ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰਿਆਣਾ ਦੇ ਰੇਵਾੜੀ ਵਿਚ ਵੱਖ-ਵੱਖ ਵਿਕਾਸ ਯੋਜਨਾਵਾਂ ਦਾ ਉਦਘਾਟਨ ਕਰਨ ਪਹੁੰਚੇ। ਇਸ ਮੌਕੇ ਉਨ੍ਹਾਂ ਜਨ ਸਭਾ ਨੂੰ ਸੰਬੋਧਨ ਕਰਦਿਆਂ ਕਿਹਾ 2013 ਵਿਚ ਜਦੋਂ ਮੈਨੂੰ ਭਾਜਪਾ ਨੇ ਪੀਐੱਮ ਅਹੁਦੇ ਦਾ ਉਮੀਦਵਾਰ ਐਲਾਨਿਆ ਸੀ ਉਦੋਂ ਮੇਰਾ ਪਹਿਲਾ ਪ੍ਰੋਗਰਾਮ ਰੇਵਾੜੀ ਵਿਚ ਹੋਇਆ ਸੀ ਤੇ ਰੇਵਾੜੀ ਨੇ ਮੈਨੂੰ 272 ਪਾਰ ਦਾ ਆਸ਼ੀਰਵਾਦ ਦਿੱਤਾ ਸੀ ਤੇ ਤੁਹਾਡਾ ਉਹ ਆਸ਼ੀਰਵਾਦ ਸਿੱਧੀ ਬਣ ਗਿਆ। ਹੁਣ ਲੋਕ ਕਹਿ ਰਹੇ ਹਨ ਕਿ ਮੈਂ ਫਿਰ ਇਕ ਵਾਰ ਰੇਵਾੜੀ ਆਇਆ ਹਾਂ ਤਾਂ ਤੁਹਾਡਾ ਆਸ਼ੀਰਵਾਦ ਹੈ-ਅਬਕੀ ਬਾਰ NDA ਸਰਕਾਰ 400 ਪਾਰ’।
ਆਪਣੇ ਯੂਏਈ ਦੌਰੇ ਦਾ ਜ਼ਿਕਰ ਕਰਦਿਆਂ PM ਮੋਦੀ ਨੇ ਕਿਹਾ ਕਿ ਯੂਏਈ ਤੇ ਕਤਰ ਵਿਚ ਜਿਸ ਤਰ੍ਹਾਂ ਭਾਰਤ ਨੂੰ ਸਨਮਾਨ ਮਿਲਦਾ ਹੈ, ਹਰ ਕੋਨੇ ਤੋਂ ਭਾਰਤ ਨੂੰ ਸ਼ੁੱਭਕਾਮਨਾਵਾਂ ਮਿਲਦੀਆਂ ਹਨ, ਉਹ ਸਨਮਾਨ ਸਿਰਫ ਮੋਦੀ ਦਾ ਨਹੀਂ ਹਨ, ਉਹ ਸਨਮਾਨ ਹਰ ਭਾਰਤੀ ਦਾ ਹੈ। ਪੀਐੱਮ ਮੋਦੀ ਨੇ ਕਿਹਾ ਕਿ 10 ਸਾਲਾਂ ਵਿਚ ਭਾਰਤ 11ਵੇਂ ਸਥਾਨ ਤੋਂ ਉਪਰ ਉਠ ਕੇ 5ਵੇਂ ਸਥਾਨ ਦੀ ਆਰਥਿਕ ਮਹਾਸ਼ਕਲੀ ਬਣਿਆ। ਇਹ ਵੀ ਤੁਹਾਡੇ ਆਸ਼ੀਰਵਾਦ ਨਾਲ ਹੋਇਆ ਹੈ। ਹੁਣ ਮੈਨੂੰ ਆਪਣੇ ਤੀਜੇ ਕਾਰਜਕਾਲ ਵਿਚ ਆਉਣ ਵਾਲੇ ਸਾਲਾਂ ਵਿਚ ਭਾਰਤ ਨੂੰ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਆਰਥਿਕ ਤਾਕਤ ਬਣਾਉਣ ਲਈ ਤੁਹਾਡਾ ਆਸ਼ੀਰਵਾਦ ਚਾਹੀਦਾ ਹੈ।
ਇਹ ਵੀ ਪੜ੍ਹੋ : ਕਾਂਗਰਸ ਦੇ ਫ੍ਰੀਜ ਖਾਤਿਆਂ ਤੋਂ ਹਟੀ ਰੋਕ, ਬਿਜਲੀ ਬਿੱਲ ਭਰਨ ਤੇ ਮੁਲਾਜ਼ਮਾਂ ਨੂੰ ਤਨਖਾਹ ਦੇਣ ‘ਚ ਪਾਰਟੀ ਨੂੰ ਆ ਰਹੀ ਸੀ ਮੁਸ਼ਕਲ
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਵਿਕਸਿਤ ਭਾਰਤ ਲਈ ਹਰਿਆਣਾ ਦਾ ਵਿਕਸਿਤ ਹੋਣਾ ਬਹੁਤ ਜ਼ਰੂਰੀ ਹੈ। ਹਰਿਆਣਾ ਵਿਕਸਿਤ ਉਦੋਂ ਹੀ ਹੋਵੇਗਾ ਜਦੋਂ ਇਥੇ ਆਧੁਨਿਕ ਸੜਕਾਂ ਬਣਨਗੀਆਂ। ਜਦੋਂ ਇਥੇ ਰੇਲਵੇ ਦਾ ਆਧੁਨਿਕ ਨੈਟਵਰਕ ਹੋਵੇਗਾ। ਹਰਿਆਣਾ ਵਿਕਸਿਤ ਉਦੋਂ ਹੋਵੇਗਾ ਜਦੋਂ ਇਥੇ ਵੱਡੇ ਤੇ ਚੰਗੇ ਹਸਪਤਾਲ ਬਣਨਗੇ। ਥੋੜ੍ਹੀ ਦੇਰ ਪਹਿਲਾਂ ਹੀ ਮੈਨੂੰ 10,000 ਕਰੋੜ ਰੁਪਏ ਦੀਆਂ ਵਿਕਾਸ ਯੋਜਨਾਵਾਂ ਹਰਿਆਣਾ ਨੂੰ ਸੌਂਪਣ ਦਾ ਮੌਕਾ ਮਿਲਿਆ। ਪ੍ਰਭੂ ਰਾਮ ਦੇ ਆਸ਼ੀਰਵਾਦ ਅਜਿਹੇ ਹਨ ਕਿ ਅੱਜ ਕੱਲ੍ਹ ਮੈਨੂੰ ਹਰ ਸਥਾਨ ‘ਤੇ ਅਜਿਹੇ ਪਵਿੱਤਰ ਕੰਮ ਨਾਲ ਜੁੜਨ ਦਾ ਮੌਕਾ ਮਿਲ ਜਾਂਦਾ ਹੈ, ਇਹ ਰਾਮ ਜੀ ਦੀ ਕ੍ਰਿਪਾ ਹੈ।