ਪੰਜਾਬ ਸਰਕਾਰ ਵੱਲੋਂ ਵੱਡਾ ਪ੍ਰਸ਼ਾਸਨਿਕ ਫੇਰਬਦਲ ਕੀਤਾ ਗਿਆ ਹੈ। 2 ਆਈਏਐੱਸ ਤੇ 1 ਪੀਸੀਐੱਸ ਅਧਿਕਾਰੀਆਂ ਦਾ ਤਬਾਦਲਾ ਕੀਤਾ ਗਿਆ ਹੈ। ਜਿਸ ਦੀ ਸੂਚੀ ਹੇਠਾਂ ਦਿੱਤੀ ਗਈ ਹੈ। ਟਰਾਂਸਫਰ ਕੀਤੇ ਗਏ ਅਧਿਕਾਰੀਆਂ ਵਿਚ ਪਰਮਿੰਦਰ ਪਾਲ ਸਿੰਘ, ਰਾਹੁਲ ਚਾਬਾ (ਦੋਵੇਂ ਆਈ. ਏ. ਐੱਸ ਅਧਿਕਾਰੀ) ਤੇ ਅਨਿਲ ਗੁਪਤਾ ਪੀ. ਸੀ. ਐੱਸ. ਅਧਿਕਾਰੀ ਸ਼ਾਮਲ ਹਨ।
ਪੰਜਾਬ ਸਰਕਾਰ ਨੇ ਇਹ ਹੁਕਮ ਪੰਜਾਬੀ ਵਿਚ ਜਾਰੀ ਕੀਤੇ ਹਨ। ਜ਼ਿਕਰਯੋਗ ਹੈ ਕਿ ਪਹਿਲਾਂ ਅਜਿਹੇ ਹੁਕਮ ਅੰਗਰੇਜ਼ੀ ਵਿਚ ਜਾਰੀ ਕੀਤੇ ਜਾਂਦੇ ਸਨ ਪਰ ਇਸ ਵਾਰ ਸਰਕਾਰ ਨੇ ਇਹ ਹੁਕਮ ਪੰਜਾਬੀ ਵਿਚ ਜਾਰੀ ਕੀਤੇ ਹਨ। ਇਹ ਫੈਸਲਾ ਪੰਜਾਬੀ ਭਾਸ਼ਾ ਨੂੰ ਬੜ੍ਹਾਵਾ ਦੇਣ ਤੇ ਸਰਕਾਰੀ ਕੰਮਕਾਜ ਵਿਚ ਇਸ ਦੀ ਪ੍ਰਾਥਮਿਕਤਾ ਵਧਾਉਣ ਦੇ ਉਦੇਸ਼ ਨਾਲ ਲਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
