ਪਟਿਆਲਾ ‘ਚ ਜਨਮ ਦਿਨ ‘ਤੇ ਕੇਕ ਖਾਣ ਤੋਂ ਬਾਅਦ ਹੋਈ 10 ਸਾਲਾ ਬੱਚੀ ਮਾਨਵੀ ਦੀ ਮੌਤ ਦੇ ਕਾਰਨਾਂ ਦਾ ਵੀ ਮੁੱਢਲੀ ਜਾਂਚ ਰਿਪੋਰਟ ਸਾਹਮਣੇ ਨਹੀਂ ਆ ਸਕੀ ਹੈ। ਮੈਡੀਕਲ ਕਾਲਜ ਪਟਿਆਲਾ ਵਿੱਚ ਕਰਵਾਏ ਪੋਸਟਮਾਰਟਮ ਦੀ ਮੁੱਢਲੀ ਜਾਂਚ ਰਿਪੋਰਟ ਵਿੱਚ ਡਾਕਟਰਾਂ ਨੇ ਮੌਤ ਦਾ ਕਾਰਨ ਦੱਸਣ ਤੋਂ ਅਸਮਰੱਥਾ ਪ੍ਰਗਟਾਈ ਹੈ। ਇਸ ਦੇ ਨਾਲ ਹੀ ਪੋਸਟਮਾਰਟਮ ਦੌਰਾਨ ਬੱਚੀ ਦੀ ਲਾਸ਼ ਤੋਂ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ, ਜਿਸ ਦੀ ਰਿਪੋਰਟ ਆਉਣ ‘ਚ ਕਰੀਬ 2 ਤੋਂ 3 ਮਹੀਨੇ ਦਾ ਸਮਾਂ ਲੱਗ ਸਕਦਾ ਹੈ।
ਮਿਲੀ ਜਾਣਕਾਰੀ ਮੁਤਾਬਕ ਡਾਕਟਰਾਂ ਨੇ ਮਾਨਵੀ ਦੇ ਪੋਸਟਮਾਰਟਮ ਦੀ ਮੁੱਢਲੀ ਜਾਂਚ ਰਿਪੋਰਟ ਪੁਲੀਸ ਨੂੰ ਸੌਂਪ ਦਿੱਤੀ ਹੈ। ਰਿਪੋਰਟ ਨੇ ਕਾਰਨ ਦੱਸਣ ਤੋਂ ਅਸਮਰੱਥਾ ਪ੍ਰਗਟਾਈ ਹੈ। ਡਾਕਟਰਾਂ ਨੇ ਲਿਖਿਆ ਹੈ ਕਿ ਬੱਚੀ ਦੀ ਮੌਤ ਦੇ ਕਾਰਨਾਂ ਨੂੰ ਫਿਲਹਾਲ ਪੈਂਡਿੰਗ ਰੱਖਿਆ ਗਿਆ ਹੈ। ਪਰ ਦੱਸਿਆ ਗਿਆ ਹੈ ਕਿ ਲੜਕੀ ਦੇ ਸਰੀਰ ਤੋਂ ਵਿਸਰਾ ਕੱਢ ਲਿਆ ਗਿਆ ਹੈ। ਮਾਨਵੀ ਦੇ ਸਰੀਰ ‘ਚੋਂ 16 ਸੈਂਪਲ ਜਾਂਚ ਲਈ ਭੇਜੇ ਗਏ ਹਨ, ਜਿਨ੍ਹਾਂ ਦੀ ਪੈਥੋਲੋਜੀ ਲੈਬ ਅਤੇ ਕੈਮੀਕਲ ਲੈਬ ‘ਚ ਜਾਂਚ ਕੀਤੀ ਜਾਵੇਗੀ। ਡਾਕਟਰਾਂ ਨੇ ਬੱਚੀ ਦੇ ਪੇਟ, ਫੂਡ ਪਾਈਪ ਅਤੇ ਅੰਤੜੀਆਂ ਦੇ ਸੈਂਪਲ ਲਏ ਹਨ, ਤਾਂ ਜੋ ਬੱਚੀ ਦੇ ਸਰੀਰ ‘ਚ ਹੋਏ ਕੈਮੀਕਲ ਰਿਐਕਸ਼ਨ ਦਾ ਪਤਾ ਲੱਗ ਸਕੇ।
ਦੂਜੇ ਪਾਸੇ ਪਟਿਆਲਾ ਦੇ ਸਿਹਤ ਵਿਭਾਗ ਨੇ ਮੁੜ ਉਸੇ ਬੇਕਰੀ ਤੋਂ ਸੈਂਪਲ ਲਏ ਹਨ ਜਿੱਥੋਂ ਕੇਕ ਮਾਨਵੀ ਦੇ ਘਰ ਭੇਜਿਆ ਗਿਆ ਸੀ। ਪੁਲਿਸ ਅਤੇ ਸਿਹਤ ਵਿਭਾਗ ਦੀ ਮੁੱਢਲੀ ਰਿਪੋਰਟ ਨੇ ਸਪੱਸ਼ਟ ਕੀਤਾ ਹੈ ਕਿ ਬੇਕਰੀ ਮਾਲਕ ਕਲਾਉਡ ਕਿਚਨ ਚਲਾ ਰਿਹਾ ਸੀ। ਦੋਸ਼ੀ ਬੇਕਰੀ ਵਾਲਿਆਂ ਨੂੰ ਤਾਜ਼ੇ ਕੇਕ ਨਹੀਂ ਵੇਚਦੇ ਸਨ। ਉਹ ਪਹਿਲਾਂ ਹੀ 30 ਤੋਂ 40 ਹਾਫ ਬੇਕ ਕੇਕ ਬਣਾ ਲੈਂਦਾ ਸੀ ਅਤੇ 75 ਡਿਗਰੀ ਤਾਪਮਾਨ ‘ਤੇ ਫਰਿੱਜ ਵਿਚ ਰੱਖਦਾ ਸੀ।
ਅਜਿਹੇ ‘ਚ ਸਵੇਰੇ ਜਦੋਂ ਉਨ੍ਹਾਂ ਨੂੰ ਆਨਲਾਈਨ ਆਰਡਰ ਮਿਲਦਾ ਸੀ ਤਾਂ ਉਹ ਉਨ੍ਹਾਂ ਕੇਕ ਨੂੰ ਸਜਾ ਕੇ ਲੋਕਾਂ ਨੂੰ ਭੇਜ ਦਿੰਦੇ ਸਨ। ਇੰਨਾ ਹੀ ਨਹੀਂ ਇਸ ਦੌਰਾਨ ਇਹ ਵੀ ਚੈੱਕ ਨਹੀਂ ਕੀਤਾ ਜਾਂਦਾ ਕਿ ਕੇਕ ਠੀਕ ਹੈ ਜਾਂ ਖਰਾਬ ਅਤੇ ਇਸ ਵਿਚ ਕਿਹੜੀਆਂ ਚੀਜ਼ਾਂ ਦੀ ਵਰਤੋਂ ਕੀਤੀ ਗਈ ਹੈ।
ਇਹ ਵੀ ਪੜ੍ਹੋ : 91 ਸਾਲਾਂ ਮਨਮੋਹਨ ਸਿੰਘ ਰਾਜ ਸਭਾ ਤੋਂ ਹੋਏ ਰਿਟਾਇਰ, 1991 ‘ਚ ਖੋਲ੍ਹਿਆ ਸੀ ਦੇਸ਼ ਦੀ ਕਿਸਮਤ ਦਾ ਤਾਲਾ
ਹੁਣ ਤੱਕ ਪੁਲਿਸ ਨੇ ਤਿੰਨ ਦੋਸ਼ੀਆਂ ਮੈਨੇਜਰ ਰਣਜੀਤ ਸਿੰਘ, ਪਵਨ ਕੁਮਾਰ ਅਤੇ ਵਿਜੇ ਕੁਮਾਰ ਨੂੰ ਹਿਰਾਸਤ ਵਿੱਚ ਲਿਆ ਹੈ। ਦੋਸ਼ੀਆਂ ਨੇ ਖੁਦ ਖੁਲਾਸਾ ਕੀਤਾ ਕਿ ਉਹ ਹਾਫ ਕੇਕ ਤਿਆਰ ਕਰਕੇ ਵੇਚਦੇ ਸਨ। ਦੋਸ਼ੀਆਂ ਦਾ ਕਹਿਣਾ ਹੈ ਕਿ ਇਸ ਤੋਂ ਇਲਾਵਾ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ।
ਵੀਡੀਓ ਲਈ ਕਲਿੱਕ ਕਰੋ -: