ਪੰਜਾਬ ਵਿੱਚ ਕਾਂਗਰਸ ਦੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਇੰਚਾਰਜ ਹਰੀਸ਼ ਚੌਧਰੀ ਨੂੰ ਹਟਾ ਦਿੱਤਾ ਹੈ। ਉਨ੍ਹਾਂ ਦੀ ਜਗ੍ਹਾ ਪੰਜਾਬ ਕਾਂਗਰਸ ਇੰਚਾਰਜ ਵਜੋਂ ਦੇਵੇਂਦਰ ਯਾਦਵ ਨੂੰ ਲਾਇਆ ਗਿਆ ਹੈ। ਦੇਵੇਂਦਰ ਦਿੱਲੀ ਦੇ ਕਾਂਗਰਸ ਨੇਤਾ ਹੈ। ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਇਸ ਸਬੰਧੀ ਨਿਰਦੇਸ਼ ਜਾਰੀ ਕਰ ਦਿੱਤੇ ਹੈ। ਦੇਵੇਂਦਰ ਯਾਦਵ ਅਜੇ ਤੱਕ ਉਤਰਾਖੰਡ ਕਾਂਗਰਸ ਦੇ ਇੰਚਾਰਜ ਸਨ।
ਇਹ ਵੀ ਪੜ੍ਹੋ : ਅੰਮ੍ਰਿਤਸਰ ‘ਚ ਝੂਲਦਾ ਦਿਸਿਆ ਨ.ਸ਼ੇੜੀ, ਕਹਿੰਦਾ- ‘ਮੈਡੀਕਲ ਸਟੋਰਾਂ ‘ਤੇ ਵਿਕਦੈ ਨ.ਸ਼ਾ’
ਇਹ ਬਦਲਾਅ ਅਜਿਹੇ ਸਮੇਂ ਵਿੱਚ ਹੋਇਆ ਹੈ, ਜਦੋਂ ਇੰਡੀਆ ਗਠਜੋੜ ਨੂੰ ਲੈ ਕੇ ਪੰਜਾਬ ਵਿੱਚ ਆਪ ਅਤੇ ਕਾਂਗਰਸ ਵਿਚਾਲੇ ਸੀਟ ਦੀ ਵੰਡ ਨੂੰ ਲੈ ਕੇ ਖੂਬ ਬਵਾਲ ਮਚਾਇਆ ਹੋਇਆ ਹੈ। ਸਾਲ 2017 ਦੇ ਵਿਧਾਨ ਸਭਾ ਚੋਣਾਂ ਵਿੱਚ ਕਾੰਗਰਸ ਪਾਰਟੀ ਨੇ 78 ਸੀਟਾਂ ਜਿੱਤ ਕੇ ਰਾਜ ਦੀ ਸੱਤਾ ‘ਤੇ 10 ਸਾਲ ਤੋਂ ਬਾਅਦ ਕਬਜ਼ਾ ਕੀਤਾ ਸੀ। ਉਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਸਰਕਾਰ ਬਣੀ ਸੀ। ਇਸ ਤੋਂ ਬਾਅਦ ਰਾਜਸਥਾਨ ਦੇ ਨੇਤਾ ਹਰੀਸ਼ ਚੌਧਰੀ ਨੂੰ ਪੰਜਾਬ ਕਾਂਗਰਸ ਦਾ ਇੰਚਾਰਜ ਲਗਾਇਆ ਸੀ। ਇਨ੍ਹਾਂ ਦੀ ਅਗਵਾਈ ਵਿੱਚ ਹੀ 2022 ਵਿੱਚ ਵਿਧਾਨ ਸਭਾ ਚੋਣ ਲੜੇ ਗਏ ਸਨ। ਇਸ ਚੋਣਾਂ ਵਿੱਚ ਕਾਂਗਰਸ ਦਾ ਪ੍ਰਦਰਸਨ ਕਾਫੀ ਨਿਰਾਸ਼ਾਜਨਕ ਰਿਹਾ ਸੀ। ਪਾਰਟੀ 78 ਤੋੰ 18 ਸੀਟਾਂ ‘ਤੇ ਸਿਮਟ ਕਰ ਰਹਿ ਗਈ ਸੀ। ਹਾਲਾਂਕਿ ਇਸ ਤੋਂ ਬਾਅਦ ਵੀ ਪਾਰਟੀ ਨੇ ਉਨ੍ਹਾਂ ਨੂੰ ਜ਼ਿੰਮੇਵਾਰੀ ਤੋਂ ਨਹੀਂ ਹਟਾਇਆ ਸੀ।
ਵੀਡੀਓ ਲਈ ਕਲਿੱਕ ਕਰੋ : –