ਨਿੱਜੀ ਵਾਹਨ ਚਾਲਕਾਂ ਨੂੰ ਸਰਕਾਰ ਨੇ ਵੱਡੀ ਰਾਹਤ ਦੇਣ ਦਾ ਫੈਸਲਾ ਕੀਤਾ ਹੈ। ਮੱਧ ਪ੍ਰਦੇਸ਼ ਸਰਕਾਰ ਨੇ ਰਾਜ ਵਿੱਚ ਨਿੱਜੀ ਵਾਹਨਾਂ ਲਈ ਟੋਲ ਟੈਕਸ ਮਾਫ ਕਰਨ ਦਾ ਫੈਸਲਾ ਕੀਤਾ ਹੈ ਤੇ ਹੁਣ ਐੱਮ.ਪੀ. ਵਿੱਚ ਸਿਰਫ਼ ਕਮਰਸ਼ੀਅਲ ਵਾਹਨਾਂ ਤੋਂ ਹੀ ਟੋਲ ਵਸੂਲਿਆ ਜਾਵੇਗਾ। ਇਸ ਫੈਸਲੇ ਤੋਂ ਬਾਅਦ ਹੁਣ ਨਿੱਜੀ ਵਾਹਨ ਬਿਨਾਂ ਟੋਲ ਚੁਕਾਏ ਬੂਥ ਤੋਂ ਅੱਗੇ ਵੱਧ ਸਕਣਗੇ।
ਰਾਜ ਸਰਕਾਰ ਨੇ ਟੋਲ ਟੈਕਸ ਨਾਲ ਜੁੜੀ ਪਾਲਿਸੀ ਵਿੱਚ ਬਦਲਾਅ ਤੋਂ ਬਾਅਦ ਇਹ ਫੈਸਲਾ ਸੁਣਾਇਆ ਹੈ। ਮੰਨਿਆ ਜਾ ਰਿਹਾ ਹੈ ਕਿ ਬੀਜੇਪੀ ਸਰਕਾਰ ਨੇ ਰਾਜ ਵਿੱਚ ਆਉਣ ਵਾਲੀਆਂ ਚੋਣਾਂ ਨੂੰ ਵੇਖਦੇ ਹੋਏ ਜਨਤਾ ਨੂੰ ਇਹ ਫਾਇਦਾ ਪਹੁੰਚਾਇਆ ਹੈ।
ਅਜਿਹੇ ਵਿੱਚ ਸਾਰੇ ਵਾਹਨ ਜਿਨ੍ਹਾਂ ਦਾ ਇਸਤੇਮਾਲ ਬਤੌਰ ਕਮਰਸ਼ੀਅਲ ਵਾਹਨ ਨਹੀਂ ਹੁੰਦਾ ਹੈ, ਉਹ ਟੋਲ ਟੈਕਸ ਵਿੱਚ ਰਿਵਾਇਤ ਦੇ ਦਾਇਰੇ ਵਿੱਚ ਆਉਂਦੇ ਹਨ। ਰਾਜ ਦੇ ਸੜਕ ਵਿਕਾਸ ਨਿਗਮ ਵੱਲੋਂ ਹਾਲ ਹੀ ਵਿੱਚ ਇਸ ਨੀਤੀ ਵਿੱਚ ਬਦਲਾਅ ਕੀਤਾ ਹੈ ਤੇ ਆਪ੍ਰੇਟ ਐਂਡ ਟਰਾਂਸਫਰ ਅਧੀਨ ਬਣਾਈਆਂ ਗਈਆਂ ਸਾਰੀਆਂ ਸੜਕਾਂ ‘ਤੇ ਹੁਣ ਟੋਲ ਨਹੀਂ ਲੱਗੇਗਾ।
ਬਿਲਡ ਆਪ੍ਰੇਟ ਐਂਡ ਟਰਾਂਸਪੋਰਟ ਨੀਤੀ ਅਧੀਨ ਏਜੰਸੀਆਂ ਸੜਕ ਬਣਾਉਂਦੀਆਂ ਹਨ ਤੇ ਇਸ ਦੇ ਲਈ ਟੋਲ ਵਸੂਲਦੀਆਂ ਹਨ। ਇਸ ਤੋਂ ਇਲਾਵਾ ਸੂਬਾ ਸਰਕਾਰ ਇਨ੍ਹਾਂ ਏਜੰਸੀਆਂ ਨੂੰ ਸੌਖੀਆਂ ਕਿਸ਼ਤਾਂ ਵਿੱਚ ਸੜਕ ਨਿਰਮਾਣ ਦੀ ਰਕਮ ਚੁਕਾਉਂਦੀ ਹੈ। ਸਰਕਾਰ ਇਨ੍ਹਾਂ ਦੋਹਾਂ ਤਰ੍ਹਾਂ ਦੀਆਂ ਸੜਕਾਂ ‘ਤੇ ਨਿੱਜੀ ਵਾਹਨ ਚਾਲਕਾਂ ਤੋਂ ਟੈਕਸ ਨਹੀਂ ਵਸੂਲੇਗੀ।
ਵੀਡੀਓ ਲਈ ਕਲਿੱਕ ਕਰੋ -:
“”ਗਾਇਕੀ ਦਾ ਐਸਾ ਸੁਰੂਰ ਕਿ ਸਭ ਭੁੱਲ ਕੇ ਬਸ ਗਾਣੇ ਲਿਖਦਾ ਤੇ ਗਾਉਂਦਾ ਰਹਿੰਦਾ, ਇਹਦੀ ਆਵਾਜ਼ ਤੁਹਾਨੂੰ ਵੀ ਕੀਲ ਲਵੇਗੀ !”
ਮੱਧ ਪ੍ਰਦੇਸ਼ ਸਰਕਾਰ ਨੇ ਇਸ ਪਾਲਿਸੀ ਵਿੱਚ ਬਦਲਾਅ ਤੋਂ ਪਹਿਲਾਂ ਰਾਜ ਦੀਆਂ 200 ਸੜਕਾਂ ਦਾ ਸਰਵੇਅ ਪੀ.ਡਬਲਿਊ.ਡੀ. ਯਾਨੀ ਲੋਕ ਨਿਰਮਾਣ ਵਿਭਾਗ ਵੱਲੋਂ ਕਰਵਾਇਆ ਸੀ। ਸਰਵੇਅ ਵਿੱਚ ਸਾਹਮਣੇ ਆਇਆ ਹੈ ਕਿ ਕੁਲ ਟੋਲ ਟੈਕਸ ਦਾ 80 ਫੀਸਦੀ ਸਿਰਫ਼ ਕਮਰਸ਼ੀਅਲ ਵਾਹਨਾਂ ਤੋਂ ਆਉਂਦਾ ਹੈ, ਅਜਿਹੇ ਵਿੱਚ ਨਿੱਜੀ ਵਾਹਨਾਂ ਦਾ ਯੋਗਦਾਨ ਸਿਰਫ਼ 20 ਫੀਸਦੀ ਹੀ ਹੈ। ਇਸ ਰਕਮ ਅਤੇ ਇਸ ਨੂੰ ਮਾਫ ਕਰਨ ‘ਤੇ ਜਨਤਾ ਨੂੰ ਹੋਣ ਵਾਲੇ ਲਾਭ ਦਾ ਧਿਆਨ ਰਖਦੇ ਹੋਏ ਸੂਬੇ ਦੇ ਮੁੱਖ ਮੰਤਰੀ ਸ਼ਿਵਰਾਜ ਚੌਹਾਨ ਨੇ ਇਹ ਫੈਸਲਾ ਸੁਣਾਇਆ ਹੈ। ਇਸ ਫੈਸਲੇ ਤੋਂ ਪਹਿਲਾਂ ਪੀ.ਡਬਲਿਊ.ਡੀ. ਨੇ ਇੱਕ ਮਤਾ ਤਿਆਰ ਕੀਤਾ ਸੀ ਜਿਸ ਵਿੱਚ ਨਿੱਜੀ ਵਾਹਨਾਂ ਦਾ ਟੋਲ ਟੈਕਸ ਮਾਫ ਕਰਨ ਦੀ ਪੂਰੀ ਜਾਣਕਾਰੀ ਮੁੱਖ ਮੰਤਰੀ ਦੇ ਸਾਹਮਣੇ ਪੇਸ਼ ਕੀਤੀ ਗਈ।