ ਦੀ ਇੱਛਾ ਤੇ ਸਮਰੱਥਾ ਨੂੰ ਸਮਝੋ। ਉਨ੍ਹਾਂ ਦੀ ਸਮਰੱਥਾ ਦੇ ਹਿਸਾਬ ਨਾਲ ਉਨ੍ਹਾਂ ਨੂੰ ਮਾਨਿਟਰ ਕਰੋ।
ਵੀਡੀਓ ਲਈ ਕਲਿੱਕ ਕਰੋ -:
