ਪਟਿਆਲਾ ਦੇ ਤ੍ਰਿਪੜੀ ਇਲਾਕੇ ਤੋਂ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਇਥੇ ਆਨੰਦ ਨਗਰ 6 ਨੰਬਰ ਗਲੀ ਵਿੱਚ ਬੇਰਹਿਮੀ ਦੇ ਨਾਲ 14 ਸਾਲਾਂ ਨੌਜਵਾਨ ਦਾ ਉਸ ਦੇ ਚਾਚਿਆਂ ਵੱਲੋਂ ਹੀ ਕਤਲ ਕਰ ਦਿੱਤਾ ਗਿਆ। ਮ੍ਰਿਤਕ ਨੌਜਵਾਨ ਦਾ ਨਾਮ ਸ਼ਰਨ ਹੈ।
ਸ਼ਰਨ ਆਪਣੇ ਘਰ ਦੇ ਵਿੱਚ ਸੁੱਤਾ ਪਿਆ ਸੀ ਅਤੇ ਉਸ ਦੇ 3 ਚਾਚੇ ਘਰ ਵਿਚ ਵੜੇ ਅਤੇ ਹਥਿਆਰਾਂ ਦੇ ਨਾਲ ਸੁੱਤੇ ਪਏ ਮੁੰਡੇ ਦਾ ਬੇਰਹਿਮੀ ਨਾਲ ਕਤਲ ਕਰਕੇ ਫਰਾਰ ਹੋ ਗਏ। ਮ੍ਰਿਤਕ ਨੌਜਵਾਨ ਦੀ ਮਾਂ ਦਾ ਰੋ-ਰੋ ਬੁਰਾ ਹਾਲ ਹੈ।

ਮ੍ਰਿਤਕ ਨੌਜਵਾਨ ਦੀ ਮ੍ਰਿਤਕ ਦੇਹ ਨੂੰ ਪੁਲਿਸ ਨੇ ਪੋਸਟਮਾਰਟਮ ਲਈ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੀ ਮੋਰਚਰੀ ਵਿਖੇ ਰਖਵਾ ਦਿੱਤਾ ਹੈ। ਮ੍ਰਿਤਕ ਨੌਜਵਾਨ ਦੀ ਮਾਂ ਅਤੇ ਉਸ ਦੇ ਰਿਸ਼ਤੇਦਾਰਾਂ ਨੇ ਸਾਰੀ ਘਟਨਾ ਬਾਰੇ ਜਾਣਕਾਰੀ ਦਿੱਤੀ, ਜਿਨ੍ਹਾਂ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਸ਼ਰਨ ਦੇ ਤਿੰਨ ਚਾਚਿਆਂ ਨੇ ਉਸ ਦਾ ਕਤਲ ਕੀਤਾ ਹੈ।
ਇਹ ਵੀ ਪੜ੍ਹੋ : ਮਾਣ ਵਾਲੀ ਗੱਲ, ਪੰਜਾਬ ਪੁਲਿਸ ਦੇ ADGP MF ਫਾਰੂਕੀ ਤੇ ਸਬ-ਇੰਸਪੈਕਟਰ ਅਨਿਲ ਕੁਮਾਰ ਨੂੰ ਮਿਲੇਗਾ ਰਾਸ਼ਟਰਪਤੀ ਸਨਮਾਨ
ਉਹ ਸਵੇਰੇ ਘਰ ਵਿਚ ਦਾਖਿਲ ਹੋਏ ਅਤੇ ਕਿਰਪਾਨਾਂ ਅਤੇ ਗੰਡਾਸੀਆਂ ਦੇ ਨਾਲ ਸ਼ਰਨ ਨੂੰ ਵੱਢ ਦਿੱਤਾ। ਕਤਲ ਦੀ ਵਾਰਦਾਤ ਸਵੇਰੇ 7 ਤੋਂ 8 ਵਜੇ ਦੇ ਦਰਮਿਆਨ ਹੋਈ। ਮ੍ਰਿਤਕ ਨੌਜਵਾਨ ਦੀ ਮਾਂ ਨੇ ਦੱਸਿਆ ਕਿ ਸ਼ਰਨ ਦੀ ਉਸ ਦੇ ਚਾਚਿਆਂ ਨਾਲ ਬਣਦੀ ਨਹੀਂ ਸੀ, ਜਿਸ ਕਰਕੇ ਇਹ ਸਾਰੀ ਵਾਰਦਾਤ ਵਾਪਰੀ ਹੈ।























