ਬਸੰਤ ਪੰਚਮੀ ਵਾਲੇ ਦਿਨ ਬਠਿੰਡਾ ਦੇ ਮਹਿਣਾ ਚੌਕ ਵਿੱਚ ਉਸ ਵੇਲੇ ਹਫੜਾ-ਦਫੜੀ ਮਚ ਗਈ ਜਦੋਂ ਗੁਬਾਰੇ ਭਰਨ ਲਈ ਵਰਤੇ ਜਾਣ ਵਾਲੇ ਇੱਕ ਗੈਸ ਸਿਲੰਡਰ ਵਿਚ ਜੋਰਦਾਰ ਧਮਾਕਾ ਹੋਇਆ। ਇਹ ਘਟਨਾ ਸ਼ਾਮ ਨੂੰ ਉਸ ਵੇਲੇ ਵਾਪਰੀ, ਜਦੋਂ ਤਿਉਹਾਰ ਕਾਰਨ ਬਾਜ਼ਾਰ ਵਿੱਚ ਕਾਫੀ ਭੀੜ ਸੀ। ਖੁਸ਼ਕਿਸਮਤੀ ਨਾਲ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ।
ਚਸ਼ਮਦੀਦਾਂ ਮੁਤਾਬਕ ਇੱਕ ਆਦਮੀ ਸੜਕ ਕੰਢੇ ਬੱਚਿਆਂ ਲਈ ਗੁਬਾਰੇ ਭਰਨ ਦਾ ਕੰਮ ਕਰ ਰਿਹਾ ਸੀ। ਅਚਾਨਕ, ਸਿਲੰਡਰ ਇੱਕ ਜ਼ੋਰਦਾਰ ਧਮਾਕੇ ਨਾਲ ਫਟ ਗਿਆ, ਹਵਾ ਵਿੱਚ ਉਛਲ ਕੇ ਨਾਲ ਦੀ ਕੰਧ ਵਿਚ ਜਾ ਟਕਰਾਇਆ। ਧਮਾਕੇ ਦੀ ਅਵਾਜ ਇੰਨੀ ਤੇਜ ਸੀ ਕਿ ਲੋਕ ਘਬਰਾ ਕੇ ਇਧਰ-ਉਧਰ ਭੱਜਣ ਲਗੇ ਅਤੇ ਕੁਝ ਦੇਰ ਲਈ ਪੂਰੇ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ।

ਸਥਾਨਕ ਦੁਕਾਨਦਾਰਾਂ ਨੇ ਦੱਸਿਆ ਕਿ ਧਮਾਕਾ ਇੰਨਾ ਜ਼ੋਰਦਾਰ ਸੀ ਕਿ ਨੇੜਲੀਆਂ ਦੁਕਾਨਾਂ ਦੇ ਸ਼ੀਸ਼ੇ ਹਿੱਲ ਗਏ। ਬਹੁਤ ਸਾਰੇ ਲੋਕਾਂ ਨੂੰ ਪਲ ਭਰ ਲਈ ਕਿਸੇ ਵੱਡੇ ਹਾਦਸੇ ਜਾਂ ਅੱਤਵਾਦੀ ਕਾਰਵਾਈ ਦਾ ਡਰ ਸੀ। ਖੁਸ਼ਕਿਸਮਤੀ ਨਾਲ, ਜਿਸ ਪਾਸੇ ਸਿਲੰਡਰ ਉੱਡਿਆ, ਉੱਥੇ ਕੋਈ ਵੀ ਲੋਕ ਨਹੀਂ ਸਨ, ਜਿਸ ਕਾਰਨ ਵੱਡਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।
ਇਹ ਵੀ ਪੜ੍ਹੋ : ਬਸੰਤ ਪੰਚਮੀ ‘ਤੇ ਚਾਈਨਾ ਡੋਰ ਦਾ ਕਹਿਰ, ਵੱਢਿਆ ਗਿਆ ਮੁੰਡੇ ਦਾ ਗਲਾ! ਲੱਗੇ 15 ਟਾਂਕੇ
ਘਟਨਾ ਦੀ ਜਾਣਕਾਰੀ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਸਥਿਤੀ ਨੂੰ ਕਾਬੂ ਵਿੱਚ ਕਰ ਲਿਆ। ਮੁੱਢਲੀ ਜਾਂਚ ਤੋਂ ਬਾਅਦ ਪੁਲਿਸ ਨੂੰ ਸ਼ੱਕ ਹੈ ਕਿ ਇਹ ਧਮਾਕਾ ਸਿਲੰਡਰ ਵਿੱਚ ਜ਼ਿਆਦਾ ਦਬਾਅ ਜਾਂ ਤਕਨੀਕੀ ਨੁਕਸ ਕਾਰਨ ਹੋਇਆ ਹੋ ਸਕਦਾ ਹੈ। ਪੁਲਿਸ ਨੇ ਤਿਉਹਾਰਾਂ ਦੇ ਮੌਸਮ ਦੌਰਾਨ ਜਨਤਕ ਥਾਵਾਂ ‘ਤੇ ਗੈਸ ਸਿਲੰਡਰਾਂ ਦੀ ਵਰਤੋਂ ਕਰਦੇ ਸਮੇਂ ਸਾਵਧਾਨੀ ਵਰਤਣ ਦੀ ਵੀ ਅਪੀਲ ਕੀਤੀ ਹੈ।
ਵੀਡੀਓ ਲਈ ਕਲਿੱਕ ਕਰੋ -:
























