ਹਰਿਆਣਾ ਦੇ ਕਰਨਾਲ ਵਿੱਚ ਹਾਈਵੇ ਤੋਂ ਗ੍ਰਿਫਤਾਰ ਕੀਤੇ ਗਏ ਚਾਰ ਅੱਤਵਾਦੀਆਂ ਵਿੱਚੋਂ ਇੱਕ ਭੁਪਿੰਦਰ ਸਿੰਘ ਸੈਣੀ ਦੇ ਲੁਧਿਆਣਾ ਦੇ ਘਰ ਅਮਲਤਾਸ ਐਨਕਲੇਵ ਵਿੱਚ ਵੀਰਵਾਰ ਸ਼ਾਮ ਨੇ ਪੁਲਿਸ ਨੇ ਦਬਿਸ਼ ਕੀਤੀ। ਪੁਲਿਸ ਨੇ ਕਾਰਵਾਈ ਦੌਰਾਨ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ। ਗ੍ਰਿਫਤਾਰ ਹੋਇਆ ਭੁਪਿੰਦਰ ਘਰ ਵਾਲਿਆਂ ਨੂੰ ਹਜ਼ੂਰ ਸਾਹਿਬ ਜਾਣ ਦੀ ਗੱਲ ਕਹਿ ਕੇ ਗਿਆ ਸੀ।
ਪੁਲਿਸ ਨੇ ਦੇਰ ਸ਼ਾਮ ਦਬਿਸ਼ ਦੌਰਾਨ ਅੱਤਵਾਦੀ ਭੁਪਿੰਦਰ ਦੇ ਘ ਦੀ ਤਲਾਸ਼ੀ ਲਈ। ਨਾਲ ਹੀ ਘਰ ਦੇ ਆਲੇ-ਦੁਆਲੇ ਖਾਲੀ ਪਲਾਟਾਂ ਵਿੱਚ ਵੀ ਚੈਕਿੰਗ ਕੀਤੀ। ਨੌਜਵਾਨ ਦੇ ਕਿਨ੍ਹਾਂ ਲੋਕਾਂ ਨਾਲ ਸ਼ਹਿਰ ਵਿੱਚ ਸਬੰਧ ਹਨ ਤੇ ਕਿਨ੍ਹਾਂ ਲੋਕਾਂ ਦੇ ਕੋਲ ਆਉਣਾ-ਜਾਣਾ ਸੀ, ਪੁਲਿਸ ਇਸ ਦੀ ਵੀ ਸੂਚੀ ਬਣਾ ਰਹੀ ਹੈ। ਪੁਲਿਸ ਪਰਿਵਾਰ ਦੇ ਲੋਕਾਂ ਤੋਂ ਵੀ ਪੁੱਛ-ਗਿੱਛ ਕਰ ਰਹੀ ਹੈ।
ਸਰਪੰਚ ਨਰਭੈ ਸਿੰਘ ਨੇ ਦੱਸਿਆ ਕਿ ਨੌਜਵਾਨ ਦਾ ਵਤੀਰਾ ਇਲਾਕੇ ਵਿੱਚ ਸਾਰਿਆਂ ਨਾਲ ਸਹੀ ਸੀ। ਹਾਲ ਹੀ ਵਿੱਚ ਹੀ ਭੁਪਿੰਦਰ ਨੇ ਪੜ੍ਹਾਈ ਖ਼ਤਮ ਕੀਤੀ ਸੀ ਤੇ ਪ੍ਰੀਤ ਨਾਂ ਦੀ ਪ੍ਰਾਈਵੇਟ ਫੈਕਟਰੀ ਵਿੱਚ ਕੰਮਰ ਕਰਦਾ ਸੀ। ਭੁਪਿੰਦਰ ਦੇ ਪਿਤਾ ਡਰਾਈਵਰ ਹਨ।
ਭੁਪਿੰਦਰ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਆਪਣੇ ਦੋਸਤਾਂ ਦੇ ਨਾਲ ਸ੍ਰੀ ਹਜ਼ੂਰ ਸਾਹਿਬ ਜਾਣ ਦੀ ਗੱਲ਼ ਕਹਿ ਕੇ ਨਿਕਲਿਆ ਸੀ। ਗੁਆਂਢੀ ਮੁਤਾਬਕ ਪਰਿਵਾਰ ਨੂੰ ਇਸ ਬਾਰੇ ਬਿਲਕੁਲ ਜਾਣਕਾਰੀ ਨਹੀਂ ਸੀ ਕਿ ਨੌਜਵਾਨ ਦੇ ਤਾਰ ਕਿਸੇ ਅੱਤਵਾਦੀ ਗਰੁੱਪ ਤੇ ਪਾਕਿਸਤਾਨ ਨਾਲ ਜੁੜੇ ਹੋਏ ਹਨ।
ਵੀਡੀਓ ਲਈ ਕਲਿੱਕ ਕਰੋ -: