84 The victim described: 1984 ਨਵੰਬਰ 1 ਸਿੱਖਾਂ ਦੀ ਵਿਆਉਂਤਮੰਦ ਤਰੀਕੇ ਦੇ ਨਾਲ ਨਸਲਕੁਸ਼ੀ ਸ਼ੁਰੂ ਹੁੰਦੀ ਹੈ। ਇੰਦਰਾਂ ਗਾਂਧੀ ਦੀ ਮੌਤ ਤੋਂ ਬਾਅਦ ਸਿੱਖਾਂ ਨੂੰ ਚੁਣ ਚੁਣ ਕੇ ਉਨ੍ਹਾਂ ਦੇ ਘਰਾਂ ‘ਤੇ ਹਮਲੇ ਹੁੰਦੇ ਹੈ। ਅਤੇ ਫਿਰ ਉਨ੍ਹਾਂ ਨੂੰ ਮਾਰਨ ਦਾ ਉਹ ਸਿਲਸਿਲਾ ਜਾਰੀ ਹੁੰਦਾ ਜੋ ਕਾਲਾ ਇਤਿਹਾਸ ਸਦਾ ਦੇ ਲਈ ਭਾਰਤ ਦੇ ਇਤਿਹਾਸ ਦੇ ਮੱਥੇ ਦੇ ਉੱਤੇ ਖੁਣਿਆ ਗਿਆ ਹੈ। ਬਹੁਤ ਸਾਰੀਆਂ ਅਜਿਹੀਆਂ ਕਹਾਣੀਆਂ ਤੁਸੀ ਸੁਣੀਆਂ ਹੋਣ ਗਿਆ ਬਹੁਤ ਸਾਰੇ ਅਜਿਹੇ ਲੋਕਾਂ ਨਾਲ ਮਿਲੇ ਹੋਵੋਗੇ। ਕੁੱਝ ਪਰਿਵਾਰ ਲੁਧਿਆਣੇ ਵਸੇ ਉਨ੍ਹਾਂ ਦਾ ਜੀਵਨ ਪਿੱਛਲੇ 36 ਸਾਲਾਂ ਵਿੱਚ ਕਿਸ ਤਰ੍ਹਾਂ ਰਿਹਾ ਕੀ ਬਦਲਾਵ ਆਏ ਉਸ ਬਾਰੇ ਤੁਹਾਨੂੰ ਦੱਸਦੇ ਹਾਂ। ਪਤਰਕਾਰ ਨਾਲ ਗੱਲਬਾਤ ਕਰਦਿਆਂ ਸੁਰਜੀਤ ਸਿੰਘ ਜੀ ਅਤੇ ਗੁਰਮੀਤ ਕੌਰ ਜੀ ਨੇ ਕੀ ਕੁੱਝ ਦੱਸਿਆ ਤੁਹਾਨੂੰ ਦੱਸਦੇ ਹਾਂ।
ਗੁਰਦੀਪ ਕੌਰ ਜੀ ਨੇ ਦੱਸਿਆ 36 ਸਾਲ ਹੋਗਏ ਹਨ ਘਰ ਦੇ ਵਿੱਚ ਕਿਸੇ ਇਕ ਜੀਅ ਦੀ ਸਧਾਰਨ ਮੌਤ ਵੀ ਹੋ ਜਾਵੇ ਤਾਂ ਵੀ ਨਹੀਂ ਉਹ ਭੁੱਲੀ ਜਾਂਦੀ। ਉਨ੍ਹਾਂ ਕਿਹਾ ਸਾਡੇ ਸਾਹਮਣੇ ਹਜਾਰਾਂ ਲੋਕ ਜੋ ਬੇਕਸੂਰ ਸਨ ਉਨ੍ਹਾਂ ਨੂੰ ਸਾਡੀਆਂ ਅੱਖਾਂ ਦੇ ਸਾਹਮਣੇ ਮਾਰਿਆ ਗਿਆ। ਉਨ੍ਹਾਂ ਦੇ ਸਕੇ ਦਿਓਰਾਂ ਨੂੰ ਉਨ੍ਹਾਂ ਦੀਆਂ ਅੱਖਾਂ ਸਾਹਮਣੇ ਜਿੰਦਾ ਜਲਾਇਆ ਉਹ ਕਿਵੇਂ ਤੜਫੇ, ਕਿਵੇਂ ਲਾਸ਼ਾ ਚੋ ਨਿਕਲ ਕੇ ਗਏ ਅਤੇ ਕੈਪ ‘ਚ ਪਹੁੰਚੇ। ਗੁਰਦੀਪ ਕੌਰ ਜੀ ਨੇ ਇਹ ਅਸੀਂ ਮਰਦੇ ਦਮ ਤੱਕ ਨਹੀਂ ਭੁੱਲ ਸਕਦੇ। ਉਨ੍ਹਾਂ ਦੱਸਿਆ ਇਸ ਘਟਨਾ ਦੇ ਹੋਣ ਤੋਂ ਇਕ ਦਿਨ ਪਹਿਲਾ ਅਸੀਂ ਖੁਸ਼ਹਾਲ ਸਾਂ ਸਾਡੇ ਘਰ ਗੱਡੀਆਂ ਸਨ ਸਾਡੀਆਂ ਫੈਕਟਰੀਆਂ ਸਨ ਸਭ ਕੁੱਝ ਸੀ। ਉਨ੍ਹਾਂ ਕਿਹਾ ਸਾਨੂੰ ਇਹ ਨਹੀਂ ਸੀ ਪਤਾ ਕਿ ਅਸੀਂ ਰਾਤੋ ਰਾਤ ਇਹਨੇ ਗਰੀਬ ਹੋਣ ਜਾਵਾ ਗਏ ਕਿ ਸਾਨੂੰ ਰੋਟੀ ਲਈ ਵੀ ਤਰਸਣਾ ਪਵੇਗਾ। ਗੁਰਦੀਪ ਕੌਰ ਜੀ ਨੇ ਕਿਹਾ ਸਾਡਾ ਕਸੂਰ ਕਿ ਸੀ ਕਿ ਅਸੀਂ ਸਰਦਾਰ ਸੀ ਹੋਰ ਸਾਡਾ ਕਸੂਰ ਕੋਈ ਨਹੀਂ ਸੀ। ਜਿਸ ਕਤਲ ਦੇ ਕਾਰਨ ਇਹ ਯੋਜਨਾ ਬਣਾਈ ਗਈ ਸਰਦਾਰਾਂ ਦਾ ਕਤਲੇਆਮ ਕਰਵਾਇਆ ਗਿਆ ਉਨ੍ਹਾਂ ਕਿਹਾ ਕਿ ਇੰਦਰਾ ਗਾਂਧੀ ਇਕ ਕਤਲ ਸੀ ਕਿਉਂਕਿ ਇੰਦਰਾ ਨੇ ਅਕਾਲ ਤਖਤ ਸਾਹਿਬ ਤੇ ਹਮਲਾ ਕਰਵਾਇਆ। ਤੋਪਾਂ ਤੇ ਟੈਂਕਾਂ ਨਾਲ ਅਕਾਲ ਤਖਤ ਸਾਹਿਬ ਢਹਿ ਢੇਰੀ ਕਰਵਾਇਆ। ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾਈ। ਜਦ ਇੰਦਰਾ ਦਾ ਅਣਖੀਲੇ ਨੌਜਵਾਨਾਂ ਨੇ ਕਤਲ ਕੀਤਾ ਤਾਂ ਰਾਜੀਵ ਗਾਂਧੀ ਨੇ ਯੋਜਨਾਬੰਦ ਤਰੀਕੇ ਨਾਲ ਸਿੱਖ ਸਰਦਾਰਾਂ ਨੂੰ ਮਾਰਿਆ ਗਿਆ। ਲੜਕੀਆਂ ਦੇ ਬਲਾਤਕਾਰ ਕੀਤੇ ਗਏ। ਸਰਦਾਰਾਂ ਦੇ ਗੱਲਾਂ ‘ਚ ਟਾਇਰ ਪਾ ਕੇ ਸਾੜਿਆ ਗਿਆ। ਗੁਰਦੀਪ ਕੌਰ ਜੀ ਨੇ ਇਹ ਵੀ ਕਿਹਾ ਉਨ੍ਹਾਂ ਨੂੰ ਮਾਨ ਹੈ ਉਨ੍ਹਾਂ ਸੂਰਮਿਆਂ ‘ਤੇ ਜਿਨ੍ਹਾਂ ਨੇ ਇੰਦਰਾ ਦਾ ਕਤਲ ਕੀਤਾ। ਕਿਉਂਕਿ ਉਹ ਸਿੱਖਾਂ ਦੀ ਕਾਤਲ ਸੀ।